ਬਰਾਬਰੀਵਾਦਬਰਾਬਰੀਵਾਦ (ਅੰਗਰੇਜ਼ੀ: Egalitarianism French égal, ਮਤਲਬ "ਬਰਾਬਰ" ਤੋਂ; ਜਾਂ ਕਦੇ ਕਦਾਈ, equalitarianism[1][2] ਜਾਂ equalism[3] ਵੀ) ਸਮਾਨਤਾਵਾਦ ਜਾਂ ਸਮਤਾਵਾਦ —ਸਾਰੇ ਮਨੁੱਖਾਂ ਦੇ ਬਰਾਬਰੀ ਦੇ ਅਸੂਲ ਨੂੰ ਮੰਨਣ ਵਾਲਾ ਇੱਕ ਸੰਕਲਪ ਹੈ।[4] ਫ਼ਲਸਫ਼ੇ ਦੇ ਸਟੈਨਫੋਰਡ ਐਨਸਾਈਕਲੋਪੀਡੀਆ ਅਨੁਸਾਰ ਬਰਾਬਰੀਵਾਦ ਦੇ ਸਿਧਾਂਤ ਦਾ ਮੰਨਣਾ ਹੈ ਕਿ ਸਾਰੇ ਇਨਸਾਨ ਬੁਨਿਆਦੀ ਕੀਮਤ ਜਾਂ ਸਮਾਜਿਕ ਸਥਿਤੀ ਵਿੱਚ ਬਰਾਬਰ ਹਨ।[5] ਮੈਰੀਅਮ-ਵੇਬਸਟਰ ਡਿਕਸ਼ਨਰੀ ਅਨੁਸਾਰ, ਆਧੁਨਿਕ ਅੰਗਰੇਜ਼ੀ ਵਿੱਚ ਇਸ ਸੰਕਲਪ ਦੀਆਂ ਦੋ ਵੱਖ ਵੱਖ ਪਰਿਭਾਸ਼ਾਵਾਂ ਹਨ:[6] ਇੱਕ ਰਾਜਨੀਤਿਕ ਸਿਧਾਂਤ ਹੈ, ਕਿ ਸਭ ਲੋਕਾਂ ਨੂੰ ਬਰਾਬਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਸਿਆਸੀ, ਆਰਥਿਕ, ਸਮਾਜਿਕ, ਅਤੇ ਸਿਵਲ ਅਧਿਕਾਰ ਸਮਾਨ ਹਨ;[7] ਦੂਜੀ, ਲੋਕਾਂ ਵਿੱਚ ਆਰਥਿਕ ਬਰਾਬਰੀ ਹਟਾਉਣ ਦੀ ਵਕਾਲਤ ਕਰਦੇ ਇੱਕ ਸਮਾਜਿਕ ਦਰਸ਼ਨ ਦੇ ਤੌਰ 'ਤੇ, ਆਰਥਿਕ ਸਮਾਨਤਾਵਾਦ, ਜਾਂ ਸ਼ਕਤੀ ਦਾ ਵਿਕੇਂਦਰੀਕਰਨ। ਕੁਝ ਸਰੋਤ ਸਮਾਨਤਾਵਾਦ ਨੂੰ ਇਸ ਨੁਕਤਾ ਨਿਗਾਹ ਤੋਂ ਪ੍ਰਭਾਸ਼ਿਤ ਕਰਦੇ ਹਨ ਕਿ ਬਰਾਬਰੀ ਮਨੁੱਖਤਾ ਦੀ ਕੁਦਰਤੀ ਸਥਿਤੀ ਨੂੰ ਪ੍ਰਗਟ ਕਰਦੀ ਹੈ।[8][9][10] ਰੂਪਕੁਝ ਖਾਸ ਤੌਰ 'ਤੇ ਫੋਕਸ ਬਰਾਬਰਤਾ ਦੇ ਸਰੋਕਾਰਾਂ ਵਿੱਚ ਆਰਥਿਕ ਸਮਾਨਤਾਵਾਦ, ਕਾਨੂੰਨੀ ਸਮਾਨਤਾਵਾਦ, ਕਿਸਮਤ ਸਮਾਨਤਾਵਾਦ, ਰਾਜਨੀਤਿਕ ਸਮਾਨਤਾਵਾਦ, ਲਿੰਗ ਸਮਾਨਤਾਵਾਦ, ਨਸਲੀ ਬਰਾਬਰੀ, ਸੰਪਤੀ-ਅਧਾਰਿਤ ਸਮਾਨਤਾਵਾਦ, ਅਤੇ ਮਸੀਹੀ ਸਮਾਨਤਾਵਾਦ ਸ਼ਾਮਲ ਹਨ। ਸਮਾਨਤਾਵਾਦ ਦੇ ਆਮ ਰੂਪਾਂ ਵਿੱਚ ਸਿਆਸੀ ਅਤੇ ਦਾਰਸ਼ਨਿਕ ਰੂਪ ਸ਼ਾਮਲ ਹਨ। ਹਵਾਲੇ
|
Portal di Ensiklopedia Dunia