ਬਿਲਾਸਪੁਰ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।ਬਿਲਾਸਪੁਰ ਸਿਆਸੀ ਸਮਾਜਿਕ ,ਧਾਰਮਿਕ ਤੇ ਸਭਿਆਚਾਰਕ ਤੌਰ ਤੇ ਸਮੁਚੇ ਪੰਜਾਬ ਹੀ ਨਹੀਂ ਸੰਸਾਰ ਵਿਚ ਆਪਣੀ ਪਹਿਚਾਣ ਰੱਖਦਾ ਹੈ | ਇਸ ਪਿੰਡ ਦੀ ਤਕਰੀਬਨ 15 ਹਾਜ਼ਰ ਦੇ ਕਰੀਬ ਅਬਾਦੀ ਹੈ ਤੇ ਦੋ ਪੰਚਾਇਤਾਂ ਹਨ | [1] ਇਹ ਬਰਨਾਲਾ ਮੋਗਾ ਸੜਕ ਤੇ ਪੈਂਦਾ ਹੈ। ਮੋਗੇ ਤੋਂ ਕੋਈ 35 ਕਿਲੋਮੀਟਰ ਅਤੇ ਬਰਨਾਲੇ ਤੋਂ ਲੱਗਪੱਗ 32 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਗਾਇਕ ਧਰਮਪਰੀਤ ਇਥੋਂ ਦਾ ਜੰਮਪਲ ਸੀ। ਪੰਜਾਬੀ ਕਵੀ ਹਰਵਿੰਦਰ ਧਾਲੀਵਾਲ ਸਾਹਿਤ ਅਕਾਦਮੀ ਦੇ ਪਹਿਲੇ ਜਰਨਲ ਸਕੱਤਰ ਡਾਕਟਰ ਸ਼ੇਰ ਸਿੰਘ ਇਸੇ ਪਿੰਡ ਤੋਂ ਹਨ ,ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੂਥ ਵੈਲਫੇਅਰ ਡਾਕਟਰ ਨਿਰਮਲ ਜੌੜਾ ,ਉਘੇ ਪਰਵਾਸੀ ਪੱਤਰਕਾਰ ਤੇ ਸਮਾਜ ਸੇਵਕ ਤਰਨਦੀਪ ਬਿਲਾਸਪੁਰ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਯੂ.ਕੇ ਇਸੇ ਪਿੰਡ ਤੋਂ ਆਪਣੇ ਅਗਲੇ ਮੁਕਾਮ ਵੱਲ ਤੁਰੇ ਹਨ | ਇਸ ਪਿੰਡ ਨੇ ਸਮੇਂ ਸਮੇਂ ਤੇ ਕੁਬਾਨੀਆਂ ਦੇਣ ਵਿਚ ਵੀ ਆਪਣਾ ਮੁਕਾਮ ਬਣਾਇਆ ਹੈ , ਬਾਬਾ ਖੇਮ ਸਿੰਘ ਪਹਿਲੇ ਐਂਗਲੋ ਸਿੱਖ ਯੂੱਧ ਦੇ ਸ਼ਹੀਦ ਹਨ , ਭਾਈ ਮਸਤਾਨ ਸਿੰਘ ਦਿਓਲ ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੀ ਨਹੀਂ ਹੋਏ ਉਹਨਾਂ ਵਾਇਸਰਾਏ ਐਵਾਰਡ ਵੀ ਹਾਸਿਲ ਕੀਤਾ , ਦੂਸਰੀ ਸੰਸਾਰ ਜੰਗ ਵਿਚ ਕੈਪਟਨ ਅਮਰੀਕ ਸਿੰਘ ਨੇ ਅਜਾਦ ਹਿੰਦ ਫੌਜ ਵਲੋਂ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ | ਇਹਨਾਂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਪਾਰਕ ਬਣਾਈ ਗਈ ਹੈ ਜਿਥੇ ਕੈਪਟਨ ਅਮਰੀਕ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਹੋਇਆ ਹੈ। ਸਿਆਸਤ ਪੱਖੋਂ ਇਹ ਮੋਹਰੀ ਪਿੰਡ ਹੈ। ਇਸ ਦੀ ਉਦਾਹਰਨ ਹੋਰ ਕਿਧਰੇ ਸ਼ਾਇਦ ਹੀ ਮਿਲਦੀ ਹੋਵੇ ਕਿ ਇਸ ਪਿੰਡ ਦੇ ਪੰਜ ਐਮਐਲਏ (ਸਰਦਾਰ ਗੁਰਦੇਵ ਸਿੰਘ ਸ਼ਾਂਤ, ਮਲਕੀਤ ਸਿੰਘ ਕੀਤੂ,ਮਾਸਟਰ ਅਜੀਤ ਸਿੰਘ ਸ਼ਾਂਤ ਅਤੇ ਅਜੈਬ ਸਿੰਘ ਭੱਟੀ (ਡਿਪਟੀ ਸਪੀਕਰ) ),ਮਨਜੀਤ ਬਿਲਾਸਪੁਰ ਹੋਏ ਹਨ। ਐਨਾ ਹੀ ਨਹੀਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਨਾਨਕੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਹੁਰੇ ਬਿਲਾਸਪੁਰ ਵਿੱਚ ਹਨ । ਪਿੰਡ ਵਿੱਚ ਤਿੰਨ ਕਲੱਬਾਂ ਯੁਵਕ ਸੇਵਾਵਾਂ ਸਪੋਰਟਸ ਕਲੱਬ ਬਿਲਾਸਪੁਰ, ਦੀ ਬਿਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਿਲਾਸਪੁਰ ਅਤੇ ਆਦਰਸ਼ ਯੂਥ ਵੈਲਫੇਅਰ ਅਤੇ ਸਪੋਰਟ ਕਲੱਬ ਬਿਲਾਸਪੁਰ ਸਮਾਜ ਭਲਾਈ ਦੇ ਕੰਮ ਕਰ ਰਹੀਆਂ ਹਨ।ਇਸਤੋਂ ਇਲਾਵਾ ਡਾਕਟਰ ਰਣਜੀਤ ਸਿੰਘ ਐਜੂਕੇਸ਼ਨ ਟਰੱਸਟ ਅਤੇ ਦਿਉਲ ਪਰਿਵਾਰ ਸਮਾਜਿਕ ਚੇਤਨਾ ਟਰੱਸਟ ਵੀ ਉੱਘੇ ਸਮਾਜ ਸੇਵੀ ਸੂਬੇਦਾਰ ਗੁਰਚਰਨ ਸਿੰਘ ਦਿਉਲ ਅਤੇ ਮਾਸਟਰ ਗੁਰਮੇਲ ਸਿੰਘ ਦਿਉਲ ਦੀ ਯਾਦ ਵਿੱਚ ਸਿੱਖਿਆਂ ਦੇ ਖੇਤਰ ਵਿੱਚ ਸਰਗਰਮ ਹਨ ।
ਇਸ ਮੌਕੇ ਬਿਲਾਸਪੁਰ ਦੀਆਂ ਦੋ ਪੰਚਾਇਤਾ ਹਨ , ਜਿਹਨਾਂ ਵਿੱਚ ਬੀਬੀ ਹਰਜੀਤ ਕੌਰ ਤੇ ਬੂਟਾ ਸਿੰਘ ਬਤੌਰ ਸਰਪੰਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । [2]
ਗੈਲਰੀ
-
ਯੁਵਕ ਸੇਵਾਵਾਂ ਸਪੋਰਟਸ ਕਲੱਬ ਬਿਲਾਸਪੁਰ ਵੱਲੋਂ ਚਲਾਈ ਜਾ ਰਹੀ ਐਂਬੂਲੈਂਸ ਦੀ ਸੇਵਾ
-
ਸ਼ਹੀਦ ਕੈਪਟੈਨ ਅਮਰੀਕ ਸਿੰਘ ਦੀ ਯਾਦਗਾਰ
-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ
-
ਦਸ਼ਮੇਸ਼ ਪਾਰਕ ਜਲਾਲ ਪੱਤੀ ਬਿਲਾਸਪੁਰ
-
ਦਰਵਾਜਾ ਭੋਗੂ ਪੱਤੀ ਬਿਲਾਸਪੁਰ
-
ਹੰਸ ਰਾਜ ਦਾ ਥੜਾ
-
ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਬਿਲਾਸਪੁਰ
-
ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਬਿਲਾਸਪੁਰ ਦਾ ਗੇਟ
-
ਸਵਰਨ ਬਰਾੜ ਯਾਦਗਾਰੀ ਲਾਇਬਰੇਰੀ ਬਿਲਾਸਪੁਰ
ਹਵਾਲੇ