ਬੁਨਿਆਦਵਾਦਬੁਨਿਆਦਵਾਦ ਜਾਂ ਮੂਲਵਾਦ (ਅੰਗਰੇਜ਼ੀ:Fundamentalism) ਚਿੰਤਨ ਦੇ ਉਸ ਦਕਿਆਨੂਸੀ ਰੁਝਾਨ ਨੂੰ ਕਹਿੰਦੇ ਹਨ, ਜੋ ਕਿਸੇ ਗੱਲ ਉੱਤੇ ਮੁੜਵਿਚਾਰ ਕਰਨਾ ਹੀ ਨਹੀਂ ਚਾਹੁੰਦਾ। ਇਹ ਰੁਝਾਨ ਅਨੁਸਾਰ ਵਿਵਹਾਰ ਕਰਨ ਵਾਲੇ ਲੋਕ ਜਿੰਦਗੀ ਭਰ ਇੱਕ ਹੀ ਗੱਲ ਨੂੰ ਦੋਹਰਾਉਂਦੇ ਰਹਿੰਦੇ ਹਨ, ਇੱਕ ਹੀ ਲਕੀਰ ਨੂੰ ਕੁੱਟਦੇ ਰਹਿੰਦੇ ਹਨ। ਪਹਿਲਾਂ ਇਹ ਕਿਹਾ ਗਿਆ ਹੈ, ਪਹਿਲਾਂ ਔਹ ਕਿਹਾ ਗਿਆ ਹੈ, ਇਹੀ ਕਹਿੰਦੇ ਰਹਿੰਦੇ ਹਨ। ਉਹਨਾਂ ਦਾ ਜ਼ੋਰ ਮੂਲ ਪਾਠ ਜਾਂ ਮੂਲ ਸਿਧਾਂਤਾਂ ਉੱਤੇ ਰਹਿੰਦਾ ਹੈ। ਮੂਲਪਾਠ ਉੱਤੇ ਜ਼ੋਰ ਦੇਣ ਨੂੰ ਹੀ ਬੁਨਿਆਦ ਪਰਸਤੀ ਜਾਂ ਬੁਨਿਆਦਵਾਦ ਕਹਿੰਦੇ ਹਨ।[1]ਜਾਰਜ ਮਾਰਸਡੇਨ ਦੀ ਦਿੱਤੀ ਪਰਿਭਾਸ਼ਾ ਅਨੁਸਾਰ ਇਹ ਕੁਝ ਖਾਸ ਧਾਰਮਿਕ ਸਿੱਖਿਆਵਾਂ ਦਾ ਸਖਤ ਪਾਲਣ ਕਰਨ ਦੀ ਮੰਗ ਹੁੰਦੀ ਹੈ।[2] ਪਹਿਲਾਂ ਪਹਿਲ ਅੰਗਰੇਜ਼ੀ ਸ਼ਬਦ ਫੰਡਾਮੈਂਟਲਿਜਮ ਨੂੰ ਇਸ ਦੇ ਸਮਰਥਕਾਂ ਨੇ ਮਸੀਹੀਅਤ ਦੇ ਪੰਜ ਖਾਸ ਟਕਸਾਲੀ ਧਾਰਮਿਕ ਅਕੀਦਿਆਂ ਦਾ ਵਰਣਨ ਕਰਨ ਲਈ ਘੜਿਆ ਸੀ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਦੇ ਪ੍ਰੋਟੈਸਟੈਂਟ ਭਾਈਚਾਰੇ ਦੇ ਅੰਦਰ ਮਸੀਹੀ ਮੂਲਵਾਦੀ ਲਹਿਰ ਦੇ ਰੂਪ ਵਿੱਚ ਵਿੱਚ ਵਿਕਸਤ ਹੋ ਗਿਆ।[3] ਹਵਾਲੇ
|
Portal di Ensiklopedia Dunia