ਬੈਂਕ ਆਫ ਇੰਡੀਆ
ਬੈਂਕ ਆਫ ਇੰਡੀਆ ਇੱਕ ਭਾਰਤੀ ਵਪਾਰਕ ਬੈਂਕ ਹੈ। ਇਸਦੀ ਸਥਾਪਨਾ 1906 ਵਿੱਚ ਹੋਈ ਅਤੇ ਇਸਦਾ ਮੁੱਖ ਦਫਤਰ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਵਿਖੇ ਹੈ। 1969 ਤੋਂ ਰਾਸ਼ਟਰੀਕਰਨ ਤੋਂ ਬਾਅਦ ਇਹ ਬੈਂਕ ਸਰਕਾਰੀ ਮਾਲਕੀ ਵਾਲਾ ਰਿਹਾ ਹੈ। 31 ਜਨਵਰੀ 2017 ਨੂੰ ਬੈਂਕ ਆਫ ਇੰਡੀਆ ਕੋਲ 5100 ਬ੍ਰਾਂਚਾਂ, ਭਾਰਤ ਦੇ ਬਾਹਰ 56 ਦਫਤਰਾਂ ਸਮੇਤ ਪੰਜ ਸਹਾਇਕ ਕੰਪਨੀਆਂ, ਪੰਜ ਪ੍ਰਤੀਨਿਧ ਦਫ਼ਤਰ ਅਤੇ ਇੱਕ ਸਾਂਝਾ ਉੱਦਮ ਹੈ।[3] ਬੈਂਕ ਆਫ ਇੰਡੀਆ, ਸਵਿਫਟ ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ ਕਿ ਲਾਗਤ-ਪ੍ਰਭਾਵਸ਼ਾਲੀ ਵਿੱਤੀ ਪ੍ਰੋਸੈਸਿੰਗ ਅਤੇ ਸੰਚਾਰ ਸੇਵਾਵਾਂ ਦੇ ਪ੍ਰਬੰਧ ਦੀ ਸਹੂਲਤ ਦਿੰਦਾ ਹੈ। ਇਤਿਹਾਸ![]() ਬੈਂਕ ਆਫ਼ ਇੰਡੀਆ ਦੀ ਸਥਾਪਨਾ 7 ਸਤੰਬਰ 1906 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਦੇ ਮਸ਼ਹੂਰ ਵਪਾਰੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਬੈਂਕ ਪ੍ਰਾਈਵੇਟ ਮਲਕੀਅਤ ਅਤੇ ਕੰਟਰੋਲ ਹੇਠ ਸੀ ਅਤੇ ਜੁਲਾਈ 1969 ਵਿੱਚ ਇਸ ਦਾ 13 ਹੋਰ ਬੈਂਕਾਂ ਸਮੇਤ ਰਾਸ਼ਟਰੀਕਰਨ ਕੀਤਾ ਗਿਆ ਸੀ।[4] ਮੁੰਬਈ ਵਿੱਚ ਇੱਕ ਦਫਤਰ, 5 ਮਿਲੀਅਨ ਦੀ ਪੂੰਜੀ ਅਤੇ 50 ਕਰਮਚਾਰੀਆਂ ਨਾਲ ਸ਼ੁਰੂਆਤ ਕਰਕੇ, ਬੈਂਕ ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਮਜ਼ਬੂਤ ਰਾਸ਼ਟਰੀ ਮੌਜੂਦਗੀ ਅਤੇ ਵੱਡੇ ਅੰਤਰਰਾਸ਼ਟਰੀ ਓਪਰੇਸ਼ਨਾਂ ਦੇ ਨਾਲ ਇੱਕ ਸ਼ਕਤੀਸ਼ਾਲੀ ਸੰਸਥਾ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਲਿਆ ਹੈ। ਕਾਰੋਬਾਰੀ ਮਾਤਰਾ ਵਿੱਚ, ਬੈਂਕ ਆਫ਼ ਇੰਡੀਆ ਕੌਮੀਕਰਨ ਵਾਲੇ ਬੈਂਕਾਂ ਵਿੱਚੋਂ ਇੱਕ ਪ੍ਰਮੁੱਖ ਬੈਂਕ ਹੈ। ਹਵਾਲੇ
|
Portal di Ensiklopedia Dunia