ਬੌਬੀ ਜਿੰਦਲ
ਪਿਊਸ਼ "'ਬੌਬੀ" ਜਿੰਦਲ (ਜਨਮ 10 ਜੂਨ 1971)[1] ਇੱਕ ਅਮਰੀਕੀ ਸਿਆਸਤਦਾਨ ਹੈ। ਉਹ ਲੂਸੀਆਨਾ ਦਾ 55ਵਾਂ ਅਤੇ ਮੌਜੂਦਾ ਰਾਜਪਾਲ ਅਤੇ ਰਿਪਬਲੀਕਨ ਗਵਰਨਰ ਐਸੋਸੀਏਸ਼ਨ ਦਾ ਉਪ ਚੇਅਰਮੈਨ ਹੈ।[2] ਨਿਜੀ ਜੀਵਨਪੀਊਸ਼ ਜਿੰਦਲ ਦਾ ਜਨਮ ਬੈਟਨ ਰੂਜ, ਲੂਸੀਆਨਾ ਵਿੱਚ ਇੱਕ ਪਰਵਾਸੀ ਪੰਜਾਬੀ ਭਾਰਤੀ ਪਰਵਾਰ ਵਿੱਚ ਹੋਇਆ ਸੀ। 1970 ਵਿੱਚ ਉਸ ਦੇ ਪਿਤਾ ਭਾਰਤ ਵਿੱਚ ਆਪਣਾ ਜੱਦੀ ਪਿੰਡ ਖਾਨਪੁਰਾ ਛੱਡ ਕੇ ਅਮਰੀਕਾ ਚਲੇ ਆਇਆ ਸੀ। ਪਰਵਾਰ ਦੇ ਅਨੁਸਾਰ, ਜਿੰਦਲ ਨੇ ਬੌਬੀ ਨਾਮ ਬਰੈਡੀ ਬੰਚ ਟੈਲੀਵਿਜਨ ਲੜੀ ਦੇ ਇੱਕ ਚਰਿੱਤਰ ਬੌਬੀ ਬਰੈਡੀ ਦੇ ਨਾਮ ਤੇ ਚਾਰ ਸਾਲ ਦੀ ਉਮਰ ਵਿੱਚ ਅਪਨਾਇਆ ਸੀ। ਕਾਨੂੰਨੀ ਤੌਰ 'ਤੇ ਉਸ ਦਾ ਨਾਮ ਹੈ ਪੀਊਸ਼ ਜਿੰਦਲ ਹੈ। ਜਨਮ ਤੋਂ ਜਿੰਦਲ ਇੱਕ ਹਿੰਦੂ ਸੀ, ਲੇਕਿਨ ਹਾਈ ਸਕੂਲ ਵਿੱਚ ਉਹ ਕੈਥੋਲਿਕ ਸੰਪ੍ਰਦਾਏ ਵਿੱਚ ਸ਼ਾਮਿਲ ਹੋ ਗਿਆ। ਜਿੰਦਲ ਨੇ ਪ੍ਰੋਵਿਡੇਂਸ ਰੋਡ ਆਈਲੈਂਡ ਦੀ ਬਰਾਉਨ ਯੂਨੀਵਰਸਿਟੀ ਤੋਂ ਸਾਰਵਜਨਿਕ ਨੀਤੀ ਅਤੇ ਜੀਵ ਵਿਗਿਆਨ ਦੀ ਡਿਗਰੀ ਵਿਸ਼ੇਸ਼ ਯੋਗਤਾ ਦੇ ਨਾਲ ਪ੍ਰਾਪਤ ਕੀਤੀ। ਬਰਾਉਨ ਯੂਨੀਵਰਸਿਟੀ ਵਿੱਚ ਉਹ ਸੋਸਾਇਟੀ ਆਫ ਪੇਸਿਫਿਕਾ ਹਾਊਸ ਦਾ ਇੱਕ ਮੈਂਬਰ ਸੀ। ਜਿੰਦਲ ਇੱਕ ਰਾਜ ਨੇਤਾ ਬਨਣਾ ਚਾਹੁੰਦਾ ਸੀ। ਉਸ ਨੇ ਰਾਜਨੀਤੀ ਵਿਗਿਆਨ ਵਿੱਚ ਉਚੇਰੀ ਉਪਾਧੀ ਨਿਊ ਕਾਲਜ ਆਕਸਫੋਰਡ ਤੋਂ ਰੋਡਸ ਸਕਾਲਰ ਦੇ ਰੂਪ ਵਿੱਚ ਪ੍ਰਾਪਤ ਕੀਤੀ। ਆਕਸਫੋਰਡ ਦੇ ਬਾਅਦ ਉਹ ਮੈੱਕਿੰਜੇ ਐਂਡ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਜੋ ਇੱਕ ਸਲਾਹਕਾਰ ਫਰਮ ਹੈ, ਜਿੱਥੇ ਉਸ ਨੇ ਫਾਰਚਿਊਨ 500 ਕੰਪਨੀਆਂ ਨੂੰ ਸਲਾਹ ਦਿੱਤੀ। 1996 ਵਿੱਚ ਜਿੰਦਲ ਨੇ ਸੁਪ੍ਰਿਆ ਜੌਲੀ (ਜਨਮ 1972) ਨਾਲ ਵਿਆਹ ਕੀਤਾ। ਉਹਨਾਂ ਦੇ ਤਿੰਨ ਬੱਚੇ ਹਨ: ਸੇਲੀਆ ਅਲਿਜਾਬੇਥ, ਰਾਬਰਟ ਸ਼ਾਨ ਅਤੇ ਸਲੇਡ ਰਯਾਨ। ਹਵਾਲੇ
|
Portal di Ensiklopedia Dunia