ਬਸਰਾ
ਬਸਰਾ (ਅਰਬੀ: البصرة), ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਮਹੱਤਵਪੂਰਨ ਬੰਦਰਗਾਹ ਹੈ। ਇਹ ਬਸਰਾ ਪ੍ਰਾਂਤ ਦੀ ਰਾਜਧਾਨੀ ਵੀ ਹੈ। 2007 ਵਿੱਚ ਇਸ ਦੀ ਅੰਦਾਜ਼ਨ ਅਬਾਦੀ 952,441[3] ਅਤੇ 2012 ਵਿੱਚ 2,009,767 ਸੀ।[4] ਫਾਰਸ ਦੀ ਖਾੜੀ ਤੋਂ 75 ਮੀਲ ਦੂਰ ਅਤੇ ਬਗਦਾਦ ਤੋਂ 280 ਮੀਲ ਦੂਰ ਦੱਖਣ-ਪੂਰਬੀ ਭਾਗ ਵਿੱਚ ਦਜਲਾ ਅਤੇ ਫ਼ਰਾਤ ਨਦੀਆਂ ਦੇ ਮੁਹਾਨੇ ਉੱਤੇ ਬਸਿਆ ਹੋਇਆ ਹੈ। ਸਥਿਤੀ - 30 ਡਿਗਰੀ 30ਮਿੰਟ ਉੱਤਰੀ ਅਕਸ਼ਾਂਸ਼ ਅਤੇ ਅਤੇ 47 ਡਿਗਰੀ 50 ਮਿੰਟ ਪੂਰਬੀ ਦੇਸ਼ਾਂਤਰ। ਬਸਰਾ ਤੋਂ ਦੇਸ਼ ਦੀਆਂ 90 ਫ਼ੀਸਦੀ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਇੱਥੋਂ ਉੱਨ, ਕਪਾਹ, ਖਜੂਰ, ਤੇਲ, ਗੋਂਦ, ਗਲੀਚੇ ਅਤੇ ਜਾਨਵਰ ਨਿਰਯਾਤ ਕੀਤੇ ਜਾਂਦੇ ਹਨ। ਜਨਸੰਖਿਆ ਵਿੱਚ ਜਿਆਦਾਤਰ ਅਰਬ, ਯਹੂਦੀ, ਅਮਰੀਕੀ, ਈਰਾਨੀ ਅਤੇ ਭਾਰਤੀ ਹਨ। ਇਤਹਾਸ636ਵਿੱਚ ਇਸ ਸ਼ਹਿਰ ਨੂੰ ਸਰਵਪ੍ਰਥਮ ਖਲੀਫਾ ਉਮਰ ਨੇ ਬਸਾਇਆ ਸੀ। ਅਰੇਬੀਅਨ ਨਾਈਟਸ ਨਾਮਕ ਕਿਤਾਬ ਵਿੱਚ ਇਸ ਦੀ ਸੰਸਕ੍ਰਿਤੀ, ਕਲਾ, ਅਤੇ ਵਣਜ ਦੇ ਸੰਬੰਧ ਵਿੱਚ ਬਹੁਤ ਸੁੰਦਰ ਵਰਣਨ ਕੀਤਾ ਗਿਆ ਹੈ। ਸੰਨ 1868 ਵਿੱਚ ਤੁਰਕਾਂ ਦੇ ਕਬਜ਼ਾ ਕਰਨ ਉੱਤੇ ਇਸ ਨਗਰ ਦੀ ਅਧੋਗਤੀ ਹੁੰਦੀ ਗਈ। ਲੇਕਿਨ ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਦਾ ਕਬਜ਼ਾ ਹੋਇਆ ਉਸ ਸਮੇਂ ਉਹਨਾਂ ਨੇ ਇਸਨ੍ਹੂੰ ਇੱਕ ਵਧੀਆ ਬੰਦਰਗਾਹ ਬਣਾਇਆ ਅਤੇ ਕੁੱਝ ਹੀ ਸਮਾਂ ਵਿੱਚ ਇਹ ਇਰਾਕ ਦਾ ਇੱਕ ਮਹੱਤਵਪੂਰਨ ਬੰਦਰਗਾਹ ਸ਼ਹਿਰ ਬਣ ਗਿਆ। ਇੱਥੇ ਜਵਾਰ ਦੇ ਸਮੇਂ 26 ਫੁੱਟ ਉੱਤੇ ਤੱਕ ਪਾਣੀ ਚੜ੍ਹਦਾ ਹੈ। ਪੰਜਾਬੀ ਲੋਕਧਾਰਾ ਵਿੱਚਬਸਰੇ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਵੀ ਆਉਂਦਾ ਹੈ।[5] ਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦੇ ਅਨੇਕਾਂ ਫ਼ੌਜੀ ਜਵਾਨ ਭਾਰਤ ਦੀ ਬ੍ਰਿਟਿਸ਼ ਸਰਕਾਰ ਵਲੋਂ ਅਰਬ ਖੇਤਰਾਂ ਵਿੱਚ ਲੜੇ ਸਨ। ਉਸ ਵੇਲੇ ਬਸਰੇ ਦੀ ਲਾਮ ਦਾ ਮੋਟਿਫ਼ ਪੰਜਾਬੀ ਲੋਕਧਾਰਾ ਵਿੱਚ ਆ ਦਾਖਲ ਹੋਇਆ: ਸਾਰੇ ਪਿੰਡ ਦੇ ਗੱਭਰੂ ਕੋਹ ਸੁੱਟੇ, ਬਸਰੇ ਦੀ ਲਾਮ ਟੁੱਟਜੇ, ਬਸਰੇ ਦੀ ਲਾਮ ਟੁੱਟ ਜਾਏ, ਹਵਾਲੇ
|
Portal di Ensiklopedia Dunia