ਬਰਫ਼-ਤੋਦਾ![]() ![]() ਬਰਫ਼-ਤੋਦਾ ਸਾਫ਼ ਦਰਿਆਈ ਬਰਫ਼ ਦਾ ਇੱਕ ਵੱਡਾ ਟੋਟਾ ਹੁੰਦਾ ਹੈ ਜੋ ਕਿਸੇ ਯਖ-ਨਦੀ ਜਾਂ ਹਿਮ-ਵਾਧਰੇ ਤੋਂ ਟੁੱਟ ਕੇ ਖੁੱਲ੍ਹੇ ਪਾਣੀਆਂ ਵਿੱਚ ਤੈਰਦਾ ਹੈ।[1][2] ਬਾਅਦ ਵਿੱਚ ਇਹ ਗੰਢੜੀ ਬਰਫ਼ (ਸਮੁੰਦਰੀ ਬਰਫ਼ ਦੀ ਇੱਕ ਕਿਸਮ) ਦੇ ਰੂਪ ਵਿੱਚ ਜੰਮ ਸਕਦਾ ਹੈ। ਜਿਵੇਂ-ਜਿਵੇਂ ਇਹ ਪੇਤਲੇ ਪਾਣੀਆਂ ਵਿੱਚ ਵਹਿੰਦਾ ਹੈ, ਇਹ ਸਮੁੰਦਰੀ ਤਲ ਦੇ ਸੰਪਰਕ ਵਿੱਚ ਆਉਂਦਾ ਹੈ, ਜਿਸ ਨੂੰ ਬਰਫ਼ ਦੁਆਰਾ ਸਮੁੰਦਰ-ਤਲ ਪਾੜ ਕਿਹਾ ਜਾਂਦਾ ਹੈ। ਆਮ ਜਾਣਕਾਰੀ![]() ਨਿਰਮਲ ਬਰਫ਼ ਦੀ ਘਣਤਾ ਲਗਭਗ 920 ਕਿਲੋ/ਘਣ-ਮੀਟਰ ਹੁੰਦੀ ਹੈ ਅਤੇ ਸਮੁੰਦਰੀ ਪਾਣੀ ਦੀ ਲਗਭਗ 1025 ਕਿਲੋ/ਘਣ-ਮੀਟਰ। ਇਸ ਕਰ ਕੇ ਆਮ ਤੌਰ ਉੱਤੇ ਤੋਦੇ ਦਾ ਸਿਰਫ਼ ਨੌਵਾਂ ਹਿੱਸਾ ਹੀ ਪਾਣੀ ਤੋਂ ਉੱਤੇ ਹੁੰਦਾ ਹੈ। ਇਸ ਉਤਲੇ ਹਿੱਸੇ ਤੋਂ ਪਾਣੀ ਹੇਠਲੇ ਹਿੱਸੇ ਦਾ ਅਕਾਰ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ। ਇਸਏ ਕਰ ਕੇ ਕਈ ਭਾਸ਼ਾਵਾਂ ਵਿੱਚ ਇੱਕ ਮੁਹਾਵਰਾ "ਬਰਫ਼-ਤੋਦੇ ਦੀ ਨੋਕ" ਬਣ ਗਿਆ ਹੈ ਜਿਸਤੋਂ ਭਾਵ ਉਸ ਸਮੱਸਿਆ ਤੋਂ ਹੈ ਜੋ ਕਿਸੇ ਵਡੇਰੇ ਸੰਕਟ ਦਾ ਛੋਟਾ ਜਿਹਾ ਜ਼ਹੂਰ ਹੋਵੇ। ਬਰਫ਼-ਤੋਦੇ ਆਮ ਤੌਰ ਉੱਤੇ ਸਮੁੰਦਰੀ ਸਤ੍ਹਾ ਤੋਂ ਲਗਭਗ 1 ਤੋਂ 75 ਮੀਟਰ ਤੱਕ ਉੱਚੇ ਹੁੰਦੇ ਹਨ ਅਤੇ 110,000 ਤੋਂ 220,000 ਟਨ ਦੇ ਭਾਰ ਵਾਲੇ ਹੁੰਦੇ ਹਨ। 1958 ਵਿੱਚ ਉੱਤਰੀ ਅੰਧ-ਮਹਾਂਸਾਗਰ ਵਿੱਚ ਈਸਟ ਵਿੰਡ ਬਰਫ਼-ਤੋੜੂ ਵੱਲੋਂ ਵੇਖਿਆ ਗਿਆ ਸਭ ਤੋਂ ਵੱਡਾ ਤੋਦਾ ਸਮੁੰਦਰੀ-ਸਤ੍ਹਾ ਤੋਂ 168 ਮੀਟਰ (551 ਫੁੱਟ) ਉੱਚਾ ਸੀ ਭਾਵ 55-ਮੰਜਲੀ ਇਮਾਰਤ ਜਿੰਨਾ ਉੱਚਾ। ਅਜਿਹੇ ਤੋਦੇ ਪੱਛਮੀ ਗਰੀਨਲੈਂਡ ਦੀਆਂ ਯਖ-ਨਦੀਆਂ ਤੋਂ ਪੈਦਾ ਹੁੰਦੇ ਹਨ ਅਤੇ ਇਹਨਾਂ ਦਾ ਅੰਦਰੂਨੀ ਤਾਪਮਾਨ -15° ਤੋਂ -20° ਸੈਲਸੀਅਸ ਤੱਕ ਹੋ ਸਕਦਾ ਹੈ।[3] ਹਵਾਲੇ
|
Portal di Ensiklopedia Dunia