ਬੀ.ਟੀ. ਕਪਾਹਬੀ.ਟੀ. ਕਪਾਹ (ਅੰਗਰੇਗ਼ੀ ਨਾਮ: Bacillus thuringiensis Cotton; Bt Cotton) ਆਧੁਨਿਕ ਜੈਵਿਕ-ਤਕਨੀਕ ਨਾਲ ਨਰਮੇ ਦੇ ਪੌਦੇ ‘ਚ ਨਵੇਂ ਜੀਨਜ਼ ਦਾ ਸੰਚਾਰਨ ਕੀਤਾ ਜਾਂਦਾ ਹੈ ਜਿਸ ਕਾਰਨ ਪੌਦੇ ਦੇ ਅਨੁਵੰਸ਼ਕ ਗੁਣ ਤਬਦੀਲ ਹੋ ਜਾਂਦੇ ਹਨ ਇਸ ਤਰ੍ਹਾਂ ਨਰਮੇ ਦਾ ਬੀ.ਟੀ. ਪੌਦਾ ਬਹੁ-ਗਿਣਤੀ ਦੁਸ਼ਮਣ ਕੀਟ-ਮਕੌੜਿਆਂ ਵਿਰੁੱਧ ਸਹਿਣ ਸ਼ਕਤੀ ਪੈਦਾ ਕਰ ਲੈਂਦਾ ਹੈ। ਇਸੇ ਤਰ੍ਹਾਂ ਬੀ.ਟੀ. ਤਕਨੀਕ ਵਿਕਸਤ ਪੌਦੇ ਕੀਟਾਂ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦੇ ਹਨ। ਇਸ ਦਾ ਉਤਪਾਦਨ ਮੰਸੈਨਟੋ[1] ਕੰਪਨੀ ਕਰਦੀ ਹੈ। ਬੀ.ਟੀ. ਕਪਾਹ ਜਾਂ ਬੀ.ਟੀ. ਨਰਮਾ ਇੱਕ ਜੈਨੇਟਿਕ ਰੂਪ ਤੋਂ ਸੋਧਿਆ ਜੀਵਾਣੂ (ਜੀ.ਐੱਮ.ਓ) ਤੋਂ ਤਿਆਰ ਕਪਾਹ ਦੀਆਂ ਕਿਸਮਾਂ ਹਨ, ਜੋ ਬੋੱਲਾਂ ਦੀ ਸੁੰਡੀ ਲਈ ਇੱਕ ਕੀਟਨਾਸ਼ਕ ਪੈਦਾ ਕਰਦੀ ਹੈ। ਬੀ.ਟੀ. ਕਾਟਨ ਬਹੁਤ ਸਾਰੇ ਕਪਾਹ ਦੇ ਰਸ ਚੂਸਣ ਵਾਲੇ ਕੀੜੇ (ਇੰਗ: Sucking Pests) ਜਿਵੇਂ ਕਿ ਪੌਦੇ ਦੀਆਂ ਬੱਗਾਂ, ਸਟੰਕ ਬੱਗਾਂ ਅਤੇ ਐਫੀਡਜ਼ ਦੇ ਵਿਰੁੱਧ ਬੇਅਸਰ ਹੁੰਦਾ ਹੈ; ਪਰ ਹਾਲਾਤ ਦੇ ਆਧਾਰ ਤੇ ਇਹ ਰੋਕਥਾਮ ਵਿੱਚ ਕੀਟਨਾਸ਼ਕ ਦੀ ਵਰਤੋਂ ਕਰਨ ਦੇ ਯੋਗ ਹੋ ਸਕਦਾ ਹੈ। ਇਤਿਹਾਸਬੀ.ਟੀ. ਕਾਟਨ ਨੂੰ ਪਹਿਲੀ ਵਾਰ 1993 ਵਿੱਚ ਅਮਰੀਕਾ ਵਿੱਚ ਫੀਲਡ ਟਰਾਇਲਾਂ ਲਈ ਪ੍ਰਵਾਨਗੀ ਦਿੱਤੀ ਗਈ ਸੀ ਅਤੇ 1995 ਵਿੱਚ ਅਮਰੀਕਾ ਵਿੱਚ ਵਪਾਰਕ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ ਗਈ ਸੀ। 1997 ਵਿੱਚ ਬੀ ਟੀ ਕਪਾਹ ਨੂੰ ਚੀਨੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ।[2] 2002 ਵਿੱਚ ਮੌਨਸੈਂਟੋ ਅਤੇ ਮਹਿਯੋ ਵਿਚਕਾਰ ਇੱਕ ਸਾਂਝੇ ਉੱਦਮ ਨੇ ਬੀ.ਟੀ. ਕਾਟਨ ਨੂੰ ਭਾਰਤ ਵਿੱਚ ਪੇਸ਼ ਕੀਤਾ।[3] ਸਾਲ 2011 ਵਿੱਚ ਭਾਰਤ ਨੇ 10.6 ਮਿਲੀਅਨ ਹੈਕਟੇਅਰ ਵਿੱਚ ਜੀ. ਐਮ. ਕਪਾਹ ਦੀ ਸਭ ਤੋਂ ਵੱਡੀ ਫਸਲ ਦਾ ਵਿਕਾਸ ਕੀਤਾ। ਯੂਐਸ ਜੀ.ਐੱਮ. ਕਪਾਹ ਦੀ ਫਸਲ 4.0 ਮਿਲੀਅਨ ਹੈਕਟੇਅਰ ਹੈ, ਜੋ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੇਤਰ ਹੈ, ਇਸ ਤੋਂ ਬਾਅਦ ਚੀਨ 3.9 ਮਿਲੀਅਨ ਹੈਕਟੇਅਰ ਅਤੇ ਪਾਕਿਸਤਾਨ 2.6 ਲੱਖ ਹੈਕਟੇਅਰ ਦੇ ਨਾਲ ਹੈ। 2014 ਤੱਕ, ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਏ ਕਪਾਹ ਦੇ 96% ਨੂੰ ਜੈਨੇਟਿਕ ਤੌਰ 'ਤੇ ਸੋਧਿਆ ਗਿਆ ਸੀ ਅਤੇ ਭਾਰਤ ਵਿੱਚ ਪੈਦਾ ਹੋਈ 95% ਕਪਾਹ ਜੀ ਐਮ (ਬੀ. ਟੀ. ਕਾਟਨ) ਸੀ। ਭਾਰਤ 2014 ਤਕ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਜੀ ਐੱਮ ਕਪਾਹ ਦਾ ਉਤਪਾਦਕ ਹੈ।[4] ਹਵਾਲੇ
|
Portal di Ensiklopedia Dunia