ਬਲੈਕ ਵਿਡੋ (2021 ਫ਼ਿਲਮ)
ਬਲੈਕ ਵਿਡੋ ਦਾ ਪ੍ਰੀਮੀਅਰ ਦੁਨੀਆ ਦੇ ਕਈ ਇਲਾਕਿਆਂ ਵਿੱਚ 29 ਜੂਨ, 2021 ਨੂੰ ਹੋਇਆ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਡਿਜ਼ਨੀ+ ਉੱਤੇ 9 ਜੁਲਾਈ, 2021 ਨੂੰ ਜਾਰੀ ਕੀਤੀ ਗਈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦੀ ਪਹਿਲੀ ਫ਼ਿਲਮ ਹੈ, ਅਤੇ ਇਹ ਕੁੱਲ 3 ਵਾਰ ਜਾਰੀ ਹੋਣ ਤੋਂ ਖੁੰਝਦੀ ਰਹੀ ਜਿਸ ਦਾ ਕਾਰਣ ਕੋਵਿਡ-19 ਮਹਾਂਮਾਰੀ ਸੀ। ਸਾਰਫ਼ਿਲਮ ਵਿੱਚ ਨਟੈਸ਼ਾ ਰੋਮੈਨੌਫ਼ ਉਰਫ਼ ਬਲੈਕ ਵਿਡੋ ਨੂੰ ਜਦੋਂ ਇੱਕ ਖੂਫ਼ੀਆ ਸਾਜ਼ਿਸ਼ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਆਪਣੇ ਰਹੱਸਮਈ ਅਤੀਤ ਨਾਲ ਖਹਿਣਾ ਪੈਂਦਾ ਹੈ। ਜਿਚਰ ਉਸਦਾ ਪਿੱਛਾ ਇੱਕ ਬਹੁਤ ਹੀ ਤਗੜੀ ਫੋਰਸ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ ਜੋ ਉਸ ਨੂੰ ਥੱਲੇ ਲਾਹੁਣਾ ਚਾਹੁੰਦੀ ਹੈ। ਅਦਾਕਾਰ ਅਤੇ ਕਿਰਦਾਰ![]()
ਸੰਗੀਤਜਨਵਰੀ 2020 ਵਿੱਚ ਐਲਾਨਿਆ ਗਿਆ ਸੀ ਕਿ ਅਲੈਕਜ਼ੈਂਡਰ ਡੈੱਸਪਲੈਟ ਫ਼ਿਲਮ ਲਈ ਸੰਗੀਤ ਬਣਾਉਣਗੇ। ਰਿਲੀਜ਼ਥੀਏਟਰਾਂ ਵਿੱਚਬਲੈਕ ਵਿਡੋ ਲੰਡਨ, ਲੌਸ ਐਂਜਲਸ, ਮੈੱਲਬਰਨ, ਨਿਊ ਯਾਰਕ ਸ਼ਹਿਰ ਵਿੱਚ ਅਤੇ ਕਈ ਹੋਰ ਥਾਂਵਾਂ 'ਤੇ 29 ਜੂਨ, 2021 ਨੂੰ ਪ੍ਰੀਮੀਅਰ ਹੋਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ 9 ਜੁਲਾਈ, 2021 ਨੂੰ ਥੀਏਟਰਾਂ ਅਤੇ ਡਿਜ਼ਨੀ+ ਉੱਤੇ ਜਾਰੀ ਕੀਤਾ ਗਿਆ ਸੀ। ਹੋਮ ਮੀਡੀਆਬਲੈਕ ਵਿਡੋ ਡਿਜਿਟਲ ਰੂਪ ਵਿੱਚ 10 ਅਗਸਤ, 2021 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਉਪਲਬਧ ਹੋਈ, ਅਤੇ ਅਲਟਰਾ ਐੱਚਡੀ ਬਲੂ-ਰੇ, ਬਲੂ-ਰੇ, ਅਤੇ ਡੀਵੀਡੀ ਦੇ ਰੂਪ ਵਿੱਚ 14 ਸਤੰਬਰ, 2021 ਨੂੰ ਜਾਰੀ ਹੋਈ। |
Portal di Ensiklopedia Dunia