ਬਰਤਾਨਵੀ ਅੰਗਰੇਜ਼ੀ

ਬ੍ਰਿਟਿਸ਼ ਅੰਗਰੇਜ਼ੀ ਇੱਕ ਵਿਆਪਕ ਸ਼ਬਦ ਹੈ ਜਿਸਦਾ ਇਸਤੇਮਾਲ ਯੂਨਾਈਟਡ ਕਿੰਗਡਮ ਵਿੱਚ ਪ੍ਰਯੋਗ ਵਿੱਚ ਲਿਆਏ ਜਾਣ ਵਾਲੇ ਅੰਗਰੇਜ਼ੀ ਭਾਸ਼ਾ ਦੇ ਵੱਖ ਵੱਖ ਰੂਪਾਂ ਨੂੰ ਹੋਰ ਸਥਾਨਾਂ ਦੇ ਰੂਪਾਂ ਤੋਂ ਵੱਖ ਕਰਨ ਲਈ ਕੀਤਾ ਜਾਂਦਾ ਹੈ।[1] ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਬ੍ਰਿਟਿਸ਼ ਟਾਪੂ ਸਮੂਹ ਵਿੱਚ ਪ੍ਰਯੋਗ ਵਿੱਚ ਲਿਆਏ ਜਾਣ ਵਾਲੇ ਅੰਗਰੇਜ਼ੀ ਦੇ ਰੂਪ ਖਾਸ ਤੌਰ 'ਤੇ ਗਰੇਟ ਬ੍ਰਿਟੇਨ ਵਿੱਚ ਇਸਤੇਮਾਲ ਹੋਣ ਵਾਲੇ ਅੰਗਰੇਜ਼ੀ ਦੇ ਰੂਪ ਨੂੰ ਬ੍ਰਿਟਿਸ਼ ਅੰਗਰੇਜ਼ੀ ਕਿਹਾ ਜਾਂਦਾ ਹੈ। ਬ੍ਰਿਟਿਸ਼ ਸਾਮਰਾਜ ਨੇ ਬ੍ਰਿਟਿਸ਼ ਅੰਗਰੇਜ਼ੀ ਦੇ ਲਿਖਤੀ ਰੂਪ ਨੂੰ ਸੰਸਾਰ ਭਰ ਵਿੱਚ ਫੈਲਾਣ ਦਾ ਕੰਮ ਕੀਤਾ ਸੀ। ਦੱਖਣ ਅਫਰੀਕਾ, ਭਾਰਤ, ਆਸਟਰੇਲੀਆ, ਨਿਊਜੀਲੈਂਡ ਆਦਿ ਰਾਸ਼ਟਰਮੰਡਲ ਰਾਸ਼ਟਰਾਂ ਵਿੱਚ ਇਸਤੇਮਾਲ ਹੋਣ ਵਾਲੀ ਅੰਗਰੇਜ਼ੀ ਲਿਖਣ ਵਿੱਚ ਬ੍ਰਿਟਿਸ਼ ਅੰਗਰੇਜ਼ੀ ਤੋਂ ਹੀ ਪ੍ਰਭਾਵਿਤ ਹੈ।

ਹਵਾਲੇ

  1. Peters, p. 79.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya