ਬਿਧਾਨ ਚੰਦਰ ਰਾਏ
ਡਾ. ਬਿਧਾਨ ਚੰਦਰ ਰਾਏ (1 ਜੁਲਾਈ 1882 – 1 ਜੁਲਾਈ 1962) ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਸਨ। ਉਹ ਪੱਛਮ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ। 14 ਜਨਵਰੀ 1948 ਤੋਂ 1 ਜੁਲਾਈ 1962 ਵਿੱਚ ਆਪਣੀ ਮੌਤ ਤੱਕ 14 ਸਾਲ ਤੱਕ ਉਹ ਇਸ ਪਦ ਤੇ ਰਹੇ। ਉਹ FRCS ਅਤੇ M.R.C.P. ਇੱਕੋ ਵਾਰ ਸਿਰਫ ਦੋ ਸਾਲ ਅਤੇ ਤਿੰਨ ਮਹੀਨੇ ਦੇ ਅੰਦਰ-ਅੰਦਰ ਦੋਨੋਂ ਨੂੰ ਪੂਰਾ ਕਰਨ ਵਾਲੇ ਕੁਝ ਇੱਕ ਲੋਕਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਨੈਸ਼ਨਲ ਡਾਕਟਰ ਦਿਵਸ ਉਸ ਦੇ ਜਨਮ (ਅਤੇ ਮੌਤ) 1 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਡਾ. ਬਿਧਾਨ ਚੰਦਰ ਰਾਏ ਨੇ ਪਟਨਾ ਵਿੱਚ ਆਪਣੀ ਜਾਇਦਾਦ ਵਾਸਤੇ ਸਮਾਜਿਕ ਸੇਵਾ ਲਈ ਇੱਕ ਟਰਸਟ ਦਾ ਗਠਨ ਅਤੇ ਉੱਘੇ ਰਾਸ਼ਟਰਵਾਦੀ ਗੰਗਾ ਸਰਨ ਸਿੰਘ (ਸਿਨਹਾ)ਨੂੰ ਟਰੱਸਟੀ ਬਣਾ ਦਿੱਤਾ।[1] ਉਸ ਨੂੰ 4 ਫਰਵਰੀ 1961 ਨੂੰ ਭਾਰਤ ਦੇ ਸਰਵ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ[2] ਜੀਵਨਉਨ੍ਹਾਂ ਦਾ ਜਨਮ ਖਜਾਂਚੀ ਰੋਡ ਬੰਕੀਪੁਰ, ਪਟਨਾ, ਬਿਹਾਰ ਰਾਜ ਵਿੱਚ ਹੋਇਆ ਸੀ। ਖਜਾਂਚੀ ਰੋਡ ਸਥਿਤ ਉਨ੍ਹਾਂ ਦਾ ਜਨਮ ਸਥਾਨ ਨੂੰ ਵਰਤਮਾਨ ਵਿੱਚ ਅਘੋਰ ਪ੍ਰਕਾਸ਼ ਸ਼ਿਸ਼ੂ ਸਦਨ ਨਾਮਕ ਵਿਦਿਆਲੇ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਦੇ ਕਲਕੱਤਾ ਮੈਡੀਕਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ। ਹਵਾਲੇ
|
Portal di Ensiklopedia Dunia