ਬਿਓਰਨਸਟਰਨ ਬਿਓਰਨਸਨ
ਬਿਓਰਨਸਟਰਨ ਬਿਓਰਨਸਨ (ਨਾਰਵੇਈ ਉਚਾਰਨ: [²bjøːɳstjæːɳə ²bjøːɳsɔn]; 8 ਦਸੰਬਰ, 1832 – 26 ਅਪ੍ਰੈਲ 1910) ਇੱਕ ਨਾਰਵੇਈ ਲੇਖਕ ਸੀ, ਜਿਸ ਨੂੰ 1903 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ "ਉਸ ਦੀ ਨੇਕ, ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਕਵਿਤਾ, ਜੋ ਹਮੇਸ਼ਾ ਆਪਣੀ ਪ੍ਰੇਰਣਾ ਦੀ ਤਾਜ਼ਗੀ ਅਤੇ ਇਸਦੀ ਆਤਮਾ ਦੀ ਦੁਰਲੱਭ ਸ਼ੁੱਧਤਾ ਦੋਨਾਂ ਵਲੋਂ ਅੱਡਰੀ ਪਛਾਣ ਦੀ ਧਾਰਨੀ ਹੈ, ਨੂੰ ਇੱਕ ਨਜ਼ਰਾਨਾ ਦੇ ਤੌਰ 'ਤੇ" ਦਿੱਤਾ ਗਿਆ ਸੀ। ਇਸ ਨਾਲ ਉਹ ਪਹਿਲਾ ਨਾਰਵੇਈ ਨੋਬਲ ਪੁਰਸਕਾਰ ਜੇਤੂ ਬਣ ਗਿਆ। ਬਿਓਰਨਸਨ ਚਾਰ ਮਹਾਨ ਨਾਰਵੇਈ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਬਾਕੀ ਹਨ, ਹੈਨਰਿਕ ਇਬਸਨ, ਜੋਨਾਸ ਲਾਈ, ਅਤੇ ਅਲੈਗਜ਼ੈਂਡਰ ਕੀਅਲੈਂਡ।[1] ਬਿਓਰਨਸਨ ਨਾਰਵੇ ਦੇ ਰਾਸ਼ਟਰੀ ਗੀਤ, "ਹਾਂ, ਅਸੀਂ ਇਸ ਦੇਸ਼ ਨੂੰ ਪਿਆਰ ਕਰਦੇ ਹਾਂ" ("Ja, vi elsker dette landet") ਲਈ ਵੀ ਪ੍ਰਸਿਧ ਹੈ।[2] ਬਚਪਨ ਅਤੇ ਸਿੱਖਿਆ![]() ਬਿਓਰਸਨ ਦਾ ਜਨਮ ਟੋਂਡਹੈਮ ਤੋਂ ਕੋਈ 60 ਮੀਲ ਦੱਖਣ ਵੱਲ, ਉਸਤਰਦਲੇਨ ਜ਼ਿਲ੍ਹੇ ਦੇ ਇੱਕ ਇਕਾਂਤ ਜਿਹੇ ਪਿੰਡ, ਕਿਵਿਕਨ ਵਿੱਚ ਬਿਓਰਗਨ ਦੇ ਫਾਰਮਸਟੈਡ ਵਿੱਚ ਹੋਇਆ ਸੀ। ਸੰਨ 1837 ਵਿੱਚ, ਬਿਓਰਸਨ ਦੇ ਪਿਤਾ, ਪੇਡਰ ਬਿਓਰਸਨ, ਜੋ ਕੇਵਿਕਨ ਦਾ ਪਾਦਰੀ ਸੀ, ਨੂੰ ਰੋਮਸਡਾਲ ਵਿੱਚ ਮੋਲਦੇ ਤੋਂ ਬਾਹਰ ਨੈਸੈੱਟ ਦੇ ਗਿਰਜੇ ਵਿੱਚ ਭੇਜ ਦਿੱਤਾ ਗਿਆ। ਇਸ ਕੁਦਰਤੀ ਸੁਹੱਪਣ ਵਾਲੇ ਜ਼ਿਲ੍ਹੇ ਵਿੱਚ ਬਿਓਰਸਨ ਨੇ ਆਪਣਾ ਬਚਪਨ ਬਤੀਤ ਕੀਤਾ। ਗੁਆਂਢੀ ਸ਼ਹਿਰ ਮੋਲਡ ਵਿੱਚ ਕੁਝ ਸਾਲ ਪੜ੍ਹਨ ਤੋਂ ਬਾਅਦ, ਬੀਅਰਸਨ ਨੂੰ 17 ਸਾਲ ਦੀ ਉਮਰ ਵਿੱਚ ਯੂਨੀਵਰਸਿਟੀ ਦੇ ਲਈ ਤਿਆਰ ਕਰਨ ਲਈ ਕ੍ਰਿਸਟੀਨੀਆ ਵਿੱਚ ਹੈਲਟਬਰਗ ਲਾਤੀਨੀ ਸਕੂਲ (ਹੈਲਟਬਰਜ ਸਟੂਡੈਂਟਫੈਬਰਿਕ) ਭੇਜਿਆ ਗਿਆ। ਇਹ ਉਹੀ ਸਕੂਲ ਸੀ ਜਿਥੇ ਇਬਸਨ, ਜੋਨਾਸ ਲਾਈ ਅਤੇ ਵਿਨਯੇ ਨੇ ਪੜ੍ਹਾਈ ਕੀਤੀ ਸੀ। ਬਿਓਰਨਸਨ ਨੂੰ ਅਹਿਸਾਸ ਹੋਇਆ ਕਿ ਉਹ ਕਵਿਤਾ ਲਈ ਆਪਣੀ ਪ੍ਰਤਿਭਾ ਨੂੰ ਨਿਖਾਰਨਾ ਚਾਹੁੰਦਾ ਸੀ (ਉਸ ਨੇ ਗਿਆਰਾਂ ਦੀ ਉਮਰ ਤੋਂ ਕਵਿਤਾ ਲਿਖਦਾ ਆ ਰਿਹਾ ਸੀ)। ਉਸ ਨੇ 1852 ਵਿੱਚ ਓਸਲੋ ਯੂਨੀਵਰਸਿਟੀ ਵਿੱਚ ਮੈਟ੍ਰਿਕ ਪਾਸ ਕੀਤੀ, ਛੇਤੀ ਹੀ ਡਰਾਮੇ ਦੀ ਆਲੋਚਨਾ ਨੂੰ ਮੁੱਖ ਰੱਖਦੇ ਹੋਏ ਇੱਕ ਪੱਤਰਕਾਰ ਦੇ ਤੌਰ 'ਤੇ ਕੈਰੀਅਰ ਬਣਾਉਣ ਚੱਲ ਪਿਆ। .[3] ਅਗੇਤੀ ਪੈਦਾਵਾਰ1857 ਵਿੱਚ ਬਿਓਰਨਸਨ ਨੇ ਆਪਣੇ ਕਿਸਾਨ ਨਾਵਲਾਂ ਵਿੱਚੋਂ ਪਹਿਲਾ ਸਿਨੋਵ ਸੋਲਬਾਕੇਨ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ 1858 ਵਿੱਚ 'ਆਰਨ', 1860 ਵਿੱਚ ਐਨ ਗਲੈਡ ਗਟ (ਇੱਕ ਪ੍ਰਸ਼ੰਨ ਮੁੰਡਾ) ਅਤੇ 1868 ਵਿੱਚ ਫਿਸਕਰੇਨਟੇਨ (ਮਾਛੀ ਕੁੜੀਆਂ) ਪ੍ਰਕਾਸ਼ਿਤ ਕੀਤੇ। ਇਹ ਉਸਦੀਆਂ ਕਿਸਾਨ ਕਹਾਣੀਆਂ ਦੇ ਸਭ ਤੋਂ ਮਹੱਤਵਪੂਰਨ ਨਮੂਨੇ ਹਨ। [4] ਬਿਓਰਨਸਨ ਉਸਦੇ ਆਪਣੇ ਕਹਿਣ ਅਨੁਸਾਰ "ਕਿਸਾਨ ਦੀ ਰੋਸ਼ਨੀ ਵਿੱਚ ਇੱਕ ਨਵੀਂ ਗਾਥਾ ਸਿਰਜਣ ਲਈ" ਉਤਾਵਲਾ ਸੀ ਅਤੇ ਉਸਨੇ ਸੋਚਿਆ ਕਿ ਇਹ ਸਿਰਫ਼ ਗਦ ਗਲਪ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਨਾਟਕਾਂ ਵਿੱਚ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਵਿਚੋਂ ਸਭ ਤੋਂ ਪਹਿਲਾ ਇੱਕ ਇਕਾਂਗੀ ਸੀ ਜੋ 12 ਵੀਂ ਸਦੀ ਵਿੱਚ ਬੀਤਦੀ ਸੀ। ਇਹ ਸੀ ਮੇਲਮ ਸਲੇਗਾਨ (ਲੜਾਈਆਂ ਦੇ ਵਿੱਚਕਾਰ), ਜੋ 1855 ਵਿੱਚ ਲਿਖਿਆ ਗਿਆ ਸੀ ਅਤੇ 1857 ਵਿੱਚ ਮੰਚ ਲਈ ਤਿਆਰ ਕੀਤਾ ਗਿਆ ਸੀ। ਕੋਪੇਨਹੇਗਨ ਦੇ ਦੌਰੇ ਦੌਰਾਨ ਉਹ ਯੇਨਜ਼ ਇੰਮਾਨੂਏਲ ਬੈਗੇਸਨ ਅਤੇ ਐਡਮ ਗੋਟਲੌਬ ਓਐਲਨਸਚਲਾਗਰ ਦੇ ਅਧਿਐਨ ਤੋਂ ਇਸ ਸਮੇਂ ਵਿਸ਼ੇਸ਼ ਤੌਰ 'ਤੇ ਪ੍ਰਭਾਵਤ ਹੋਇਆ ਸੀ। ਮੇਲੇਮ ਸਲਾਗੀਨ ਤੋਂ ਬਾਅਦ 1858 ਵਿੱਚ ਹਲਤੇ-ਹੁਲਦਾ (ਲੰਗੜਾ ਹੁਲਡਾ) ਅਤੇ 1861 ਵਿੱਚ ਕੋਂਗ ਸਵੇਰੇ (ਰਾਜਾ ਸਵੇਰੇ) ਨਾਟਕ ਆਏ। ਉਸ ਦਾ ਸਭ ਤੋਂ ਮਹੱਤਵਪੂਰਨ ਕੰਮ ਸਿਗੂਰਦ ਸਲੇਮੈ (ਭੈੜਾ ਸਿਗੂਰਦ) ਦੀ ਕਾਵਿਕ ਤਿਕੜੀ ਸੀ, ਜੋ 1862 ਵਿੱਚ ਪ੍ਰਕਾਸ਼ਿਤ ਹੋਈ ਸੀ। "ਕੌਮੀ ਕਵੀ"![]() ਹਵਾਲੇ
|
Portal di Ensiklopedia Dunia