ਬਿੰਬੀਸਾਰ
ਬਿੰਬਸਾਰ (558 ਬੀਸੀ –491 ਬੀਸੀ)[1]ਹਰਿਯੰਕ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ, ਜਿਸ ਨੂੰ ਆਪ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਹੀ ਰਾਜਾ ਥਾਪ ਦਿੱਤਾ। ਸ਼ੁਰੂ ਤੋਂ ਹੀ ਬਿੰਬਸਾਰ ਨੇ ਰਾਜ-ਵਿਸਤਾਰ ਦੀ ਨੀਤੀ ਨੂੰ ਚਲਾਇਆ। ਉਹ ਇੱਕ ਸੰਗਠਿਤ ਰਾਜ ਦਾ ਸ਼ਾਸਕ ਸੀ ਜਿਹੜਾ ਚਾਰੇ ਪਾਸਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਪੱਥਰ ਦੀਆਂ ਦੀਵਾਰਾਂ ਨਾਲ ਵੀ ਵਲਿਆ ਹੋਇਆ ਸੀ। ਬਿੰਬਸਾਰ ਦੀ ਰਾਜਧਾਨੀ ਗਿਰੀਵ੍ਰਜ ਸੀ ਜੋ ਪੰਜ ਪਹਾੜੀਆਂ ਨਾਲ ਘਿਰੀ ਹੋਈ ਸੀ ਜੋ ਭਾਰਤ ਦੀ ਸਭ ਤੋਂ ਪ੍ਰਚੀਨ ਉਸਾਰੀ ਸੀ। ਬਿੰਬਸਾਰ ਦੇ ਰਾਜ ਦੀ ਮਿੱਟੀ ਬਹੁਤ ਉਪਜਾਊ ਸੀ। ਬਿੰਬਸਾਰ ਦੀ ਸਭ ਤੋਂ ਵਰਣਨ ਯੋਗ ਸਫਲਤਾ ਆਪਣੇ ਗਵਾਂਢੀ ਰਾਜ ਅੰਗ ਜਿਹੜਾ ਪੂਰਬੀ ਬਿਹਾਰ ਸੀ ਨੂੰ ਆਪਣੇ ਰਾਜ ਵਿੱਚ ਮਲਾਉਣਾ ਸੀ, ਇਸ ਦੀ ਰਾਜਧਾਨੀ ਭਾਗਲਪੁਰ ਦੇ ਨੇੜੇ ਚੰਪਾ ਸੀ। ਉਸ ਨੇ ਕੋਸਲ ਰਾਜ ਅਤੇ ਵੈਸ਼ਾਲੀ ਰਾਜ ਨਾਲ ਵਿਵਾਹਰ ਸਬੰਧ ਵੀ ਬਣਾਏ। ਨਵੇ ਰਾਜਬਿੰਬਸਾਰ ਨੇ ਗਿਰੀਵ੍ਰਜ ਦੇ ਉੱਤਰ ਵਿੱਚ ਪਹਾੜੀ ਦੀ ਤਲਹਟ ਹੇਠ ਵਿੱਚ ਰਾਜਗੀਰ ਨਗਰ ਦਾ ਨਿਰਮਾਣ ਕੀਤਾ ਜੋ ਪਟਨਾ ਜ਼ਿਲ੍ਹੇ ਵਿੱਚ ਅੱਜ ਵੀ ਹੈ। ਧਾਰਮਿਕਵਰਧਮਾਨ ਮਹਾਂਵੀਰ ਜੋ ਜੈਨੀਆਂ ਦਾ ਅੰਤਿਮ ਤੀਰਥੰਕਰ ਸਨ ਅਤੇ ਮਹਾਤਮਾ ਬੁੱਧ ਜੋ ਬੁੱਧ ਦੇ ਮਹਾਨ ਆਗੂ ਸਨ, ਨੇ ਬਿੰਬਸਾਰ ਦਾ ਸ਼ਾਸਨ ਕਾਲ ਵਿੱਚ ਆਪਣੇ ਸਿਧਾਂਤਾਂ ਦਾ ਪ੍ਰਚਾਰ ਕੀਤਾ। ਮੌਤਆਪ ਬਿਰਧ ਅਵਸਥਾ ਵਿੱਚ ਆਪਣੇ ਪੁੱਤਰ ਅਜਾਤਸ਼ਤਰੂ ਹੱਥੋਂ ਹੀ ਕਤਲ ਹੋ ਗਿਆ। ਹਵਾਲੇ
|
Portal di Ensiklopedia Dunia