ਬਹੁਜਨ ਸਮਾਜ ਪਾਰਟੀ ਇੱਕ ਭਾਰਤੀ ਕੌਮੀ ਸਿਆਸੀ ਪਾਰਟੀ ਹੈ ਜਿਸ ਦੇ ਜਨਮ ਦਾਤਾ ਸ੍ਰੀ ਕਾਂਸੀ ਰਾਮ ਹਨ ਉਹਨਾਂ ਨੇ ਪਾਰਟੀ 1984 ਵਿੱਚ ਸ਼ੁਰੂ ਕੀਤੀ ਸੀ। ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਅਤੇ ਪਾਰਟੀ ਡਾ. ਭੀਮ ਰਾਓ ਅੰਬੇਦਕਰ ਨੂੰ ਆਪਣੀ ਮੋਢੀ ਮੰਨਦੀ ਹੈ। ਅੱਜ ਕੱਲ੍ਹ ਇਸ ਪਾਰਟੀ ਦੀ ਚੇਅਰਪਰਸਨ ਕੁਮਾਰੀ ਮਾਇਆਵਤੀ ਹੈ।
ਇਤਿਹਾਸ
ਜੂਨ 1926 ਵਿੱਚ ਬਾਬੂ ਮੰਗੂ ਰਾਮ ਮੂਗੋਵਾਲੀਆ ਨੈ ਗਦਰ ਪਾਰਟੀ ਬਣਾਈ। 1931 ਵਿੱਚ ਆਦਿ ਧਰਮ ਮੂਵਮੈਂਟ ਬਣਾਈ। ਅਤੇ 1931 ਦੀਆਂ ਚੋਣਾਂ ਵਿੱਚ ਆਦਿ ਧਰਮ ਮੂਵਮੈਂਟ ਨੇ ਅਣਵੰਡੇ ਪੰਜਾਬ ਦੀਆਂ 8 ਵਿਚੋਂ 6 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਡਾ. ਭੀਮ ਰਾਓ ਅੰਬੇਦਕਰ ਨੇ 1942 ਵਿੱਚ ਸ਼ਡਿਊਲਡ ਕਾਸਟ ਫ਼ੈਡਰੇਸ਼ਨ ਬਣਾਈ ਅਤੇ ਮੰਗੂ ਰਾਮ 1945 ਦੀਆਂ ਚੋਣਾਂ ਵਿੱਚ ਐਮ ਐਲ ਏ ਬਣੇ। ਬਹੁਜਨ ਸਮਾਜ ਪਾਰਟੀ ਦੇ ਮੋਢੀ ਕਾਂਸੀ ਰਾਮ ਦੇ ਦਾਦਾ ਜੋ ਆਦਿ ਧਰਮ ਮੰਡਲ ਦਾ ਚੋਟੀ ਦਾ ਨੇਤਾ ਸੀ ਨੇ 1950 ਵਿੱਚ ਰੀਪਬਲਿਕ ਪਾਰਟੀ ਆਫ ਇੰਡੀਆ ਦੀ ਸਥਪਨਾ ਕੀਤੀ। 1958 ਤੋਂ 1966 ਤੱਕ ਸ੍ਰੀ ਲਹੋਰੀ ਰਾਮ ਬੈਲੇ ਇਸ ਪਾਰਟੀ ਦੇ ਜਰਨਲ ਸਕੱਤਰ ਰਹੇ। ਇਸ ਨੇ 1967 ਦੀਆਂ ਚੋਣਾ ਵਿੱਚ 4 ਸੀਟਾਂ ਤੇ ਚੋਣ ਲੜੀ ਜਿਹਨਾਂ ਵਿੱਚ ਇੱਕ ਡਾ. ਜਗਜੀਤ ਸਿੰਘ ਚੋਹਾਨ ਸਨ ਜਿਹੜਾ ਖਾਲਿਸਤਾਨ ਦਾ ਮੋਢੀ ਮੰਨਿਆ ਜਾਂਦਾ ਹੈ। 6 ਦਸੰਬਰ 1978 ਨੂੰ ਕਾਂਸੀ ਰਾਮ ਨੇ ਬਾਮਸੇਫ਼ BAMCEF[1] ਬਣਾਈ ਅਤੇ 6 ਦਸੰਬਰ 1981 ਨੂੰ ਡੀਐਸ4 (DS4) ਜਿਸ ਦਾ ਮਤਲਬ ਸੀ ਦਲਿਤ, ਸੋਸਿਤ ਸਮਾਜ ਸੰਘਰਸ ਸੰਪਤੀ ਜੋ ਅੱਗੇ ਚੱਲ ਕੇ 14 ਅਪਰੈਲ 1984 ਨੂੰ ਬੀਐਪੀ (ਬਹੁਜਨ ਸਮਾਜ ਪਾਰਟੀ) ਬਣੀ।
ਲੋਕ ਸਭਾ
ਹਵਾਲੇ
ਭਾਰਤ ਦੀਆਂ ਸਿਆਸੀ ਪਾਰਟੀਆਂ |
---|
ਕੌਮੀ ਪਾਰਟੀਆਂ | |
---|
ਖੇਤਰੀ ਪਾਰਟੀਆਂ | |
---|
ਗ਼ੈਰ ਮਾਨਤਾ-ਪ੍ਰਾਪਤ ਪਾਰਟੀਆਂ | |
---|
ਗਠਜੋੜ | |
---|