ਬਾਲ ਵੇਸਵਾਗਮਨੀ
ਬਾਲ ਵੇਸਵਾਗਮਨੀ ਬਾਲੜੀ ਨਾਲ ਸਹਿਵਾਸ ਕਰਨ, ਬਾਲ ਅਸ਼ਲੀਲਤਾ ਉਕਸਾਉਣ ਅਤੇ ਲੜਕੀ ਨੂੰ ਸੈਕਸ ਲਈ ਹੋਰਨਾਂ ਥਾਵਾਂ ’ਤੇ ਲਿਜਾਣ ਹੈ। ਬਾਲ ਜਿਨਸੀ ਸੇਵਾਵਾਂ ਬਦਲੇ ਪੈਸੇ ਦੇਣਾ ਹੈ। ਬਾਲ ਵੇਸਵਾਗਮਨੀ ਅਤੇ ਮਰਦ ਵੇਸਵਾਗਮਨੀ ਵੀ ਹਰ ਸਾਲ ਤੇਜ਼ੀ ਨਾਲ਼ ਵਧ ਰਹੀ ਹੈ। ਦੁਨੀਆ ਵਿੱਚ ਵੇਸਵਾਗਮਨੀ ਸਲਾਨਾ ਅਰਬਾਂ ਡਾਲਰ ਦਾ ਧੰਦਾ ਹੈ। ਅਮਰੀਕਾ ਵਿੱਚ (ਰੋਡ ਸੂਬੇ ਨੂੰ ਛੱਡ ਕੇ) ਵੇਸਵਾਗਮਨੀ ਦੀ ਮਨਾਹੀ ਹੈ, ਪਰ ਪੁਲਿਸ ਰਿਕਾਰਡ ਅਨੁਸਾਰ ਪ੍ਰਤੀ ਇੱਕ ਲੱਖ ਮਗਰ 23 ਵੇਸਵਾਵਾਂ ਹਨ। ਅਸਲੀ ਸੰਖਿਆ ਇਸ ਤੋਂ ਕਈ ਗੁਣਾ ਵੱਧ ਹੈ। ਅਮਰੀਕਾ ਪੋਰਨ ਸਮੱਗਰੀ ਦਾ ਸਭ ਤੋਂ ਵੱਡਾ ਪੈਦਾਕਾਰ ਅਤੇ ਖਰੀਦਦਾਰ ਹੈ। ਉੱਥੋਂ ਦੀ ਪੋਰਨ ਸਨੱਅਤ ਦੀ ਸਲਾਨਾ ਸ਼ੁੱਧ ਕਮਾਈ ਔਸਤਨ ਅਰਬਾਂ ਡਾਲਰ ਹੈ। ਭਾਰਤੀ ਸੰਵਿਧਾਨ ਵਿੱਚ ਬਾਲ-ਮਜ਼ਦੂਰੀ ਨੂੰ ਵਰਜਿਤ ਕਰਾਰ ਦਿੱਤਾ ਗਿਆ ਹੈ। 1976 ਦੇ ਇੱਕ ਕਾਨੂੰਨ ਰਾਹੀਂ ਬੰਧੂਆ ਮਜ਼ਦੂਰੀ ਵੀ ਗੈਰ-ਕਾਨੂੰਨੀ ਐਲਾਨੀ ਗਈ ਹੈ। ਬੰਧੂਆ ਪਰਿਵਾਰਾਂ ਦੀਆਂ ਕੁੜੀਆਂ ਤੇ ਔਰਤਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਹੈ। ਭਾਰਤ ਦੇ 5 ਤੋਂ 14 ਸਾਲ ਦੇ ਲੱਖਾਂ ਬੱਚਿਆਂ ਦੇ ਕੰਮ ਵਿੱਚ ਲੱਗੇ ਹੋਣ ਬਾਰੇ ਦੱਸਿਆ ਗਿਆ ਹੈ। 13 ਫੀਸਦੀ ਬੱਚੇ ਸੇਵਾਵਾਂ ਦੇ ਖੇਤਰ ਵਿੱਚ ਹਨ। ਬਾਕੀ ਦੇ 4.5 ਫੀਸਦੀ ਬੱਚੇ ਟੂਰਿਸਟ ਥਾਵਾਂ ਜਾਂ ਤੀਰਥ ਸਥਾਨਾਂ 'ਤੇ ਸੈਕਸ ਟੂਰਿਜ਼ਮ ਲਈ ਜਾਂ ਭਿਖਾਰੀਆਂ ਵਜੋਂ ਵਰਤੇ ਜਾਂਦੇ ਹਨ। ਇਸ ਰਿਪੋਰਟ ਅਨੁਸਾਰ 14 ਲੱਖ ਬੱਚੇ ਤੀਰਥ ਸਥਾਨਾਂ ਜਾਂ ਟੂਰਿਸਟ ਥਾਵਾਂ 'ਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਅੰਕੜਿਆਂ ਵਿੱਚ ਉਹਨਾਂ ਬਾਲੜੀਆਂ ਦੀ ਗਿਣਤੀ ਸ਼ਾਮਲ ਨਹੀਂ, ਜਿਹਨਾਂ ਨੂੰ ਉੜੀਸਾ, ਬਿਹਾਰ ਜਾਂ ਉੱਤਰੀ ਪੂਰਬੀ ਰਾਜਾਂ ਤੋਂ ਜਬਰੀ ਵਿਆਹ ਕੇ ਜਾਂ ਖਰੀਦ ਕੇ ਪੰਜਾਬ, ਹਰਿਆਣਾ, ਦਿੱਲੀ ਵਰਗੇ ਸੂਬਿਆਂ ਵਿੱਚ ਲਿਆਂਦਾ ਜਾਂਦਾ ਹੈ ਤੇ ਕੁੱਝ ਦੇਰ ਬਾਅਦ ਵੇਸਵਾਗਮਨੀ ਦੇ ਅੰਨ੍ਹੇ ਖੂਹ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ। ਦਿੱਲੀ ਦੇ ਘਰਾਂ 'ਚੋਂ ਛੁਡਾਏ ਬੰਧੂਆ ਬੱਚਿਆਂ 'ਚੋਂ 20 ਫੀਸਦੀ ਨੇ ਆਪਣਾ ਸਰੀਰਕ ਸੋਸ਼ਣ ਹੋਣ ਦੀ ਗੱਲ ਕਬੂਲੀ ਹੈ। ਅਨੇਕਾਂ ਥਾਈਂ ਪੁਲਸ ਤੇ ਉੱਚ ਅਧਿਕਾਰੀ ਆਪ ਵੀ ਇਹਨਾਂ ਮਾਸੂਮ ਪੀੜਤਾਂ ਦਾ ਸੋਸ਼ਣ ਕਰਦੇ ਹਨ। ਹਵਾਲੇ
|
Portal di Ensiklopedia Dunia