ਬੇਲਾਰੂਸ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
2019–20 ਦੇ ਕੋਰੋਨਾਵਾਇਰਸ ਮਹਾਮਾਰੀ ਦੀ ਬੇਲਾਰੂਸ ਵਿੱਚ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ, ਇਸਦੇ ਪਹਿਲੇ ਕੇਸ ਦੀ ਪੁਸ਼ਟੀ ਮਿੰਸਕ ਵਿੱਚ 28 ਫ਼ਰਵਰੀ 2020 ਨੂੰ ਕੀਤੀ ਗਈ ਸੀ। ਟਾਈਮਲਾਈਨਫਰਮੇ ਦਾ ਘੇਰਾ ਲੱਭਿਆ: ਫਰਮਾ:2019–20 coronavirus pandemic data/Belarus medical cases chart 28 ਫ਼ਰਵਰੀ ਨੂੰ ਬੇਲਾਰੂਸ ਨੇ ਆਪਣੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ। ਈਰਾਨ ਤੋਂ ਆਏ ਇੱਕ ਵਿਦਿਆਰਥੀ ਦਾ 27 ਫ਼ਰਵਰੀ ਨੂੰ ਟੈਸਟ ਕੀਤਾ ਗਿਆ, ਜੋ ਪੋਜ਼ੀਟਿਵ ਆਇਆ ਅਤੇ ਉਸਨੂੰ ਮਿੰਸਕ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।[1][2] ਇਹ ਵਿਅਕਤੀ 22 ਫਰਵਰੀ ਨੂੰ ਬਾਕੂ, ਅਜ਼ਰਬਾਈਜਾਨ ਦੀ ਉਡਾਣ ਰਾਹੀਂ ਬੇਲਾਰੂਸ ਪਹੁੰਚਿਆ ਸੀ।[3] 3 ਮਾਰਚ ਤੱਕ ਬੇਲਾਰੂਸ ਵਿੱਚ 4 ਪੁਸ਼ਟੀ ਕੀਤੇ ਗਏ ਕੇਸ ਸਨ।[4] 4 ਮਾਰਚ ਨੂੰ ਬੇਲਾਰੂਸ ਦੇ ਸਿਹਤ ਮੰਤਰਾਲੇ ਨੇ ਮਿੰਸਕ ਵਿੱਚ 4, ਵਿਟੇਬਸਕ ਵਿੱਚ 2 ਕੇਸਾਂ ਨਾਲ ਬਿਮਾਰੀ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ।[5] 13 ਮਾਰਚ ਨੂੰ ਗਰੋਡਨੋ, ਗੋਮੇਲ, ਮਿੰਸਕ, ਵਿਟੇਬਸਕ ਅਤੇ ਮਿਨਸਕ ਓਬਲਾਸਟ ਵਿੱਚ 27 ਕੇਸਾਂ ਦੀ ਪੁਸ਼ਟੀ ਹੋਈ, ਜਿਸ ਵਿੱਚ ਬੇਲਾਰੂਸ ਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੀ ਫੈਕਲਟੀ ਦੇ 5 ਵਿਦਿਆਰਥੀ ਵੀ ਸ਼ਾਮਿਲ ਸਨ।[6] ਤਿੰਨ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।[7][8] 16 ਮਾਰਚ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਕਿ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ।[9] 17 ਮਾਰਚ ਨੂੰ ਕਿਸੇ ਨਵੇਂ ਕੇਸ ਦੀ ਕੋਈ ਰਿਪੋਰਟ ਨਹੀਂ ਦਿੱਤੀ ਗਈ।[10] 18 ਮਾਰਚ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 51 ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 5 ਠੀਕ ਹੋਏ ਅਤੇ 37 ਸੰਕਰਣਮਿਤ ਦੇ ਕੇਸ ਸ਼ਾਮਿਲ ਹਨ।[11][12] 20 ਮਾਰਚ ਤੱਕ 69 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 15 ਠੀਕ ਹੋਏ ਅਤੇ 42 ਸੰਕਰਣਮਿਤ ਦੇ ਕੇਸ ਸ਼ਾਮਿਲ ਹਨ।[13][14] 21 ਮਾਰਚ ਤੱਕ ਕੁੱਲ 76 ਪੁਸ਼ਟੀਕਰਣ ਕੇਸ ਸਾਹਮਣੇ ਆਏ।[15] 23 ਮਾਰਚ ਤੱਕ 81 ਪੁਸ਼ਟੀਕਰਣ ਕੇਸਾਂ ਦੀ ਰਿਪੋਰਟ ਕੀਤੀ ਗਈ, ਜਿਨ੍ਹਾਂ ਵਿੱਚ 22 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, 23 ਜਨਵਰੀ ਤੋਂ ਬੇਲਾਰੂਸ ਵਿੱਚ 21,000 ਤੋਂ ਵੱਧ ਕੋਵਿਡ -19 ਟੈਸਟ ਕਰਵਾਏ ਗਏ ਹਨ।[16][17] 25 ਮਾਰਚ ਤੱਕ ਕੁੱਲ 86 ਪੁਸ਼ਟੀਕਰਣ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 29 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ।[18] 27 ਮਾਰਚ ਤੱਕ ਕੁੱਲ ਕੇਸਾਂ ਦੀ ਗਿਣਤੀ 94 ਹੋ ਗਈ, ਜਿਨ੍ਹਾਂ ਵਿੱਚ 32 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ।[19] ਹਵਾਲੇ
ਬਾਹਰੀ ਲਿੰਕ |
Portal di Ensiklopedia Dunia