ਬਲਰਾਜ ਕੋਮਲਬਲਰਾਜ ਕੋਮਲ, ਇੱਕ ਭਾਰਤੀ ਕਵੀ ਅਤੇ ਉਰਦੂ ਸਾਹਿਤ ਦਾ ਲੇਖਕ ਸੀ। ਭਾਰਤ ਸਰਕਾਰ ਨੇ 2011 ਵਿੱਚ ਕੋਮਲ ਨੂੰ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।[1] ਜੀਵਨੀਬਲਰਾਜ ਕੋਮਲ ਦਾ ਜਨਮ 1928 ਵਿੱਚ ਸਿਆਲਕੋਟ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਕੁੱਝ ਸਾਲਾਂ ਬਾਅਦ ਉਹ ਆਪਣੇ ਪਰਵਾਰ ਨਾਲ਼ ਫਿਰੋਜ਼ਪੁਰ ਆ ਗਿਆ। ਬਲਰਾਜ ਕੋਮਲ ਨੇ 1944 ਵਿੱਚ ਐਚ ਐਮ ਹਾਈ ਸਕੂਲ,ਫਿਰੋਜ਼ਪੁਰ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਮੈਟ੍ਰਿਕ ਤੋਂ ਬਾਅਦ ਐਫ਼ਏ ਅਤੇ ਬੀਏ ਦੇ ਇਮਤਿਹਾਨ ਵੀ ਇਸੇ ਸ਼ਹਿਰ ਵਿਚਲੇ ਕਾਲਜ ਵਿੱਚੋਂਪਾਸ ਕੀਤੇ। ਬਾਅਦ ਵਿੱਚ ਉਸ ਨੇ ਐਮਏ(ਇੰਗਲਿਸ਼)ਦੀ ਡਿਗਰੀ ਵੀ ਹਾਸਲ ਕਰ ਲਈ। ਇੱਕ ਸਿੱਖਿਆ ਅਧਿਕਾਰੀ ਦੇ ਤੌਰ ਤੇ ਦਿੱਲੀ ਪ੍ਰਸ਼ਾਸਨ ਤੋਂ ਸੇਵਾਮੁਕਤੀ ਤੋਂ ਬਾਅਦ ਉਹ ਇੱਕ ਸੁਤੰਤਰ ਲੇਖਕ ਬਣ ਗਏ ਸਨ।[2] ਉਹ ਦਿੱਲੀ ਉਰਦੂ ਅਕਾਦਮੀ ਅਤੇ ਸਾਹਿਤ ਅਕਾਦਮੀ, ਨਵੀਂ ਦਿੱਲੀ ਦਾ ਸਲਾਹਕਾਰ ਬੋਰਡ ਦਾ ਸਾਬਕਾ ਮੈਂਬਰ ਸੀ। ਉਸਨੇ ਕਵਿਤਾਵਾਂ, ਛੋਟੀਆਂ ਕਹਾਣੀਆਂ ਅਤੇ ਆਲੋਚਨਾਤਮਕ ਅਧਿਐਨਾਂ ਦੀਆਂ ਕਈ ਪ੍ਰਕਾਸ਼ਨਾਂ ਦਾ ਸਿਹਰਾ ਦਿੱਤਾ ਹੈ ਅਤੇ ਮੇਰੀ ਨਜ਼ਮੇਂ, ਪਰਿੰਦੋਂ ਭਰਾ ਆਸਮਾਨ, ਰਿਸ਼ਤਾ-ਏ-ਦਿਲ, ਅਗਲਾ ਵਰਕ, ਆਂਖੇਂ ਔਰ ਪਾਂਓ, ਅਤੇ ਅਦਬ ਕੀ ਤਲਾਸ ਕੁਝ ਪ੍ਰਸਿੱਧ ਰਚਨਾਵਾਂ ਹਨ.[3] 1985 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲਾ,[3] ਬਲਰਾਜ ਕੋਮਲ ਉੱਤਰ ਪ੍ਰਦੇਸ਼ ਉਰਦੂ ਅਕੈਡਮੀ ਅਵਾਰਡ ਵੀ ਦੋ ਵਾਰ (1971 ਅਤੇ 1982) ਜਿੱਤ ਚੁੱਕਾ ਹੈ ਅਤੇ ਭਾਰਤ ਸਰਕਾਰ ਤੋਂ ਸੀਨੀਅਰ ਫੈਲੋਸ਼ਿਪ ਵੀ ਪ੍ਰਾਪਤ ਕਰ ਚੁੱਕਾ ਹੈ।[2] 2011 ਵਿਚ, ਭਾਰਤ ਸਰਕਾਰ ਨੇ ਕੋਮਲ ਨੂੰ ਪਦਮ ਪੁਰਸਕਾਰ ਲਈ ਗਣਤੰਤਰ ਦਿਵਸ ਸਨਮਾਨ ਸੂਚੀ ਵਿੱਚ ਸ਼ਾਮਲ ਕਰਕੇ ਇੱਕ ਵਾਰ ਫੇਰ ਸਨਮਾਨਿਤ ਕੀਤਾ।[1] ਬਲਰਾਜ ਕੋਮਲ ਨੂੰ ਉਰਦੂ ਕਵਿਤਾ ਲਈ ਗੰਗਾਧਰ ਰਾਸ਼ਟਰੀ ਪੁਰਸਕਾਰ ਜਨਵਰੀ 1913 ਦੇ ਪਹਿਲੇ ਹਫਤੇ ਸੰਬਲਪੁਰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਦਿੱਤਾ ਗਿਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਬਲਰਾਜ ਕੋਮਲ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੇਸ਼ ਦੇ 21 ਵੇਂ ਕਵੀ ਸਨ। 1991 ਤੋਂ, ਇਹ ਪੁਰਸਕਾਰ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਜਾਣੇ ਜਾਂਦੇ ਨਾਮਵਰ ਕਵੀਆਂ ਨੂੰ ਦਿੱਤਾ ਜਾਂਦਾ ਹੈ। ਉਸ ਨੂੰ ਗ਼ਾਲਿਬ ਸਨਮਾਨ ਵੀ ਮਿਲ ਚੁੱਕਾ ਸੀ।[4] ਬਲਰਾਜ ਕੋਮਲ ਦੀ 85 ਸਾਲ ਦੀ ਉਮਰ ਵਿੱਚ 2013 ਵਿੱਚ ਮੌਤ ਹੋ ਗਈ ਸੀ।[3] ਰਚਨਾਵਾਂ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia