ਬਾਬਾ ਜੀਵਨ ਸਿੰਘ
ਸ਼ਹੀਦ ਬਾਬਾ ਜੀਵਨ ਸਿੰਘ (ਹੋਰ ਨਾਮ: ਭਾਈ ਜਯੈਤਾ ਜੀ; 13 ਦਸੰਬਰ 1661 -23 ਦਸੰਬਰ 1704)[1] ਦਾ ਜਨਮ ਪਿਤਾ ਭਾਈ ਸਦਾ ਨੰਦ ਦੇ ਗ੍ਰਹਿ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ। ਯੋਗਦਾਨਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ (ਬਾਬਾ ਬੁੱਢਾ ਸਾਹਿਬ ਕੇ) ਅਤੇ ਭਾਈ ਜਯੈਤਾਂ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਉਸ ਵਕਤ ਸਖਤ ਪਹਿਰਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਜਯੈਤਾ ਜੀ ਜੀ ਹੋਣਾ ਨੇ ਚੁੱਕ ਕੇ ਦੁਸ਼ਾਲੇ ਵਿੱਚ ਲਪੇਟ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੰਜ਼ਿਲਾਂ ਕੱਟਦੇ ਹੋਏ ਡਰਾਵਣੇ ਜੰਗਲਾਂ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਬਾਲ ਗੋਬਿੰਦ ਰਾਏ ਨੂੰ ਸ੍ਰੀ ਆਨੰਦਪੁਰ ਸਾਹਿਬ ਸੀਸ ਲਿਆਉਣ ਬਾਰੇ ਸੁਨੇਹਾ ਭੇਜਿਆ ਗਿਆ। ਬਾਲ ਗੋਬਿੰਦ ਰਾਏ, ਮਾਤਾ ਗੁਜਰੀ ਜੀ ਸਮੇਤ ਸੰਗਤ ਦੇ ਕੀਰਤਪੁਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸੀਸ ਇੱਕ ਸੁੰਦਰ ਪਾਲਕੀ ਵਿੱਚ ਸਜਾ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ। ਰੰਘਰੇਟੇ ਗੁਰੂ ਕੇ ਬੇਟੇਇਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਰੰਘਰੇਟਾ, ਗੁਰੂ ਕੇ ਬੇਟਾ ਕਿਹਾ, ਅੰਮ੍ਰਿਤ ਛੱਕਣ ਤੋਂ ਬਾਅਦ ਭਾਈ ਜਯੈਤਾ ਤੋਂ ਜੀਵਨ ਸਿੰਘ ਬਣ ਗਏ। ਹਵਾਲੇ
|
Portal di Ensiklopedia Dunia