ਬਾਰਾਂਮਾਹਬਾਰਾਂਮਾਹ ਦੇ ਸਾਬਦਿਕ ਅਰਥ ਹਨ ਹਰ ਸਾਲ ਦੇ ਬਾਰਾਂ ਮਹੀਨੇ। ਬਾਰਾਂਮਾਹ ਲੋਕ-ਕਾਵਿ ਦੀ ਕਿਸਮ ਵੀ ਹੈ। ਇਸ ਵਿੱਚ ਕਿਸੇ ਵਿਜੋਗਣ ਇਸਤਰੀ ਦੇ ਹਰ ਮਹੀਨੇ ਵਿੱਚ ਮਹਿਸੂਸ ਕੀਤੇ ਮਾਨਸਿਕ ਦੁੱਖਾਂ ਤੇ ਮਨੋਵੇਦਨਾਵਾਂ ਦਾ ਜਿਕਰ ਹੁੰਦਾ ਹੈ। ਇਸ ਵਿੱਚ ਸਾਲ ਦੇ ਬਾਰਾਂ ਮਹੀਨਿਆਂ ਨੂੰ ਕਰਮਵਾਰ ਲਿਆ ਜਾਂਦਾ ਹੈ ਤੇ ਵਿਜੋਗਣ ਦੇ ਵਿਜੋਗ ਨੂੰ ਵੀ ਬਾਰਾਂ ਮਹੀਨਿਆਂ ਦੇ ਕ੍ਰਮ ਅਨੁਸਾਰ ਲਿਖਿਆ ਜਾਂਦਾ ਹੈ। ਇਸੇ ਲਈ ਇਸ ਨੂੰ ਬਾਰਾਂਮਾਹ ਦਾ ਨਾਮ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂਮਾਹ ਮਿਲਦੇ ਹਨ। ਪਹਿਲਾ ਬਾਰਾਂਮਾਹ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੁਆਰਾ ਰਚਿਤ ਹੈ ਅਤੇ ਦੂਜਾ ਬਾਰਾਂਮਾਹ ਮਾਝ ਰਾਗ ਵਿੱਚ ਗੁਰੂ ਅਰਜਨ ਦੁਆਰਾ ਰਚਿਤ ਹੈ। ਪੰਜਾਬੀ ਵਿੱਚ ਬਾਰਾਂਮਾਹੇ ਪ੍ਰੇਮ, ਬਿਰਹਾ ਆਦਿ ਨੂੰ ਚਿਤਰਣ, ਉਪਦੇਸ ਜਾਂ ਨੀਤੀ ਨੂੰ ਅਭਿਵਿਅਕਤ ਕਰਨ, ਕਿਸੇ ਪ੍ਰਸੰਗ ਨੂੰ ਸੁਣਾਉਣ ਲਈ ਲਿਖੇ ਜਾਂਦੇ ਹਨ। ਬਾਰਾਂਮਾਹ ਦੀ ਰਚਨਾ ਲਈ ਕਿਸੇ ਖ਼ਾਸ ਛੰਦ ਦਾ ਬੰਧਨ ਜਰੂਰੀ ਨਹੀਂ ਹੈ। ਇਹ ਦਵੈਯਾ, ਬੈਂਤਾ ਵਿੱਚ ਵੀ ਲਿਖਿਆ ਜਾਂਦਾ ਹੈ।[1] ਵੰਨਗੀ[1] Archived 2017-02-01 at the Wayback Machine. ਹਵਾਲੇ |
Portal di Ensiklopedia Dunia