ਬੁੰਦੇਲੀ ਭਾਸ਼ਾ
ਬੁੰਦੇਲੀ (ਦੇਵਨਾਗਰੀ: बुन्देली or बुंदेली; Urdu: زبان بندیلی ਜ਼ਬਾਨ ਬੁੰਦੇਲੀ) ਬੁੰਦੇਲਖੰਡ ਦੇ ਨਿਵਾਸੀਆਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਹੈ।[2] ਇਹ ਕਹਿਣਾ ਬਹੁਤ ਔਖਾ ਹੈ ਕਿ ਬੁੰਦੇਲੀ ਕਿੰਨੀ ਪੁਰਾਣੀ ਬੋਲੀ ਹੈ ਲੇਕਿਨ ਠੇਠ ਬੁੰਦੇਲੀ ਦੇ ਸ਼ਬਦ ਅਨੂਠੇ ਹਨ ਜੋ ਸਦੀਆਂ ਤੋਂ ਅੱਜ ਤੱਕ ਪ੍ਰਯੋਗ ਵਿੱਚ ਹਨ। ਕੇਵਲ ਸੰਸਕ੍ਰਿਤ ਜਾਂ ਹਿੰਦੀ ਪੜ੍ਹਨ ਵਾਲਿਆਂ ਨੂੰ ਉਹਨਾਂ ਦੇ ਅਰਥ ਸਮਝਣੇ ਔਖੇ ਹਨ। ਅਜਿਹੇ ਅਣਗਿਣਤ ਸ਼ਬਦ ਜੋ ਬੁੰਦੇਲੀ ਦੇ ਨਿਜੀ ਆਪਣੇ ਹਨ, ਉਹਨਾਂ ਦੇ ਅਰਥ ਕੇਵਲ ਹਿੰਦੀ ਜਾਣਨ ਵਾਲੇ ਨਹੀਂ ਦੱਸ ਸਕਦੇ ਪਰ ਬੰਗਲਾ ਜਾਂ ਮੈਥਲੀ ਬੋਲਣ ਵਾਲੇ ਸੌਖ ਨਾਲ ਦੱਸ ਸਕਦੇ ਹਨ। ਪ੍ਰਾਚੀਨ ਕਾਲ ਵਿੱਚ ਬੁੰਦੇਲੀ ਵਿੱਚ ਸ਼ਾਸਕੀ ਪੱਤਰਵਿਹਾਰ, ਸੁਨੇਹਾ, ਬੀਜਕ, ਰਾਜਪੱਤਰ, ਦੋਸਤੀ ਸੰਧੀਆਂ ਦੇ ਅਭਿਲੇਖ ਕਾਫੀ ਮਾਤਰਾ ਵਿੱਚ ਮਿਲਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਔਰੰਗਜੇਬ ਅਤੇ ਸ਼ਿਵਾਜੀ ਵੀ ਖੇਤਰ ਦੇ ਹਿੰਦੂ ਰਾਜਿਆਂ ਨਾਲ ਬੁੰਦੇਲੀ ਵਿੱਚ ਹੀ ਪੱਤਰ ਵਿਹਾਰ ਕਰਦੇ ਸਨ। ਠੇਠ ਬੁੰਦੇਲੀ ਦਾ ਸ਼ਬਦਕੋਸ਼ ਵੀ ਹਿੰਦੀ ਤੋਂ ਵੱਖ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਸੰਸਕ੍ਰਿਤ ਉੱਤੇ ਆਧਾਰਿਤ ਨਹੀਂ ਹੈ। ਇੱਕ-ਇੱਕ ਪਲ ਲਈ ਵੱਖ-ਵੱਖ ਸ਼ਬਦ ਹਨ। ਗੀਤਾਂ ਵਿੱਚ ਕੁਦਰਤ ਦੇ ਵਰਣਨ ਦੇ ਲਈ, ਇਕੱਲੀ ਸ਼ਾਮ ਲਈ ਬੁੰਦੇਲੀ ਵਿੱਚ ਇੱਕੀ ਸ਼ਬਦ ਹੈ। ਬੁੰਦੇਲੀ ਵਿੱਚ ਵਿਵਿਧਤਾ ਹੈ, ਇਸ ਵਿੱਚ ਬਾਂਦਾ ਦਾ ਅੱਖੜਪਨ ਹੈ ਅਤੇ ਨਰਸਿੰਹਪੁਰ ਦੀ ਮਧੁਰਤਾ ਵੀ ਹੈ। ਡਾ. ਵੀਰੇਂਦਰ ਵਰਮਾ ਨੇ ਹਿੰਦੀ ਭਾਸ਼ਾ ਦਾ ਇਤਹਾਸ ਨਾਮਕ ਗਰੰਥ ਵਿੱਚ ਲਿਖਿਆ ਹੈ ਕਿ ਬੁੰਦੇਲੀ ਬੁੰਦੇਲਖੰਡ ਦੀ ਉਪਭਾਸ਼ਾ ਹੈ। ਸ਼ੁੱਧ ਰੁਪ ਵਿੱਚ ਇਹ ਝਾਂਸੀ, ਜਾਲੌਨ, ਹਮੀਰਪੁਰ, ਗਵਾਲੀਅਰ, ਓਰਛਾ, ਸਾਗਰ, ਨਰਸਿੰਹਪੁਰ, ਸਿਵਨੀ ਅਤੇ ਹੋਸ਼ੰਗਾਬਾਦ ਵਿੱਚ ਬੋਲੀ ਜਾਂਦੀ ਹੈ। ਹਵਾਲੇ
|
Portal di Ensiklopedia Dunia