ਬਿਨ ਰੋੲੇ (ਟੀਵੀ ਡਰਾਮਾ)
ਬਿਨ ਰੋਏ (Urdu: بن روۓ; lit: Without Crying), ਪਾਕਿਸਤਾਨੀ ਰੁਮਾਂਟਿਕ ਟੀਵੀ ਡਰਾਮਾ ਹੈ। ਇਸਦੀ ਪਹਿਲੀ ਕਿਸ਼ਤ 2 ਅਕਤੂਬਰ 2016 ਨੂੰ ਹਮ ਟੀਵੀ ਉੱਪਰ ਨਸ਼ਰ ਹੋਇਆ। ਇਸਦਾ ਨਾਂ ਬਿਨ ਰੋਏ ਆਂਸੂ ਵੀ ਕਿਹਾ ਜਾਂਦਾ ਹੈ। ਬਿਨ ਰੋਏ ਇੱਕ ਤਰਹਾਂ ਨਾਲ ਡਰਾਮੇ ਦੇ ਰੂਪ ਵਿੱਚ ਫਿਲਮ ਹੈ।[1][2] ਇਸਦੇ ਨਿਰਦੇਸ਼ਕ ਸ਼ਹਿਜ਼ਾਦ ਕਸ਼ਮੀਰੀ ਅਤੇ ਹੈਸਮ ਹੁਸੈਨ ਹਨ। ਇਸਦੀ ਕਹਾਣੀ ਫ਼ਰਹਤ ਇਸ਼ਤਿਆਕ਼ ਨੇ ਅਤੇ ਸਕਰੀਨਪਲੇਅ ਮੁਹੰਮਦ ਵਾਸੀ-ਉਦ-ਦੀਨ ਨੇ ਲਿਖਿਆ ਹੈ।[3] ਇਸਦਾ ਨਿਰਮਾਣ ਮੋਮਿਨਾ ਦੁਰੈਦ ਨੇ ਐਮਡੀ ਪਰੋਡਕਸਨਸ ਦੇ ਬੈਨਰ ਅਧੀਨ ਕੀਤਾ ਹੈ।[4][5] ਇਹ ਡਰਾਮਾ ਫ਼ਰਹਤ ਇਸ਼ਤਿਆਕ਼ ਦੇ ਲਿਖੇ ਨਾਵਲ ਉੱਪਰ ਬਣਿਆ ਹੈ ਤੇ ਉਸ ਨਾਵਲ ਉੱਪਰ ਇਸੇ ਨਾਂ ਉੱਪਰ ਫਿਲਮ ਵੀ ਬਣ ਚੁੱਕੀ ਹੈ। ਇਸ ਵਿਚ ਮੁੱਖ ਕਿਰਦਾਰ ਵਜੋਂ ਮਾਹਿਰਾ ਖਾਨ, ਹੁਮਾਯੂੰ ਸਈਦ, ਅਰਮੀਨਾ ਖਾਨ ਹਨ। ਕਹਾਣੀਬਿਨ ਰੋਏ ਪਿਆਰ ਦੀ ਗਾਥਾ ਹੈ। ਇਸ ਪਿਆਰ ਦੇ ਕਈ ਰੂਪ ਮਿਲਦੇ ਹਨ ਜਿਵੇਂ ਪਛਤਾਵਾ, ਬੇਵਫਾਈ ਤੇ ਮਿਲਾਪ। ਕਹਾਣੀ ਸਬਾ ਸ਼ਫੀਕ(ਮਾਹਿਰਾ ਖਾਨ) ਨਾਲ ਸ਼ੁਰੂ ਹੁੰਦੀ ਹੈ ਜੋ ਬਚਪਨ ਤੋਂ ਹੀ ਆਪਣੇ ਚਚੇਰੇ ਪੁੱਤ ਇਰਤਜ਼ਾ(ਹੁਮਾਯੂੰ ਸਈਦ) ਨੂੰ ਪਸੰਦ ਕਰਦੀ ਹੈ ਪਰ ਇਰਤਜ਼ਾ ਦੇ ਮਨ ਵਿੱਚ ਕਦੇ ਵੀ ਸਬਾ ਲਈ ਅਜਿਹਾ ਭਾਵ ਨਹੀਂ ਹੁੰਦਾ। ਇਰਤਜ਼ਾ ਆਪਣੀ ਪੜ੍ਹਾਈ ਲਈ ਅਮਰੀਕਾ ਚਲਾ ਜਾਂਦਾ ਹੈ ਤੇ ਉੱਥੇ ਉਸਦੀ ਮੁਲਾਕਾਤ ਸਮਨ(ਅਰਮੀਨਾ ਖਾਨ) ਨਾਲ ਹੁੰਦੀ ਹੈ। ਇਰਤਜ਼ਾ ਨੂੰ ਸਮਨ ਨਾਲ ਪਿਆਰ ਹੋ ਜਾਂਦਾ ਹੈ। ਸਮਨ ਸਬਾ ਦੀ ਵੱਡੀ ਭੈਣ ਹੈ। ਸਮਨ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਪਾਕਿਸਤਾਨ ਪਰਤ ਆਉਂਦੀ ਹੈ। ਸਬਾ ਸਮਨ ਤੇ ਇਰਤਜ਼ਾ ਦਾ ਪਿਆਰ ਪਰਵਾਨ ਚੜਦਾ ਦੇਖ ਖੁਸ਼ ਨਹੀਂ ਹੁੰਦੀ। ਉਹ ਕੋਸਦੀ ਹੈ ਕਿ ਜੇਕਰ ਸਮਨ ਦੇ ਮਾਤਾ ਪਿਤਾ ਦੀ ਮੌਤ ਨਾ ਹੋਈ ਹੁੰਦੀ ਤੇ ਉਹ ਪਾਕਿਸਤਾਨ ਨਾ ਪਰਤਦੀ ਤੇ ਉਸਦੀ ਮੁਹੱਬਤ ਦੇ ਰਾਹ ਵਿਚ ਰੋੜਾ ਨਾ ਬਣਦੀ। ਸਮਨ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਅਮਰੀਕਾ ਚਲੇ ਜਾਂਦੇ ਹਨ। ਕੁਝ ਸਾਲਾਂ ਬਾਅਦ ਉਹ ਆਪਣੇ ਪੁੱਤਰ ਮਾਜ਼ ਨਾਲ ਵਾਪਸ ਪਾਕਿਸਤਾਨ ਆਉਂਦੇ ਹਨ। ਮਾਜ਼ ਦੇ ਜਨਮਦਿਨ ਉੱਪਰ ਸਮਨ ਉਸ ਲਈ ਤਿਆਰੀਆਂ ਕਰ ਰਹੀ ਹੁੰਦੀ ਹੈ ਪਰ ਅਚਾਨਕ ਨਾਲ ਹੀ ਸਮਨ ਦੀ ਇੱਕ ਕਾਰ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ। ਉਸਦੀ ਮੌਤ ਹੋ ਜਾਂਦੀ ਹੈ। ਪਰਿਵਾਰ ਵਾਲੇ ਸਬਾ ਨੂੰ ਇਰਤਜ਼ਾ ਨਾਲ ਵਿਆਹ ਕਰਨ ਨੂੰ ਕਹਿੰਦੇ ਹਨ ਪਰ ਉਹ ਮਨਾਂ ਕਰ ਦਿੰਦੀ ਹੈ। ਸਬਾ ਦੀ ਜਿਸ ਮੁੰਡੇ ਨਾਲ ਨਿਕਾਹ ਹੋਣ ਜਾ ਰਿਹਾ ਹੁੰਦਾ ਹੈ, ਇਰਤਜ਼ਾ ਨੂੰ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਇਸ ਬਾਰੇ ਸਬਾ ਦੇ ਘਰਦਿਆਂ ਨੂੰ ਦੱਸਦਾ ਹੈ ਤੇ ਅੰਤ ਵਿਚ ਸਬਾ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ। ਕਾਸਟ
ਬਾਲ ਕਲਾਕਾਰ
ਹੋਰ ਵੇਖੋ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia