ਬਿਰਜੂ ਮਹਾਰਾਜ
ਬ੍ਰਿਜਮੋਹਨ ਮਿਸ਼ਰ (ਹਿੰਦੀ: बृजमोहन मिश्र) ਆਮ ਮਸ਼ਹੂਰ ਪੰਡਤ ਬਿਰਜੂ ਮਹਾਰਾਜ (ਹਿੰਦੀ: पंडित बिरजू महाराज) (ਜਨਮ 4 ਫਰਵਰੀ 1938) ਭਾਰਤ ਦੇ ਪ੍ਰਸਿੱਧ ਕਥਾ ਵਾਚਕ ਨਾਚਾ ਅਤੇ ਸ਼ਾਸਤਰੀ ਗਾਇਕ ਹਨ। ਹਾਲਾਂਕਿ ਨਾਚ ਉਸ ਦਾ ਪਹਿਲਾ ਪਿਆਰ ਹੈ, ਪਰ, ਉਨ੍ਹਾਂ ਦੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਤੇ ਵੀ ਸ਼ਾਨਦਾਰ ਕਮਾਂਡ ਹੈ ਅਤੇ ਉਹ ਨਿਪੁੰਨ ਗਾਇਕ ਵੀ ਹਨ।[1] ਪਦਮ ਭੂਸ਼ਣ ਨਾਲ ਸਨਮਾਨਿਤ, ਮਸ਼ਹੂਰ ਕੱਥਕ ਗੁਰੂ ਪੰਡਤ ਬਿਰਜੂ ਮਹਾਰਾਜ ਮੰਨਦੇ ਹਨ ਕਿ ਨਾਚ ਅਤੇ ਸੰਗੀਤ ਵਿੱਚ ਪ੍ਰਯੋਗ ਕਦੇ ਵੀ ਗਲਤ ਨਹੀਂ ਹੈ, ਬਸ਼ਰਤੇ ਕਲਾਕਾਰ ਉਸਦੇ ਦਾਇਰੇ ਨੂੰ ਪਹਿਚਾਣੇ ਅਤੇ ਆਪਣੀ ਪਹਿਚਾਣ ਨੂੰ ਕਾਇਮ ਰੱਖੇ। ਸੰਗੀਤ ਅਤੇ ਨਾਚ ਦੀਆਂ ਤਮਾਮ ਵਿਧਾਵਾਂ ਵਿੱਚ ਨਿਪੁੰਨ ਬਿਰਜੂ ਮਹਾਰਾਜ ਵਰਤਮਾਨ ਭਾਰਤੀ ਫਿਲਮਾਂ ਵਿੱਚ ਨਾਚ ਨੂੰ ਲੈ ਕੇ ਹੋ ਰਹੇ ਪ੍ਰਯੋਗਾਂ ਦੇ ਪ੍ਰਤੀ ਚਿੰਤਤ ਵੀ ਹਨ। ਅੱਜ ਕੱਥਕ ਨੂੰ ਇੱਕ ਮੁਕਾਮ ਤੱਕ ਪਹੁੰਚਾਣ ਵਾਲੇ ਲਖਨਊ ਘਰਾਣੇ ਦੇ ਇਸ ਕਲਾਕਾਰ ਦਾ ਸ਼ੁਰੂਆਤੀ ਦੌਰ ਸੰਘਰਸ਼ ਦਾ ਰਿਹਾ ਅਤੇ ਇਸ ਲਈ ਉਹ ਅੱਜ ਵੀ ਆਪਣੇ ਨੂੰ ਗੁਰੂ ਦੇ ਇਲਾਵਾ ਇੱਕ ਅੱਛਾ ਸ਼ਾਗਿਰਦ ਅਤੇ ਚੇਲਾ ਮੰਨਦੇ ਹਨ। ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ Birju Maharaj ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia