ਬਿਮਲ ਮਿੱਤਰ
ਬਿਮਲ ਮਿੱਤਰ (18 ਦਸੰਬਰ 1912 - 2 ਦਸੰਬਰ 1991) ਬੰਗਾਲੀ ਲੇਖਕ ਅਤੇ ਨਾਵਲਕਾਰ ਸਨ। ਬਿਮਲ ਨੇ ਸੰਨ 1938 ਵਿੱਚ ਕਲਕੱਤਾ ਯੂਨੀਵਰਸਿਟੀ ਵਲੋਂ ਬੰਗਾਲੀ ਸਾਹਿਤ ਵਿੱਚ ਐਮ.ਏ ਕੀਤੀ ਅਤੇ ਰੇਲਵੇ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਨੌਕਰੀ ਕੀਤੀ। ਜੂਨ 1956 ਵਿੱਚ ਡਿਪਟੀ ਚੀਫ ਕੰਟਰੋਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਖੁੱਲ ਕੇ ਲਿਖਣ ਦਾ ਕੰਮ ਕਰਨ ਲੱਗੇ। ਉਹਨਾਂ ਨੇ ਭਾਰਤੀ ਸਾਹਿਤ ਨੂੰ ਲਗਭਗ ਸਾਢੇ ਤਿੰਨ ਦਹਾਕਿਆਂ ਤੱਕ ਲਿਖਦੇ ਹੋਏ 60 ਤੋਂ ਜਿਆਦਾ ਨਾਵਲ ਅਤੇ ਕਹਾਣੀ ਸੰਗ੍ਰਹਿ ਦਿੱਤੇ ਹਨ। ਉਹਨਾਂ ਦੀ ਸਭ ਤੋਂ ਜਿਆਦਾ ਚਰਚਿਤ ਨਾਵਲਾਂ ਵਿੱਚ ਸਾਹਿਬ ਬੀਵੀ ਔਰ ਗੁਲਾਮ ਸ਼ਾਮਿਲ ਹੈ। ਤਕਰੀਬਨ ਪੰਜ ਸੌ ਕਹਾਣੀਆਂ ਅਤੇ ਸੌ ਤੋਂ ਵੱਧ ਨਾਵਲਾਂ ਦੇ ਲੇਖਕ ਬਿਮਲ ਮਿੱਤਰ ਨੂੰ ਉਸ ਦੀ ਕਿਤਾਬ ‘ਕੋਰੀ ਦਿਆ ਕਿਨਲਮ’ ਲਈ 1984 ਵਿਚ ਰਬਿੰਦਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਸਨੂੰ ਹੋਰ ਵੀ ਕਈ ਪੁਰਸਕਾਰ ਅਤੇ ਸਨਮਾਨ ਮਿਲੇ। ਉਸ ਦੀਆਂ ਰਚਨਾਵਾਂ ਨੂੰ ਵੱਖ-ਵੱਖ ਭਾਰਤੀ ਫਿਲਮਾਂ ਵਿੱਚ ਢਾਲਿਆ ਗਿਆ ਹੈ। ਉਸ ਨੇ ਸਰਬੋਤਮ ਕਹਾਣੀ ਲਈ ਫਿਲਮਫੇਅਰ ਪੁਰਸਕਾਰ ਜਿੱਤਿਆ।[1] ਹਵਾਲੇ
|
Portal di Ensiklopedia Dunia