ਬਲਬੀਰ ਮਾਧੋਪੁਰੀ
ਬਲਬੀਰ ਮਾਧੋਪੁਰੀ (ਜਨਮ 24 ਜੁਲਾਈ 1955) ਪੰਜਾਬੀ ਮੰਚ ਦੇ ਜਨਰਲ ਸਕੱਤਰ, ਯੋਜਨਾ (ਪੰਜਾਬੀ) ਦੇ ਸੰਪਾਦਕ ਤੇ ਲੇਖਕ ਹਨ। ਸਾਹਿਤ ਅਕੈਡਮੀ ਦਾ ਸਾਲ 2013 ਦਾ ਪੰਜਾਬੀ ਲਈ ਅਨੁਵਾਦ ਪੁਰਸਕਾਰ ਰਾਜਕਮਲ ਚੌਧਰੀ ਦੀਆਂ ਚੋਣਵੀਆਂ ਕਹਾਣੀਆਂ ਦੇ ਅਨੁਵਾਦ ਲਈ ਬਲਬੀਰ ਮਾਧੋਪੁਰੀ ਨੂੰ ਮਿਲਿਆ।[1] 2022 ਵਿੱਚ ਉਸ ਨੂੰ ਆਪਣੇ ਨਾਵਲ ਮਿੱਟੀ ਬੋਲ ਪਈ ਲਈ 10 ਹਜ਼ਾਰ ਡਾਲਰ ਵਾਲ਼ੇ ਢਾਹਾਂ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਉਸ ਦੀਆਂ ਲਿਖਤਾਂ ਮੁੱਖ ਤੌਰ ਤੇ ਦੱਬੇ-ਕੁਚਲੇ ਵਰਗਾਂ, ਖ਼ਾਸਕਰ ਦਲਿਤਾਂ ਨਾਲ ਜੁੜੇ ਮੁੱਦੇ ਉੱਤੇ ਕੇਂਦ੍ਰਿਤ ਹਨ। ਜ਼ਿੰਦਗੀਬਲਬੀਰ ਮਾਧੋਪੁਰੀ ਦਾ ਜਨਮ 1955 ਵਿੱਚ ਜ਼ਿਲ੍ਹਾ ਜਲੰਧਰ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮਾਧੋਪੁਰ ਵਿੱਚ ਹੋਇਆ ਸੀ। ਬਚਪਨ ਵਿੱਚ ਉਸਨੇ ਬਾਲ ਮਜ਼ਦੂਰ ਅਤੇ ਇੱਕ ਖੇਤੀ ਮਜ਼ਦੂਰ ਵਜੋਂ ਕੰਮ ਕੀਤਾ। ਆਰਥਿਕ ਤੰਗੀਆਂ ਦੇ ਬਾਵਜੂਦ, ਉਹ ਪੰਜਾਬੀ ਵਿਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਵਿਚ ਸਫਲ ਰਿਹਾ। ਰਚਨਾਵਾਂਮਾਧੋਪੁਰੀ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿੱਚ 14 ਕਿਤਾਬਾਂ ਲਿਖੀਆਂ ਹਨ। ਆਪਣੀਆਂ ਮੂਲ ਰਚਨਾਵਾਂ ਤੋਂ ਇਲਾਵਾ ਉਸਨੇ ਹਿੰਦੀ ਅਤੇ ਅੰਗਰੇਜ਼ੀ ਤੋਂ ਬੱਤੀ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਦੁਆਬੀ ਦਾ ਅਮੀਰ ਪਿਛੋਕੜ ਕਵਿਤਾ ਅਤੇ ਵਾਰਤਕ ਦੀਆਂ ਉਸਦੀਆਂ ਰਚਨਾਵਾਂ ਵਿੱਚ ਨਜ਼ਰ ਆਉਂਦਾ ਹੈ। ਉਸਦੇ ਅਨੁਵਾਦ ਵੀ ਏਨੀ ਭਾਸ਼ਾਈ ਰਵਾਨਗੀ ਦੇ ਧਾਰਨੀ ਹਨ ਕਿ ਮੌਲਿਕ ਮਹਿਸੂਸ ਹੁੰਦੇ ਹਨ। ਉਸਨੇ 40 ਕਿਤਾਬਾਂ ਵੀ ਸੰਪਾਦਿਤ ਕੀਤੀਆਂ ਹਨ। ਗ਼ਦਰ ਲਹਿਰ, ਇਨਕਲਾਬੀ ਕਵੀ ਪਾਸ਼, ਪੰਜਾਬ ਅਤੇ ਭਾਰਤ ਵਿੱਚ ਦਲਿਤ ਅੰਦੋਲਨਾਂ ਬਾਰੇ ਉਸ ਦੇ ਖੋਜ ਪੱਤਰ ਅਨੇਕ ਰਸਾਲਿਆਂ ਵਿੱਚ ਛਪੇ ਹਨ ਅਤੇ ਕਈ ਸੰਪਾਦਿਤ ਕਿਤਾਬਾਂ ਵਿੱਚ ਸ਼ਾਮਲ ਹਨ। ਪੁਸਤਕਾਂ
ਸਵੈਜੀਵਨੀਅਨੁਵਾਦ
ਹਵਾਲੇ
|
Portal di Ensiklopedia Dunia