ਬਲਕਾਰ ਕੰਬਾਈਨਬਲਕਾਰ ਕੰਬਾਈਨ ਪਿੰਡ ਹੰਡਿਆਇਆ ਨੇੜੇ ਬਰਨਾਲਾ ਵਿਚ ਸਥਾਪਿਤ ਖੇਤੀ ਮੀਸਨਰੀ ਬਣਾਉਣ ਵਾਲਾ ਕਾਰਖਾਨ ਹੈ। ਇਸ ਸਨਅਤ ਦਾ ਪੂਰਾ ਨਾਮ ਗੁਰੂ ਨਾਨਕ ਐਗੀ: ਇੰਜ: ਵਰਕਸ ਹੈ ਜੋ 16 ਕਿਸਮ ਦੀ ਖੇਤੀ ਮਿਸ਼ਨਰੀ ਨੂੰ 'ਬਲਕਾਰ' ਨਾਮ ਹੇਠ ਤਿਆਰ ਕਰਦੀ ਹੈ। ਇਸ ਉਦਯੋਗ ਦੇ ਸੰਸਥਾਪਕ ਸਰਦਾਰ ਮਹਿੰਦਰ ਸਿੰਘ ਸਨ। ਬਲਕਾਰ ਸਿੰਘ, ਮਹਿੰਦਰ ਸਿੰਘ ਦੇ ਪੋਤੇ ਅਤੇ ਹਾਕਮ ਸਿੰਘ ਦੇ ਦੂਜੇ ਮੁੰਡੇ ਦਾ ਨਾਮ ਹੈ। ਮਹਿੰਦਰ ਸਿੰਘ ਦੇ ਪਿਤਾ ਬੰਤਾ ਸਿੰਘ ਗੱਡੇ ਬਣਾਉਣ ਦਾ ਕੰਮ ਕਰਦੇ ਸਨ। ਮਹਿੰਦਰ ਸਿੰਘ ਨੇ ਸ਼ੁਰੂ ਵਿਚ ਆਪਣੇ ਘਰ ਖੇਤੀ ਔਜਾਰ ਹੜੰਬੇ, ਹਲ਼, ਤਵੀਆਂ ਅਤੇ ਹੋਰ ਨਿੱਕੇ ਮੋਟੇ ਖੇਤੀ ਸੰਦ ਬਣਾਉਣੇ ਸ਼ੁਰੂ ਕੀਤੇ ਬਾਅਦ ਵਿਚ ਕੰਬਾਈਨਾਂ ਦੇ ਯੁੱਗ ਵਿਚ ਕੰਬਾਈਨਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸ ਵੇਲੇ ਇਹ ਵੱਡਾ ਉਦਯੋਗ ਹੈ ਜਿਸ ਵਿਚ ਵੱਡੀਆਂ ਛੋਟੀਆਂ ਕੰਬਾਈਨਾਂ, ਤੂੜੀ ਰੀਪਰ, ਲੇਜਰ ਕਰਾਹ ਅਤੇ ਰੋਟਾਵੇਟਰ ਆਦਿ ਬਣਦੇ ਹਨ। ਮਹਿੰਦਰ ਸਿੰਘ ਤੋਂ ਬਾਅਦ ਇਸ ਅਦਾਰੇ ਨੂੰ ਚਲਾਉਣ ਲਈ ਇਹਨਾਂ ਦੇ ਵੱਡੇ ਮੁੰਡੇ ਹਾਕਮ ਸਿੰਘ ਅਤੇ ਮੱਖਣ ਸਿੰਘ ਦਾ ਵੱਡਾ ਯੋਗਦਾਨ ਹੈ। ਪ੍ਰਬੰਧਕੀ ਸੇਧਾਂ ਦੇਣ ਵਿਚ ਮਹਿੰਦਰ ਸਿੰਘ ਦੇ ਦੋ ਹੋਰ ਮੁੰਡਿਆਂ ਲਾਭ ਸਿੰਘ ਅਤੇ ਭੁਪਿੰਦਰ ਸਿੰਘ ਨੇ ਸਹਾਇਤਾ ਕੀਤੀ। ਸੰਖੇਪਪੂਰਾ_ਨਾਮ =ਗੁਰੂ ਨਾਨਕ ਐਗੀ: ਇੰਜ: ਵਰਕਸ ਸੰਸਥਾਪਕ: ਸ. ਮਹਿੰਦਰ ਸਿੰਘ ਸਥਾਪਨਾ = 1972 ਸਥਾਨ = ਪਿੰਡ ਹੰਡਿਆਇਆ ਹਵਾਲੇਗੁਰਸੇਵਕ ਸਿੰਘ ਧੌਲਾ ਦੀ ਕਿਤਾਬ 'ਬਾਬਾ ਸੱਭਾ ਸਿੰਘ' |
Portal di Ensiklopedia Dunia