ਬੀਭਤਸ ਰਸਅਨਚਾਹੇ ਅਥਵਾ ਘਿਨੌਣੇ ਪਦਾਰਥਾਂ ਦੇ ਵਰਣਨਾਂ ਨੂੰ ਪੜ੍ਹ ਕੇ ਜਾਂ ਦਿ੍ਸ਼ਾਂ ਨੂੰ ਦੇਖ ਕੇ ਪੁਸ਼ਟ ਹੋਇਆ ਘ੍ਰਿਣਾ (ਨਫ਼ਰਤ) ਦਾ ਭਾਵ ਹੀ 'ਬੀਭਤਸ' ਰਸ ਹੈ। ਘਿ੍ਣਤ ਸ਼ੈ ਨੂੰ ਵੇਖਣ ਜਾਂ ਸੁਣਨ ਕਰਕੇ ਜਿੱਥੇ ਘ੍ਰਿਣਾ ਜਾਂ ਜੁਗਪਸਾਂ ਭਾਵ ਦਾ ਉਦਭਵ ਹੋਵੇ ਓਥੇ ਬੀਭਤਸ ਰਸ ਹੁੰਦਾ ਹੈ। ਇਹ ਜੁਗਪੁਸਾਂ (ਘਿ੍ਰਣਾ ਜਾਂ ਸੂਗ) ਕਿਸੇ ਅਣ-ਚਾਹੀ, ਘ੍ਰਿਣਾ-ਯੋਗ, ਜਾਂ ਉੱਤੇਜਕ ਸ਼ੈ ਨੂੰ ਵੇਖ ਕੇ ਉਤਪੰਨ ਹੁੰਦੀ ਹੈ। ਬੀਭਤਸ ਰਸ ਦਾ ਸਥਾਈ ਭਾਵ 'ਘਿ੍ਰਣਾ' ਹੈ। ਸ਼ਮਸ਼ਾਨ, ਮਿ੍ਤਕ ਸਰੀਰ, ਚਰਬੀ, ਸੜਿਆ ਮਾਸ, ਮਲਮੂਤ੍ਰ, ਬਦਬੂਦਾਰ ਵਸਤਾਂ, ਘ੍ਰਿਣਾ-ਕਾਰਕ ਵਿਚਾਰ ਆਦਿ ਇਸਦੇ ਆਲੰਬਨ ਵਿਭਾਵ ਹਨ।ਕੀੜਿਆਂ-ਮਕੌੜਿਆਂ ਦਾ ਵਸਤਾਂ ਵਿੱਚ ਫਿਰਨਾ, ਗਿਰਝਾਂ ਦਾ ਮਾਸ ਨੋਚਣਾ, ਘਾਇਲ ਵਿਅਕਤੀਆਂ ਦਾ ਤੜਫਣਾ, ਘਿਨੌਣੇ ਰੰਗ ਰੂਪ ਆਦਿ ਇਸਦੇ ਉੱਦੀਪਨ ਵਿਭਾਵ ਹਨ। ਚਿੰਤਾ, ਜੜਤਾ, ਰੰਗ-ਰੂਪ ਬਦਲਣਾ, ਉਨਮਾਦ, ਗਲਾਨੀ, ਦੀਨਤਾ ਆਦਿ ਸੰਚਾਰੀ ਭਾਵ ਹਨ। ਪ੍ਰਧਾਨ ਰਸ ਦੇ ਰੂਪ ਵਿੱਚ ਬੀਭਤਸ ਰਸ ਵਾਲੀ ਕੋਈ ਸਾਹਿਤਕ ਰਚਨਾ ਨਾ ਹੋਣ ਕਰਕੇ ਕੁੱਝ ਪ੍ਰਾਚੀਨ ਆਚਾਰੀਆ ਇਸ ਰਸ ਦੀ ਹੋਂਦ ਬਾਰੇ ਚਾਹੇ ਇੱਕ ਮਤ ਨਹੀਂ ਹਨ, ਪਰੰਤੂ ਇਸ ਰਸ ਦੇ ਸਮਰਥਕਾਂ ਦਾ ਵਿਚਾਰ ਹੈ ਕਿ, "ਘ੍ਰਿਣਾਰੂਪੀ ਮਾਨਸਿਕ ਭਾਵਾਂ ਦੇ ਕਾਰਣ ਇਹ ਰਸ ਦੂਜੇ-ਕਰੁਣ, ਰੌਦ੍ਰ, ਵੀਰ, ਭਯਾਨਕ-ਰਸਾਂ ਦੀ ਪਰਿਪੂਰਣਤਾ ਜਾਂ ਪਰਿਪਾਕ(ਪੁਸ਼ਟੀ) ਲਈ ਸਹਾਇਕ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲਾ ਹੋਣ ਕਰਕੇ ਇਸਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।''[1] ਉਦਾਹਰਣ:- ਜਿਧਰ ਨਜ਼ਰ ਜਾਵੇ ਤਬਾਹੀ ਮਚੀ ਏਥੇ ਰੱਤ-ਲਹੂ,ਮਿੱਝ,ਮਗਜ਼,ਆਦਿ ਆਲੰਬਨ ਵਿਭਾਵ ਹਨ,ਰੱਤ ਦਾ ਵਹਿ ਟੁਰਨਾ,ਖੋਪਰੀ ਦਾ ਟੁੱਟਨਾ ਆਦਿ ਉੱਦੀਪਨ ਵਿਭਾਵ ਹਨ,ਗਲਾਨੀ,ਦਿਲ ਮਚਲਣਾ ਆਦਿ ਅਨੁਭਾਵ ਵਿਅੰਜਤ ਹਨ,ਘਿ੍ਰਣਾ(ਜੁਗਪੁਸਾ)ਸਥਾਈ ਭਾਵ ਹੈ ਜੋ ਪੁਸ਼ਟ ਹੋ ਕੇ 'ਬੀਭਤਸ ਰਸ' ਵਿੱਚ ਰੂਪਾਂਤਰਿਤ ਹੋ ਰਿਹਾ ਹੈ। ਹਵਾਲਾਗਲਾਨੀ, ਦਿਲ ਮਚਲਣਾ ਆ ਅਨੁਭਾਵ ਵਿਅੰਜਤ ਹਨ, ਘਿ੍ਰਣਾ (ਜੁਗਪੁਸਾ) ਸਥਾਈ ਭਾਵ ਹੈ ਜੋ ਪੁਸ਼ਟ ਹੋ ਕੇ ''ਦਿ
|
Portal di Ensiklopedia Dunia