ਬਾਬਾ ਬੋਤਾ ਸਿੰਘਬਾਬਾ ਬੋਤਾ ਸਿੰਘ, ਸ਼ਹੀਦ (ਮ. 1739 ਈ.) :ਅਠਾਰ੍ਹਵੀਂ ਸਦੀ ਦੇ ਪੂਰਬਾਰਧ ਵਿਚ ਹੋਇਆ ਇਕ ਸਿੱਖ ਸ਼ਹੀਦ ਹੈ, ਜੋ ਜਾਤਿ ਦਾ ਸੰਧੂ ਜੱਟ ਸੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਭਰਾਣਾ ਪਿੰਡ ਦਾ ਨਿਵਾਸੀ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ ਅਤੇ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸਿੰਘਾਂ ਉਤੇ ਬਹੁਤ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਜੋ ਆਪਣੀਆਂ ਜਾਨਾਂ ਬਚਾਉਣ ਲਈ ਨੇੜੇ ਤੇੜੇ ਦੇ ਜੰਗਲਾਂ ਵਿਚ ਲੁਕਦੇ ਰਹਿੰਦੇ ਸਨ। ਕਦੇ ਕਦਾਈਂ ਜਦੋਂ ਮੌਕਾ ਮਿਲਦਾ ਤਾਂ ਰਾਤ ਵੇਲੇ ਅੰਮ੍ਰਿਤਸਰ ਆ ਕੇ ਸਰੋਵਰ ਵਿਚ ਇਸ਼ਨਾਨ ਕਰ ਲੈਂਦੇ। ਇਕ ਵਾਰ ਬੋਤਾ ਸਿੰਘ ਤਰਨਤਾਰਨ ਦੇ ਨੇੜਲੇ ਜੰਗਲ ਵਿਚੋਂ ਨਿਕਲਿਆ ਤਾਂ ਕਿਸੇ ਨੇ ਵਿਅੰਗ ਕਸਿਆ ਕਿ ਸਿੰਘ ਲੁਕ-ਛਿਪ ਕੇ ਸਮਾਂ ਨਹੀਂ ਕਟਦੇ। ਆਪਣੇ ਨਾਲ ਇਕ ਰੰਘਰੇਟਾ ਸਿੱਖ ਭਾਈ ਗਰਜਾ ਸਿੰਘ ਨੂੰ ਲੈ ਕੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਉਤੇ ਨੂਰਦੀਨ ਦੀ ਸਰਾਂ ਕੋਲ ਸੋਟੇ ਲੈ ਕੇ ਖੜੇ ਹੋ ਗਏ ਅਤੇ ਖ਼ਾਲਸੇ ਦੀ ਹਕੂਮਤ ਦੀ ਘੋਸ਼ਣਾ ਕਰਦੇ ਹੋਇਆਂ ਆਂਦੇ ਜਾਂਦੇ ਤੋਂ ਜ਼ਕਾਤ (ਮਹਿਸੂਲ) ਲੈਣੀ ਸ਼ੁਰੂ ਕਰ ਦਿੱਤੀ। ਸਭ ਜ਼ਕਾਤ ਦੇਣ ਲਗ ਗਏ। ਬੋਤਾ ਸਿੰਘ ਨੇ ਖ਼ਾਲਸੇ ਦੀ ਪ੍ਰਭੁਤਾ ਦਾ ਸਮਾਚਾਰ ਲਾਹੌਰ ਦੇ ਸੂਬੇ ਨੂੰ ਭੇਜ ਦਿੱਤਾ। ਸੂਬੇ ਨੇ ਆਪਣੇ ਫ਼ੌਜਦਾਰ ਜਲਾਲੁੱਦੀਨ ਨੂੰ ਇਕ ਸੌ ਘੋੜਸਵਾਰਾਂ ਸਹਿਤ ਇਸ ਨੂੰ ਪਕੜਨ ਲਈ ਭੇਜਿਆ। ਮੁਗ਼ਲ ਸੈਨਿਕਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾ ਕੇ ਸੂਰਮਿਆਂ ਵਾਂਗ ਲੜਦੇ ਹੋਏ ਦੋਵੇਂ ਸ਼ਹੀਦ ਹੋ ਗਏ।[1] ਇਹ ਵੀ ਵੇਖੋਹਵਾਲੇ
|
Portal di Ensiklopedia Dunia