ਬਿਰਤਾਂਤਬਿਰਤਾਂਤ ਆਪਸ ਵਿੱਚ ਜੁੜੀਆਂ ਹੋਈਆਂ ਘਟਨਾਵਾਂ ਨੂੰ ਪਾਠਕ ਜਾਂ ਸਰੋਤੇ ਸਾਹਮਣੇ ਲਿਖਤੀ ਜਾਂ ਮੌਖਿਕ ਰੂਪ ਵਿੱਚ ਪੇਸ਼ ਕਰਨਾ ਹੈ। ਅਚੱਲ ਜਾਂ ਚੱਲਦੀਆਂ ਜਾਂ ਦੋਨਾਂ ਤਰ੍ਹਾਂ ਦੀਆਂ ਫੋਟੋਆਂ ਦੀ ਇੱਕ ਲੜੀ ਵੀ ਬਿਰਤਾਂਤ ਦਾ ਕਾਰਜ ਕਰ ਸਕਦੀ ਹੈ।[1][2] ਬਿਰਤਾਂਤ ਨੂੰ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਗੈਰ-ਗਲਪੀ (ਜੀਵਨੀਆਂ ਅਤੇ ਸਫ਼ਰਨਾਮੇ), ਇਤਿਹਾਸਕ ਘਟਨਾਵਾਂ ਦੀ ਗਲਪੀ ਪੇਸ਼ਕਾਰੀ (ਮਿਥ ਅਤੇ ਜਨਮ ਸਾਖੀਆਂ) ਅਤੇ ਗਲਪ (ਗਦ ਵਿੱਚ ਸਾਹਿਤ ਅਤੇ ਕਈ ਵਾਰ ਕਾਵਿ ਅਤੇ ਡਰਾਮਾ ਵੀ)। ਬਿਰਤਾਂਤ ਮਾਨਵੀ ਕਲਾਤਮਿਕਤਾ ਦੇ ਹਰ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਬੋਲਣਾ, ਲਿਖਣਾ, ਖੇਡਣਾ, ਫਿਲਮਾਂ, ਟੀ.ਵੀ. ਅਤੇ ਚਿੱਤਰਕਾਰੀ। ਨਿਰੁਕਤੀਬਿਰਤਾਂਤ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨਰੈਟਿਵ (narrative) ਦਾ ਪੰਜਾਬੀ ਅਨੁਵਾਦ ਹੈ। ਰਾਬਰਟ ਹੋਗ ਅਨੁਸਾਰ,"ਨਰੈਟਿਵ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ ਨਾਰਾਰੇ (Narrare) ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦਾ ਅਰਥ ਹੈ ਕਥਾ ਦਾ ਬਿਆਨ।"[3] ਬਿਰਤਾਂਤ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਤੋਦਰੋਵ ਨੇ ਕੀਤੀ। ਪਰਿਭਾਸ਼ਾਰੋਲਾਂ ਬਾਰਥ ਅਨੁਸਾਰ, "ਬਿਰਤਾਂਤ ਦਾ ਇਤਿਹਾਸ ਮਾਨਵਤਾ ਦੇ ਇਤਿਹਾਸ ਨਾਲ ਹੀ ਸ਼ੁਰੂ ਹੁੰਦਾ ਹੈ। ਅੱਜ ਤੱਕ ਕੋਈ ਵੀ ਅਜਿਹਾ ਸਭਿਆਚਾਰ ਨਹੀਂ ਹੋਇਆ ਜਿਸ ਕੋਲ ਬਿਰਤਾਂਤ ਨਾ ਹੋਵੇ।"[4] ਹਵਾਲੇ
|
Portal di Ensiklopedia Dunia