ਬਰਲਿਨ ਦੀ ਕੰਧ
![]() ![]() ਬਰਲਿਨ ਦੀ ਕੰਧ (German: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ,[1] ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ।[2] ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ।[3] ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ। ਜੀ ਡੀ ਆਰ ਹਾਕਮ ਸਰਕਾਰੀ ਤੌਰ 'ਤੇ ਬਰਲਿਨ ਦੀ ਕੰਧ ਨੂੰ ਫਾਸ਼ੀਵਾਦ-ਵਿਰੋਧੀ ਸਰੱਖਿਆ ਕੰਧ (German: Antifaschistischer Schutzwall) ਕਹਿੰਦੇ ਸਨ, ਜਿਸ ਦਾ ਭਾਵ ਇਹ ਸੀ ਕਿ ਗੁਆਂਢੀ ਪੱਛਮੀ ਜਰਮਨੀ ਪੂਰੀ ਤਰ੍ਹਾਂ ਨਾਜ਼ੀਰਹਿਤ ਨਹੀਂ ਹੋਇਆ ਸੀ।[4] ਪੱਛਮੀ ਬਰਲਿਨ ਸ਼ਹਿਰ ਦੀ ਸਰਕਾਰ ਇਸ ਨੂੰ "ਕਲੰਕੀ ਕੰਧ" ਕਹਿੰਦੀ ਸੀ - ਇਹ ਜੁਮਲਾ ਮੇਅਰ ਵਿਲੀ ਬਰਾਂ ਨੇ ਘੜਿਆ ਸੀ। ਇਸ ਦਾ ਨਿਸ਼ਾਨਾ ਆਵਾਜਾਈ ਦੀ ਆਜ਼ਾਦੀ ਦੀਆਂ ਪਾਬੰਦੀਆਂ ਦੀ ਨਿਖੇਧੀ ਕਰਨਾ ਸੀ। ਬਰਲਿਨ ਦੀ ਦੀਵਾਰ ਅੰਦਰੁਨੀ ਜਰਮਨ ਸੀਮਾ ਦਾ ਸਭ ਤੋਂ ਪ੍ਰਮੁੱਖ ਭਾਗ ਸੀ ਅਤੇ ਸੀਤਲ ਜੰਗ ਦਾ ਪ੍ਰਮੁੱਖ ਪ੍ਰਤੀਕ ਸੀ। ਹਵਾਲੇ
|
Portal di Ensiklopedia Dunia