ਬਿਸਮਾਰਕ
ਓਟੋ ਐਡੁਆਰਡ ਲੇਓਪੋਲਡ, ਪ੍ਰਿੰਸ ਆਫ਼ ਬਿਸਮਾਰਕ, ਡਿਊਕ ਆਫ਼ ਲੌਏਨਬਰਗ (1 ਅਪਰੈਲ 1815 – 30 ਜੁਲਾਈ 1898), ਮਸ਼ਹੂਰ ਓਟੋ ਵਾਨ ਬਿਸਮਾਰਕ, ਇੱਕ ਕੰਜ਼ਰਵੇਟਿਵ ਪਰੂਸ਼ੀਆਈ ਸਿਆਸਤਦਾਨ ਸੀ ਜਿਸਦਾ 1860 ਤੋਂ 1890 ਤੱਕ ਜਰਮਨ ਅਤੇ ਯੂਰਪੀ ਮਾਮਲਿਆਂ ਵਿੱਚ ਦਬਦਬਾ ਰਿਹਾ। 1860ਵਿੱਚ ਉਸਨੇ ਕਈ ਜੰਗਾਂ ਲੜੀਆਂ ਜਿਹਨਾਂ ਦੇ ਸਿੱਟੇ ਵਜੋਂ ਜਰਮਨੀ ਦਾ ਏਕੀਕਰਨ (ਆਸਟਰੀਆ ਨੂੰ ਛੱਡ ਕੇ) ਪਰੂਸ਼ੀਆ ਅਗਵਾਈ ਹੇਠ ਇੱਕ ਸ਼ਕਤੀਸ਼ਾਲੀ ਜਰਮਨ ਸਾਮਰਾਜ ਦੇ ਉਭਾਰ ਦੇ ਰੂਪ ਵਿੱਚ ਹੋਇਆ। 1871 ਤੱਕ ਇਹ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਬੜੀ ਮੁਹਾਰਤ ਨਾਲ ਸ਼ਕਤੀ ਸੰਤੁਲਨ ਕੂਟਨੀਤੀ ਦਾ ਯੂਰਪ ਵਿੱਚ ਜਰਮਨ ਚੌਧਰ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ। ਇਤਿਹਾਸਕਾਰ ਐਰਿਕ ਹਾਬਸਬਾਮ ਅਨੁਸਾਰ ਇਹ ਬਿਸਮਾਰਕ ਹੀ ਸੀ, ਜਿਹੜਾ "1871 ਦੇ ਬਾਅਦ ਲਗਭਗ ਵੀਹ ਸਾਲ ਲਈ ਬਹੁਪੱਖੀ ਕੂਟਨੀਤਕ ਸ਼ਤਰੰਜ ਦੀ ਖੇਡ ਵਿੱਚ ਨਿਰਵਿਵਾਦ ਸੰਸਾਰ ਚੈਂਪੀਅਨ ਰਿਹਾ ਅਤੇ ਸ਼ਕਤੀਆਂ ਦੇ ਵਿਚਕਾਰ ਅਮਨ ਕਾਇਮ ਰੱਖਣ ਲਈ ਆਪਣੇ-ਆਪ ਨੂੰ ਨਿਰਪਲ ਤੌਰ ਤੇ ਅਤੇ ਸਫਲਤਾਪੂਰਕ ਸਮਰਪਿਤ ਕੀਤਾ। "[2] ਮੌਤਇਸ ਦੀ ਮੌਤ ਜੁਲਾਈ 1898 ਵਿੱਚ ਫ੍ਰੇਡਰਿਚਸਰੂ ਵਿਖੇ 83 ਸਾਲ ਦੀ ਉਮਰ ਵਿੱਚ ਹੋਈ। ਹਵਾਲੇ
|
Portal di Ensiklopedia Dunia