ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ
ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ (English: Birla Institute of Technology and Science; BITS ਪਿਲਾਨੀ) ਪਿਲਾਨੀ, ਰਾਜਸਥਾਨ, ਭਾਰਤ ਵਿਖੇ ਆਪਣਾ ਪਹਿਲਾ ਕੈਂਪਸ ਸਥਾਪਤ ਕਰਨ ਵਾਲਾ ਇੱਕ ਮੰਨਿਆ-ਪ੍ਰਮੰਨਿਆ ਵਿਸ਼ਵ-ਵਿਦਿਆਲਾ ਹੈ।[12] ਬਿਟਸ ਪਿਲਾਨੀ ਭਾਰਤ ਦੀ ਇੱਕ ਉੱਘੀ ਉੱਚ-ਵਿੱਦਿਅਕ ਸੰਸਥਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸੈਕਸ਼ਨ 3 ਹੇਠ ਇੱਕ ਡੀਮਡ ਯੂਨੀਵਰਸਿਟੀ ਹੈ। ਇਸ ਵਿਸ਼ਵ-ਵਿਦਿਆਲੇ ਵਿੱਚ 15 ਇਲਮੀ ਵਿਭਾਗ ਹਨ ਜਿਹਨਾਂ ਦਾ ਮੁੱਖ ਕਾਰਜ ਕੇਂਦਰ ਯੰਤਰ ਸ਼ਾਸਤਰ ਅਤੇ ਵਿਗਿਆਨ ਉੱਤੇ ਹੈ। ਇਸ ਦੇ ਕੈਂਪਸ ਦੁਬਈ, ਸੰਯੁਕਤ ਅਰਬ ਅਮੀਰਾਤ (BITS, ਪਿਲਾਨੀ-ਦੁਬਈ),[13] ਗੋਆ (BITS-ਪਿਲਾਨੀ ਗੋਆ),[14] ਹੈਦਰਾਬਾਦ (BITS ਪਿਲਾਨੀ ਹੈਦਰਾਬਾਦ)[15] ਹਨ ਅਤੇ ਬੰਗਲੌਰ ਵਿਖੇ ਵਿਸਤਾਰ ਕੇਂਦਰ ਹੈ।[16] ਭਾਵੇਂ ਇਹ ਕੈਂਪਸ ਮੋਟੇ ਤੌਰ ਉੱਤੇ ਖ਼ੁਦਮੁਖ਼ਤਿਆਰ ਹਨ ਪਰ ਵਿਸ਼ਵ-ਵਿਦਿਆਲੇ ਦੇ ਸਾਰੇ ਕੈਂਪਸਾਂ ਵੱਲੋਂ ਇੱਕੋ ਜਿਹੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਇਹ ਭਾਰਤ ਦੀ ਪਹਿਲੀ ਵਿੱਦਿਅਕ ਸੰਸਥਾ ਹੈ ਜਿਸਦਾ ਕੈਂਪਸ ਭਾਰਤ ਤੋਂ ਬਾਹਰ ਹੈ।[17][18][19] ਚਿੱਤਰਸ਼ਾਲਾ: ਪਿਲਾਨੀ ਕੈਂਪਸ
ਹਵਾਲੇ
|
Portal di Ensiklopedia Dunia