ਬਿੰਬਾਵਲੀਬਿੰਬਾਵਲੀ, ਕਿਸੇ ਲੇਖਕ ਵਲੋਂ ਆਪਣੀ ਰਚਨਾ ਦੀ ਗਹਿਰਾਈ ਨੂੰ ਵਧਾਉਣ ਲਈ ਸਾਹਿਤਕ ਪਾਠ ਵਿੱਚ ਜਵਲੰਤ ਅਤੇ ਵਰਣਨਾਤਮਿਕ ਭਾਸ਼ਾ ਦੇ ਇਸਤੇਮਾਲ ਨੂੰ ਕਹਿੰਦੇ ਹਨ। ਇਹ ਮਨੁੱਖੀ ਇੰਦਰੀਆਂ ਨੂੰ ਅਪੀਲ ਕਰਦੀ ਹੈ ਅਤੇ ਪਾਠਕ ਦੀ ਸਮਝ ਨੂੰ ਗਹਿਰਾ ਕਰਨ ਲਈ ਪ੍ਰਭਾਵੀ ਹੁੰਦੀ ਹੈ। ਸਰਲ ਅਤੇ ਸੱਭਿਆਚਾਰਕ ਸੰਦਰਭ ਵਿੱਚੋਂ ਜਾਣੀ ਪਛਾਣੀ ਬਿੰਬਾਵਲੀ ਦੀ ਕਲਾਮਈ ਵਰਤੋਂ ਪਾਠ ਅਤੇ ਪਾਠਕ ਦਰਮਿਆਨ ਵਧੇਰੇ ਦਿਲੀ ਸੰਬੰਧ ਸਥਾਪਤ ਕਰਨ ਵਿੱਚ ਸਹਾਈ ਹੁੰਦੀ ਹੈ। ਬਿੰਬਾਵਲੀ ਦੀ ਪਰਿਭਾਸ਼ਾ ਇੰਦਰੀ-ਅਨੁਭਵ ਦੀ ਭਾਸ਼ਾ ਦੇ ਮਾਧਿਅਮ ਰਾਹੀਂ ਪੇਸ਼ਕਾਰੀ ਵਜੋਂ ਕੀਤੀ ਜਾ ਸਕਦੀ ਹੈ।[1]
"ਧੋਬੀ ਕਪੜੇ ਧੋਦਿਆ, ਵੀਰਾ ਹੋ ਹੁਸ਼ਿਆਰ॥ ਪਿਛਲੇ ਪਾਸੇ ਆ ਰਿਹਾ, ਮੂੰਹ ਅੱਡੀ ਸੰਸਾਰ।" ਇੱਥੇ ਕੱਪੜੇ ਧੋ ਰਹੇ ਧੋਬੀ ਦਾ ਬਿੰਬ ਹੈ ਅਤੇ ਮੂੰਹ-ਅੱਡੇ ਹੋਏ ਸੰਸਾਰ (ਮਗਰਮੱਛ)ਦਾ ਬਿੰਬ ਹੈ।ਇਹਨਾਂ ਦੇ ਪਿੱਛੇ ਅਧਿਆਤਮਿਕ ਅਰਥ ਹਨ। ਇਸ ਤਰ੍ਹਾਂ ਬਿੰਬ ਕਈ ਤਰ੍ਹਾਂ ਦੇ ਹੋ ਨਿਬੜਦੇ ਹਨ ਜਿਵੇਂ ਰੂਪ-ਬਿੰਬ, ਨਾਦ- ਬਿੰਬ, ਛੁਹ- ਬਿੰਬ ਆਦਿ। ਕਿਸੇ ਆਲੋਚਕ ਨੇ ਠੀਕ ਹੀ ਕਿਹਾ ਹੈ। ਠੀਕ ਹੀ ਕਿਹਾ ਹੈ ਕਿ ਹਰ ਕਵਿਤਾ ਇੱਕ ਬੋਲਦੀ ਤਸਵੀਰ (Speaking Picture) ਹੈ ਅਤੇ ਹਰ ਤਸਵੀਰ ਇੱਕ ਅਣਬੋਲਤ ਕਵਿਤਾ ਹੈ। ਪ੍ਰਸਿੱਧ ਕਵੀ ਵਰਡਜ਼ਵਰਥ ਕਵਿਤਾ ਨੂੰ ਮਨੁੱਖ ਤੇ ਪ੍ਰਕ੍ਰਿਤੀ ਦਾ ਬਿੰਬ ਮੰਨਦਾ ਹੈ। ਕਵੀ ਦੁਆਰਾ ਕਵਿਤਾ ਵਿੱਚ ਆਪਣੀਆਂ ਭਾਵਨਾਵਾਂ ਨੂੰ ਸਾਰਥਕ ਢੰਗ ਨਾਲ ਪੇਸ਼ ਕਰਨ ਅਤੇ ਪਾਠਕਾਂ ਦੀ ਭਾਵਨਾਵਾਂ ਨੂੰ ਤੀਬਰ ਕਰਨ ਲਈ ਅਨੁਭਵ ਜਿੰਨਾ ਵਿਸ਼ਾਲ ਹੋਵੇਗਾ ਉਸ ਦੁਆਰਾ ਸਿਰਜੇ ‘ਬਿੰਬ’ ਉਨੇ ਹੀ ਸੰਜੀਵ ਅਤੇ ਪ੍ਰਭਾਵਸ਼ਾਲੀ ਹੋਣਗੇ।ਇਉਂ ਬਿੰਬ ਸਿਰਜਨ ਦੀ ਸਮਰੱਥਾ ਕਵੀ ਦੇ ਜੀਵਨਅਨੁਭਵ ਨਾਲ ਸਿੱਧੇ ਰੂਪ ਵਿੱਚ ਜੁੜੀ ਹੋਈ ਹੁੰਦੀ ਹੈ। ਹਵਾਲੇ |
Portal di Ensiklopedia Dunia