ਬਿਆਸ (ਰਿਸ਼ੀ)

ਰਿਸ਼ੀ ਬੇਦਬਿਆਸ ਜਾਂ ਵੇਦਵਿਆਸ ਮਹਾਂਭਾਰਤ ਗ੍ਰੰਥ ਦੇ ਰਚਣਹਾਰ ਸਨ। ਬੇਦਬਿਆਜ਼ ਮਹਾਂਭਾਰਤ ਦੇ ਰਚਣਹਾਰ ਹੀ ਨਹੀਂ, ਸਗੋਂ ਉਹਨਾਂ ਘਟਨਾਵਾਂ ਦੇ ਸਾਕਸ਼ੀ ਵੀ ਰਹੇ ਹਨ, ਜੋ ਕਰਮਅਨੁਸਾਰ ਘਟਿਤ ਹੋਈਆਂ ਸਨ। ਆਪਣੇ ਆਸ਼ਰਮ ਤੋਂ ਹਸਿਤਨਾਪੁਰ ਦੀਆਂ ਸਮਸਤ ਗਤੀਵਿਧੀਆਂ ਦੀ ਇਤਲਾਹ ਉਹਨਾਂ ਤੱਕ ਤਾਂ ਪੁੱਜਦੀ ਸੀ। ਉਹ ਉਹਨਾਂ ਘਟਨਾਵਾਂ ਉੱਤੇ ਆਪਣਾ ਪਰਾਮਰਸ਼ ਵੀ ਦਿੰਦੇ ਸਨ। ਜਦੋਂ-ਜਦੋਂ ਅੰਤਰਦਵੰਦਵ ਅਤੇ ਸੰਕਟ ਦੀ ਸਥਿਤੀ ਆਉਂਦੀ ਸੀ, ਮਾਤਾ ਸੱਤਿਆਬਤੀ ਉਹਨਾਂ ਨੂੰ ਸਲਾਹ ਮਸ਼ਵਰੇ ਲਈ ਕਦੇ ਆਸ਼ਰਮ ਪੁੱਜਦੀ, ਤਾਂ ਕਦੇ ਹਸਿਤਨਾਪੁਰ ਦੇ ਰਾਜ-ਮਹਿਲ ਵਿੱਚ ਸੱਦੀ ਕਰਦੀ ਸੀ। ਹਰੇਕ ਦਵਾਪਰ ਯੁੱਗ ਵਿੱਚ ਵਿਸ਼ਨੂੰ ਬਿਆਸ ਦੇ ਰੂਪ ਵਿੱਚ ਅਵਤਰਿਤ ਹੋ ਕੇ ਬੇਦਾਂ ਦੇ ਵਿਭਾਗ ਪ੍ਰਸਤੁਤ ਕਰਦੇ ਹਨ। ਪਹਿਲੇਂ ਦਵਾਪਰ ਵਿੱਚ ਆਪ ਬ੍ਰਹਮਾ ਬੇਦਬਿਆਸ ਹੋਏ, ਦੂਜੇ ਵਿੱਚ ਪ੍ਰਜਾਪਤੀ, ਤੀਜੇ ਦਵਾਪਰ ਵਿੱਚ ਸ਼ੁਕਰਾਚਾਰੀਆ, ਚੌਥੇ ਵਿੱਚ ਬ੍ਰਹਸਪਤੀ ਬੇਦਬਿਆਸ ਹੋਏ। ਇਸ ਪ੍ਰਕਾਰ ਸੂਰੀਆ, ਮ੍ਰਿਤੂ, ਇੰਦਰ, ਧਨਜੰਈ, ਕ੍ਰਿਸ਼ਨ ਦਵੈਪਾਇਨ ਅਸ਼ਵੱਥਾਮਾ ਆਦਿ ਅਠਾਈ ਵੇਦਵਿਆਸ ਹੋਏ। ਇਸ ਪ੍ਰਕਾਰ ਅਠਾਈ ਵਾਰ ਬੇਦਾਂ ਦਾ ਵਿਭਾਜਨ ਕੀਤਾ ਗਿਆ। ਉਹਨਾਂ ਨੇ ਹੀ ਅੱਠਾਰਹ ਪੁਰਾਣਾਂ ਦੀ ਵੀ ਰਚਨਾ ਕੀਤੀ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya