ਬਲੂ-ਰੇ ਡਿਸਕ
ਬਲੂ-ਰੇ ਡਿਸਕ (ਅੰਗਰੇਜ਼ੀ: Blu-ray Disc; BD) ਇੱਕ ਡਿਜੀਟਲ ਆਪਟੀਕਲ ਡਿਸਕ ਡੈਟਾ ਭੰਡਾਰਣ ਤਸ਼ਤਰੀ ਹੈ ਜੋ ਡੀਵੀਡੀ ਤੋਂ ਅਗਲੀ ਪੀੜ੍ਹੀ ਦੇ ਤੌਰ 'ਤੇ ਬਣਾਈ ਗਈ ਹੈ ਅਤੇ ਇਹ ਉੱਚ-ਡੈਫ਼ੀਨਿਸ਼ਨ ਵੀਡੀਓ (1080p) ਭੰਡਾਰਣ ਦੇ ਕਾਬਿਲ ਹੈ। ਇਹ 120 ਮਿਲੀਮੀਟਰ ਵਿਆਸ ਵਾਲ਼ੀ ਅਤੇ 1.2 ਮਿਲੀਮੀਟਰ ਮੋਟੀ, ਬਿਲਕੁਲ ਡੀਵੀਡੀ ਅਤੇ ਸੀਡੀ ਦੇ ਅਕਾਰ ਦੀ, ਪਲਾਸਟਿਕ ਦੀ ਇੱਕ ਤਸ਼ਤਰੀ ਹੈ।[4] ਆਮ (pre-BD-XL) ਬਲੂ-ਰੇ ਤਸ਼ਤਰੀਆਂ 25 ਗੀਗਾਬਾਈਟ ਡੈਟਾ ਪ੍ਰਤੀ ਤਹਿ ਭੰਡਾਰ ਕਰਨ ਦੇ ਕਾਬਿਲ ਹੁੰਦੀਆਂ ਹਨ। ਦੂਹਰੀ ਤਹਿ ਡਿਸਕਾਂ 50 ਜੀਬੀ, ਤੀਹਰੀ ਤਹਿ 100 ਜੀਬੀ ਅਤੇ ਚੌਹਰੀ ਤਹਿ ਡਿਸਕਾਂ 128 ਜੀਬੀ ਡੈਟਾ ਸਟੋਰ ਕਰਨ ਦਾ ਕਾਬਿਲ ਹੁੰਦੀਆਂ ਹਨ।[5] ਇਸ ਦਾ ਨਾਂ, ਬਲੂ-ਰੇ ਡਿਸਕ, ਇਸਨੂੰ ਪੜ੍ਹਨ ਲਈ ਵਰਤੀ ਜਾਂਦੀ ਨੀਲੀ ਲੇਜ਼ਰ ਵੱਲ ਇਸ਼ਾਰਾ ਹੈ ਜੋ ਡੈਟਾ ਨੂੰ ਵੱਡੀ ਘਣਤਾ ਉੱਪਰ ਭੰਡਾਰ ਕਰਨ ਦੀ ਸਹੂਲਤ ਦਿੰਦੀ ਹੈ ਜੋ ਡੀਵੀਡੀ ਲਈ ਵਰਤੀ ਜਾਂਦੀ ਲਾਲ ਲੇਜ਼ਰ ਨਾਲ਼ ਮੁਮਕਿਨ ਨਹੀਂ। ਬਲੂ-ਰੇ ਡਿਸਕਾਂ ਦੀ ਮੁੱਖ ਵਰਤੋਂ ਫ਼ੀਚਰ ਫ਼ਿਲਮਾਂ ਅਤੇ ਪਲੇਸਟੇਸ਼ਨ 3, ਪਲੇਸਟੇਸ਼ਨ 4 ਅਤੇ ਐਕਸਬਾਕਸ ਵਨ ਦੀਆਂ ਗੇਮਾਂ ਸਟੋਰ ਕਰਨ ਵਾਸਤੇ ਹੁੰਦੀ ਹੈ। ਇਸ ਡਿਸਕ ’ਤੇ 1080p ਰੈਜ਼ਾਲੂਸਨ (1920×1080 ਪਿਕਸਲ) ਤੱਕ ਉੱਚ-ਡੈਫ਼ੀਨਿਸ਼ਨ ਵੀਡੀਓ 60 (59.94) ਫ਼ੀਲਡ ਜਾਂ 24 ਫ਼੍ਰੇਮ ਪ੍ਰਤੀ ਸਕਿੰਟ ’ਤੇ ਸਟੋਰ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਦੇ ਡਿਸਕਾਂ, ਡੀਵੀਡ ਡਿਸਕਾਂ, ਉੱਪਰ ਭੰਡਾਰ ਕਰਨ ਦਾ ਵੱਧ-ਤੋਂ-ਵੱਧ ਰੈਜ਼ਾਲੂਸ਼ਨ 480i, (NTSC, 720×480 ਪਿਕਸਲ) ਜਾਂ 576i, (PAL, 720×576 ਪਿਕਸਲ) ਹੈ। ਇਸ ਡਿਸਕ ਫ਼ਾਰਮੈਟ ਨੂੰ ਬਲੂ-ਰੇ ਡਿਸਕ ਐਸੋਸੀਏਸ਼ਨ ਨੇ ਬਣਾਇਆ ਅਤੇ ਅਕਤੂਬਰ 2000 ਵਿੱਚ ਸੋਨੀ ਨੇ ਬਲੂ-ਰੇ ਡਿਸਕ ਦੇ ਪਹਿਲੇ ਨਮੂਨੇ ਪੇਸ਼ ਕੀਤੇ ਅਤੇ ਇਸਨੂੰ ਚਲਾਉਣ ਵਾਲ਼ੇ ਪਲੇਅਰ ਦਾ ਪਹਿਲਾ ਨਮੂਨਾ ਅਪਰੈਲ 2003 ਵਿੱਚ ਜਪਾਨ ਵਿੱਚ ਜਾਰੀ ਹੋਇਆ। ਇਸ ਤੋਂ ਬਾਅਦ ਇਹ ਲਗਾਤਾਰ ਉੱਨਤ ਹੁੰਦਾ ਰਿਹਾ ਅਤੇ ਜੂਨ 2006 ਵਿੱਚ ਇਹ ਅਧਿਕਾਰਤ ਤੌਰ 'ਤੇ ਜਾਰੀ ਹੋਇਆ ਉੱਚ-ਡੈਫ਼ੀਨਿਸ਼ਨ ਆਪਟੀਕਲ ਡਿਸਕ ਫ਼ਾਰਮੈਟ ਜੰਗ ਦੌਰਾਨ ਬਲੂ-ਰੇ ਡਿਸਕ ਦਾ ਮੁਕਾਬਲਾ ਐੱਚਡੀ ਡੀਵੀਡੀ ਫ਼ਾਰਮੈਟ ਨਾਲ਼ ਸੀ। 2009 ਵਿੱਚ ਐੱਚਡੀ ਡੀਵੀਡੀ ਬਣਾਉਣ ਪਿਛਲੀ ਮੁੱਖ ਕੰਪਨੀ ਤੋਸ਼ੀਬਾ[6] ਨੇ ਆਪਣਾ ਬਲੂ-ਰੇ ਡਿਸਕ ਪਲੇਅਰ ਜਾਰੀ ਕੀਤਾ।[7] ਹਵਾਲੇ
|
Portal di Ensiklopedia Dunia