ਬੇਨੀਤੋ ਖ਼ੁਆਰਿਸ
ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ (ⓘ ਬੈੱਨੀਤੋ ਪਾਬਲੋ ਖ਼ੁਆਰਿਸ ਗਾਰਸੀਆ), (21 ਮਾਰਚ 1806 – 18 ਜੁਲਾਈ 1872)[1][2] ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ।[3] ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸਿਤ ਕੀਤਾ। ਮੁੱਢਲਾ ਜੀਵਨਬੇਨੀਤੋ ਖ਼ੁਆਰਿਸ ਦਾ ਜਨਮ 21 ਮਾਰਚ 1806 ਨੂੰ ਵਾਹਾਕਾ ਦੇ ਸਾਨ ਪਾਬਲੋ ਗੂਏਲਾਤਾਓ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਹੋਇਆ। ਇਸ ਦੇ ਮਾਤਾ-ਪਿਤਾ ਬਰੀਗੀਦਾ ਗਾਰਸੀਆ ਅਤੇ ਮਾਰਸੇਲੀਨੋ ਖ਼ੁਆਰਿਸ ਦੋਨਾਂ ਦੀ ਸ਼ੱਕਰ ਰੋਗ ਨਾਲ ਮੌਤ ਹੋ ਗਈ ਜਦੋਂ ਇਹ ਸਿਰਫ਼ 3 ਤਿੰਨ ਸਾਲਾਂ ਦਾ ਸੀ। ਇਸ ਤੋਂ ਥੋੜਾ ਸਮਾਂ ਬਾਅਦ ਹੀ ਇਸ ਦੇ ਦਾਦਾ-ਦਾਦੀ ਦੀ ਵੀ ਮੌਤ ਹੋ ਗਈ ਅਤੇ ਇਸ ਦੇ ਇੱਕ ਅੰਕਲ ਨੇ ਇਸਨੂੰ ਪਾਲਿਆ।[4][5] 12 ਸਾਲ ਦੀ ਉਮਰ ਤੱਕ ਇਹ ਖੇਤਾਂ ਵਿੱਚ ਅਤੇ ਨਾਲ ਹੀ ਆਜੜੀ ਦਾ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇਹ ਵਾਹਾਕਾ ਸ਼ਹਿਰ ਵਿੱਚ ਸਕੂਲ ਵਿੱਚ ਪੜ੍ਹਨ ਲੱਗਿਆ।[3] ਉਸ ਸਮੇਂ ਉਸਨੂੰ ਸਿਰਫ਼ ਜ਼ਾਪੋਤੇਕ ਭਾਸ਼ਾ ਆਉਂਦੀ ਸੀ। ਹਵਾਲੇ
ਬਾਹਰੀ ਸਰੋਤ
|
Portal di Ensiklopedia Dunia