ਬੋਰਿਸ ਜਾਨਸਨ
ਅਲੈਗਜ਼ੈਂਡਰ ਬੋਰਿਸ ਡੀ ਪੈਫੇਲ ਜੌਹਨਸਨ (ਜਨਮ 19 ਜੂਨ 1964) ਇੱਕ ਬਰਤਾਨਵੀ ਸਿਆਸਤਦਾਨ ਹਨ ਜਿਨ੍ਹਾ ਨੇ 2019 ਤੋਂ ਜੁਲਾਈ 2022 ਤੱਕ ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।[2] ਉਹ 3 ਮਈ 2008 ਤੋ 9 ਮਈ 2016 ਤੱਕ ਤਕਰੀਬਨ ਅੱਠ ਸਾਲਾਂ ਲਈ ਲੰਡਨ ਦੇ ਮੇਅਰ ਰਹੇ। 2022 ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਉਹ ੨੦੧੬ ਤੋਂ ੨੦੧੮ ਤੱਕ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਬੋਰਿਸ ਯੂਨਾਈਟਿਡ ਕਿੰਗਡਮ ਦੀ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਬਾਰੇ 2016 ਦੇ ਜਨਮਤ ਸੰਗ੍ਰਹਿ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਅਤੇ ਯੂਰਪੀਅਨ ਯੂਨੀਅਨ ਨੂੰ ਛੱਡਣ ਦੀ ਮੁਹਿੰਮ ਦੇ ਸਮਰਥਕ ਸਨ। ਨਿਊਯਾਰਕ ਵਿੱਚ ਇੱਕ ਉੱਚ-ਮੱਧ-ਵਰਗੀ ਬ੍ਰਿਟਿਸ਼ ਪਰਿਵਾਰ ਵਿੱਚ ਪੈਦਾ ਹੋਏ, ਬੋਰਿਸ ਨੇ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2011 ਵਿੱਚ, ਉਹ ਹੈਨਲੇ ਹਲਕੇ (ਆਕਸਫੋਰਡਸ਼ਾਇਰ ਵਿੱਚ ਸਥਿਤ) ਲਈ ਯੂਕੇ ਦੀ ਸੰਸਦ ਲਈ ਚੁਣਿਆ ਗਿਆ ਸੀ। [3] ਬੋਰਿਸ ਜਾਨਸਨ ਨੇ 2022 ਵਿੱਚ ਲੱਗਭੱਗ ਤਿੰਨ ਸਾਲਾਂ ਦੇ ਕਾਰਜਕਾਲ ਤੋ ਬਾਅਦ ਆਪਣੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ।[4] ਜਨਮਜਾਨਸਨ ਦਾ ਜਨਮ 19 ਜੂਨ 1964 ਨਿਊਯਾਰਕ ਦੇ ਇੱਕ ਨਗਰ ਮੈਨਹੈਟਨ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਟੇਨਲੀ ਜਾਨਸਨ ਅਤੇ ਮਾਤਾ ਦਾ ਸ਼ਾਰਲੋਟ ਜਾਨਸਨ ਹੈ, ਉਹਨਾਂ ਦੇ ਪਿਤਾ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸਨ ,ਉਹਨਾਂ ਦੇ ਪੰਜ ਹੋਰ ਭੈਣ-ਭਰਾ ਹਨ। ਜਾਨਸਨ ਨੇ ਆਪਣੀ ਪੜ੍ਹਾਈ ਈਟਨ ਕਾਲਜ ਅਤੇ ਬਾਲੀਓਲ ਕਾਲਜ, ਆਕਸਫੋਰਡ ਤੋ ਪੂਰੀ ਕੀਤੀ। ਪ੍ਰਧਾਨ ਮੰਤਰੀਯੂਨਾਈਟਡ ਕਿੰਗਡਮ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਅਸਤੀਫੇ ਤੋ ਬਾਅਦ ਜਾਨਸਨ ਨੂੰ ਯੂਨਾਈਟਡ ਕਿੰਗਡਮ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ। 2019 ਦੀਆਂ ਚੋਣਾਂ ਚ ਜਾਨਸਨ ਨੂੰ ਜਿੱਤ ਪ੍ਰਾਪਤ ਹੋਈ। ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਯੂਨਾਈਟਡ ਕਿੰਗਡਮ ਨੇ ਯੂਰਪੀ ਸੰਘ 31 ਜਨਵਰੀ 2020 ਨੂੰ ਛੱਡ ਦਿੱਤਾ। ਨੋਟਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਬੋਰਿਸ_ਜਾਨਸਨ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia