ਬਰਾਕ ਓਬਾਮਾ
ਬਰਾਕ ਹੁਸੈਨ ਓਬਾਮਾ (ਜਨਮ 4 ਅਗਸਤ 1961) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਪਹਿਲੇ ਅਫਰੀਕੀ-ਅਮਰੀਕੀ ਮੂਲ ਦੇ ਸਖਸ਼ ਸਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 1997 ਤੋਂ ਨਵੰਬਰ 2004 ਤੱਕ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ ਉਹ ਇਲੀਨੋਇਸ ਤੋਂ ਅਮਰੀਕੀ ਸੈਨੇਟਰ ਰਹੇ ਅਤੇ ਬਾਅਦ ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ। ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ। ਮੁਢਲੀ ਜਿੰਦਗੀਓਬਾਮਾ ਦਾ ਜਨਮ 4 ਅਗਸਤ,1961 ਨੂੰ ਹੋਨੋਲੁਲੂ, ਹਵਾਈ ਵਿੱਚ ਕਪੀਓਲਾਨੀ ਮੈਡੀਕਲ ਸੈਂਟਰ ਫਾਰ ਵੂਮੈਨ ਐਂਡ ਚਿਲਡਰਨ ਵਿੱਚ ਹੋਇਆ ਸੀ। ਉਹ 48 ਰਾਜਾਂ ਤੋਂ ਬਾਹਰ ਪੈਦਾ ਹੋਏ ਇਕਲੌਤੇ ਰਾਸ਼ਟਰਪਤੀ ਹਨ।ਉਹ ਇੱਕ ਅਮਰੀਕੀ ਮਾਂ ਅਤੇ ਇੱਕ ਕੀਨੀਅਨ ਪਿਤਾ ਦੇ ਘਰ ਪੈਦਾ ਹੋਇਆ ਸੀ। ਉਨ੍ਹਾਂ ਦੀ ਮਾਂ ਐਨ ਡਨਹੈਮ (1942–1995) ਦਾ ਜਨਮ ਵਿਚੀਟਾ, ਕੰਸਾਸ ਵਿੱਚ ਹੋਇਆ ਸੀ ਅਤੇ ਉਹ ਅੰਗਰੇਜ਼ੀ, ਵੈਲਸ਼, ਜਰਮਨ, ਸਵਿਸ ਅਤੇ ਆਇਰਿਸ਼ ਮੂਲ ਦੀ ਸੀ। ਸਿੱਖਿਆਓਬਾਮਾ ਨੇ ਆਪਣੀ ਬੈਚਲਰ ਆਫ ਆਰਟਸ ਦੀ ਡਿਗਰੀ ਕੋਲੰਬੀਆ ਯੂਨੀਵਰਸਿਟੀ ਤੋ ਪੂਰੀ ਕੀਤੀ ਅਤੇ ਫਿਰ ਉਹਨਾਂ ਆਪਣੀ ਜੂਰੀਸ ਡਾਕਟਰ ਦੀ ਡਿਗਰੀ ਹਾਰਵਰਡ ਲਾਅ ਸਕੂਲ ਤੋ ਪੂਰੀ ਕੀਤੀ। ਨਿਜੀ ਜਿੰਦਗੀਓਬਾਮਾ ਦਾ ਵਿਆਹ 1992 ਵਿੱਚ ਮਿਸ਼ੇਲ ਰੌਬਿਨਸਨ ਨਾਲ ਹੋਇਆ ਓਬਾਮਾ ਅਤੇ ਮਿਸ਼ੇਲ ਦੀਆਂ 2 ਧੀਆਂ ਹਨ ਜਿੰਨ੍ਹਾ ਦਾ ਨਾਮ ਮਾਲੀਆ ਅਤੇ ਸਾਸ਼ਾ ਹੈ। ![]() ਰਾਜਨੀਤਿਕ ਜੀਵਨ1996 ਵਿੱਚ ਓਬਾਮਾ 13ਵੇਂ ਜਿਲ੍ਹੇ ਤੋ ਇਲੀਨੋਇਸ ਸੇਨੇਟ ਦੇ ਇਕ ਸੇਨੇਟਰ ਵਜੋ ਚੁਣੇ ਗਏ ਸਨ ਇਸ ਅਹੁਦੇ ਤੇ ਉਹ 7 ਸਾਲਾਂ ਤੱਕ ਰਹੇ। ਸੰਯੁਕਤ ਰਾਜ ਦੀ ਸੈਨੇਟ ਦੇ ਮੈਂਬਰ3 ਜਨਵਰੀ 2005 ਨੂੰ ਓਬਾਮਾ ਨੇ ਇਲੀਨਾਏ ਤੋ ਸੰਯੁਕਤ ਰਾਜ ਸੈਨੇਟਰ ਵਜੋ ਸਹੁੰ ਚੁੱਕੀ ਉਹ ਲੱਗਭਗ ਸਾਢੇ ਤਿੰਨ ਸਾਲ ਇਸ ਅਹੁਦੇ ਤੇ ਰਹੇ, ਸੈਨੇਟਰ ਰਹਿੰਦ ਹੋਏ ਉਹਨਾਂ ਨੇ 147 ਬਿੱਲਾਂ ਨੂੰ ਪੇਸ਼ ਕੀਤਾ। 16 ਨਵੰਬਰ 2008 ਨੂੰ ਉਹਨਾਂ ਨੇ ਇਸ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ। ਸੰਯੁਕਤ ਰਾਜ ਦੇ ਰਾਸ਼ਟਰਪਤੀ (2009-2017)ਰਾਸ਼ਟਰਪਤੀ ਉਮੀਦਵਾਰਓਬਾਮਾ ਨੇ 10 ਫਰਵਰੀ 2007 ਨੂੰ ਆਪਣੀ ਰਾਸ਼ਟਰਪਤੀ ਦੀ ਨਾਮਜ਼ਦਗੀ ਦਾ ਐਲਾਨ "ਪੁਰਾਣੀ ਕੈਪੀਟਲ ਇਮਾਰਤ" ਵਿੱਖੇ ਕੀਤਾ ਇਹ ਓਹੀ ਜਗ੍ਹਾ ਸੀ ਜਿੱਥੇ 16ਵੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਆਪਣਾ "ਹਾਊਸ ਡਿਵਾਈਡੀਡ" ਦਾ ਭਾਸ਼ਣ ਦਿੱਤਾ ਸੀ। ਕਾਰਜਕਾਲ20 ਜਨਵਰੀ 2009 ਨੂੰ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨਾਲ ਅਤੇ ਚੀਫ ਜਸਟਿਸ ਜੌਹਨ ਜੀ ਰੌਬਰਟਸ, ਜੂਨੀਅਰ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕਦੇ ਹੋਏ ਓਬਾਮਾ। ਉਪ ਰਾਸ਼ਟਰਪਤੀ ਜੋ ਬਾਈਡਨ ਨਾਲ ਓਬਾਮਾ 2009 ਵਿੱਚ ਓਬਾਮਾ ਨੂੰ 2007 ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋ ਉਮੀਦਵਾਰ ਚੁਣਿਆ ਗਿਆ ਸੀ, 2009 ਵਿਚ ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੌਹਨ ਮੈਕਕੇਨ ਨੂੰ ਹਰਾ ਕੇ ਰਾਸ਼ਟਰਪਤੀ ਬਣੇ। ਉਹਨ ਨੇ ਕੁਦਰਤੀ, ਆਰਥਿਕ, ਸੁਰੱਖਿਆ ਅਤੇ ਹੋਰ ਵਰਗਾਂ ਦੀ ਆਜਾਦੀ ਦੇ ਲਈ ਕਈ ਮਹੱਤਵਪੂਰਨ ਫੈਸਲੇ ਲਏ। 2010 ਵਿੱਚ ਉਹਨਾਂ ਦੀ ਅਗਵਾਈ ਵਿੱਚ ਅਮਰੀਕੀ ਫੌਜ ਨੇ 9/11 ਹਮਲੇ ਦੇ ਮੁੱਖ ਦੋਸ਼ੀ ਉਸਾਮਾ ਬਿਨ ਲਾਦੇਨ ਨੂੰ ਐਬਟਾਬਾਦ, ਪਾਕਿਸਤਾਨ ਵਿੱਚ ਮਾਰ ਦਿੱਤਾ। ਉਹਨਾਂ ਨੇ 2012 ਦੀਆਂ ਚੋਣਾਂ ਵਿੱਚ ਵੀ ਜਿੱਤ ਹਾਸਲ ਕੀਤੀ। ਵਿਦੇਸ਼ੀ ਦੌਰੇਓਬਾਮਾ ਨੇ ਆਪਣੇ ਕਾਰਜਕਾਲ ਦੌਰਾਨ 52 ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 58 ਦੇਸ਼ਾਂ ਦੇ ਦੌਰੇ ਕੀਤੇ ਉਹਨਾਂ ਨੇ ਆਪਣਾ ਸਭ ਤੋ ਪਹਿਲਾ ਦੌਰਾ ਫਰਵਰੀ 2009 ਵਿੱਚ ਕੈਨੇਡਾ ਦਾ ਕੀਤਾ ਉਹਨਾਂ ਨੇ 2010 ਵਿੱਚ ਅਤੇ 2015 ਵਿੱਚ ਭਾਰਤ ਦੇ ਦੋ ਦੌਰੇ ਕੀਤੇ ਸਨ, ਉਹਨਾਂ ਨੇ ਆਪਣਾ ਆਖਰੀ ਦੌਰਾ ਪੇਰੂ ਦਾ ਕੀਤਾ ਸੀ ਜਿੱਥੇ ਉਹ ਏਪੇਕ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਗਏ ਸਨ। ਕੇਨੇਡੀਅਨ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨਾਲ ਆਪਣੀ ਪਹਿਲੀ ਯਾਤਰਾ ਦੌਰਾਨ ਮਿਲਦੇ ਹੋਏ ਓਬਾਮਾ ਪੇਰੂ ਵਿੱਚ ਓਬਾਮਾ(ਪਿਛਲੀ ਕਤਾਰ ਵਿੱਚ ਸੱਜਿਓ ਦੂਜੇ) ਜਿੱਥੇ ਉਹ ਏਪੇਕ ਸ਼ਿਖਰ ਸੰਮੇਲਨ 2016 ਵਿੱਚ ਸ਼ਾਮਲ ਹੋਏ, ਇਹ ਉਹਨਾਂ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਆਖਰੀ ਯਾਤਰਾ ਸੀ 25 ਜਨਵਰੀ 2015 ਨੂੰ ਭਾਰਤ ਦੇ ਤਤਕਾਲੀਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਦੇ ਹੋਏ ਓਬਾਮਾ ਹਵਾਲੇਬਿਬਲੀਓਗ੍ਰਾਫੀ
ਹੋਰ ਪੜ੍ਹੋ
ਬਾਹਰੀ ਲਿੰਕ
ਅਧਿਕਾਰਤ
ਹੋਰ
|
Portal di Ensiklopedia Dunia