ਬੌਧਿਕ ਸੰਪਤੀਸਿਰਜਨਾਤਮਕ ਕੰਮਾਂ ਯਾ ਨਵੀਆਂ ਕਾਢਾਂ ਨੂੰ ਉਹਨਾਂ ਦੇ ਸਿਰਜਨ ਵਾਲਿਆਂ ਦੀ ਬੌਧਿਕ ਜਾਇਦਾਦ ਜਾਂ ਬੌਧਿਕ ਸੰਪਤੀ ਕਿਹਾ ਜਾਂਦਾ ਹੈ। ਇਹ ਹੱਕ ਮਨੋਨੀਤ ਮਾਲਕਾਂ ਨੂੰ ਕਾਨੂੰਨ ਦੁਆਰਾ ਦਿੱਤਾ ਗਿਆ ਹੈ।[1] ਪੇਟੈਂਟ ਸੂਚਨਾ ਕੇਂਦਰਭਾਰਤ ਦੇ ਪੰਜਾਬ ਰਾਜ ਦੇ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀ ਮੰਤਰਾਲੇ ਨੇ ਕੌਮੀ ਨਿਰਮਾਣਕਾਰ ਪ੍ਰਤਿਯੋਗਤਾ ਪ੍ਰੋਗਰਾਮ ਅਧੀਨ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ ਦੇ ਪੇਟੈਂਟ ਸੂਚਨਾ ਕੇਂਦਰ ਵਿੱਚ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀਆਂ ਲਈ ਬੌਧਿਕ ਸੰਪਤੀ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ। ਟੈਕਨਾਲੌਜੀ ਇਨਫਾਰਮੇਸ਼ਨ, ਫਾਰਕਾਸਟਿੰਗ ਅਤੇ ਅਸੈਸਮੈਂਟ ਕੌੱਸਲ, ਸਾਇੰਸ ਟੈਕਨਾਲੌਜੀ ਵਿਭਾਗ, ਭਾਰਤ ਸਰਕਾਰ ਵਲੌਂ ਸਥਾਪਿਤ ਕੀਤਾ ਗਿਆ ਪੇਟੈਂਟ ਸੂਚਨਾ ਕੇੱਦਰ ਪਹਿਲਾ ਹੀ ਪਿਛਲੇ ਦਸ ਸਾਲਾਂ ਤੋੱ ਵਿਦਿਆਰਥੀਆਂ, ਖੋਜਕਾਰਾਂ, ਸਕਾਲਰਾਂ, ਵਿਗਿਆਨੀਆਂ, ਟੈਕਨੋਕਰੇਟਾਂ, ਉਦਯੋਗਪਤੀਆਂ ਅਤੇ ਜਨ ਸਾਧਾਰਣ ਨਵਪ੍ਰਵਰਤਕਾਂ ਨੂੰ ਪੇਟੈਂਟ ਪੜਤਾਲ ਅਤੇ ਹੋਰ ਬੌਧਿਕ ਸੰਪਤੀ ਅਧਿਕਾਰਾਂ ਦੀ ਸੁਰਖਿਆ ਕਰਨ ਲਈ ਲੋੜੀਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਤੋ ਇਲਾਵਾ ਇਹ ਕੇੱਦਰ ਪੇਟੈਂਟ ਦਰਖਾਸਤ ਦੇਣ ਵਿੱਚ ਅਤੇ ਟਰੇਡਮਾਰਕਾਂ, ਡੀਜਾਂਈਨਾਂ ਅਤੇ ਭੂਗੋਲਿਕ ਸੰਕੇਤਾਂ ਆਦਿ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੀ ਤਕਨੀਕੀ, ਕਾਨੂੰਨੀ ਅਤੇ ਵਿੱਤੀ ਮਦਦ ਮੁਹੱਈਆ ਕਰਵਾ ਰਿਹਾ ਹੈ। [[2] ਛੋਟੇ ਉਦਯੋਗਾਂ ਤੇ ਉੱਦਮੀਆਂ ਲਈ ਪੰਜਾਬ ਰਾਜ ਵਿੱਚ ਇੱਕ ਕੌਂਸਲ ਬਣਾਈ ਗਈ ਹੈ। ਹਵਾਲੇ
|
Portal di Ensiklopedia Dunia