ਬ੍ਰਹਿਮੰਡ
ਬ੍ਰਹਿਮੰਡ ਕੁੱਲ ਸਮਾਂ ਸਥਾਨ ਅਤੇ ਵਿਚਲਾ ਸਭ ਕੁਝ ਹੈ।[2][3][4][5] ਇਸ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਅੰਤਰ ਗਲੈਕਟਿਕ ਸਪੇਸ ਦੇ ਤੱਤ, ਨਿੱਕੇ ਤੋਂ ਨਿੱਕੇ ਉਪ-ਪਰਮਾਣੂ ਕਣ, ਅਤੇ ਕੁੱਲ ਪਦਾਰਥ ਅਤੇ ਊਰਜਾ ਸ਼ਾਮਿਲ ਹੈ। ਬਹੁਤੀ ਸੰਭਾਵਨਾ ਹੈ ਕਿ ਇਸ ਪਦਾਰਥ ਅਤੇ ਊਰਜਾ ਦੀ ਬਹੁਗਿਣਤੀ ਹਨੇਰੇ ਪਦਾਰਥ ਅਤੇ ਹਨੇਰੀ ਊਰਜਾ ਦੇ ਰੂਪ ਵਿੱਚ ਹੈ।[6][7]
ਇਹ ਚਾਰੇ ਸ਼ਕਤੀਆਂ ਬਿੱਗ-ਬੈਂਗ ਤੋਂ ਕੁਝ ਪਲ ਮਗਰੋਂ (10-43 ਸਕਿੰਟ ਬਾਅਦ) ਇੱਕ ਸੁਪਰ ਸ਼ਕਤੀ ਦਾ ਰੂਪ ਧਾਰਨ ਕਰ ਕੇ ਵਿਚਰਨ ਲੱਗੀਆਂ। ਇਸ ਸੁਪਰ ਸ਼ਕਤੀ ਵਿੱਚੋਂ ਪਦਾਰਥ ਜਾਂ ਮੈਟਰ ਅਤੇ ਐਂਟੀ-ਪਦਾਰਥ ਜਾਂਵਐਂਟੀ-ਮੈਟਰ ਦਾ ਜਨਮ ਹੋਇਆ। ਤਾਪਮਾਨ ਉਦੋਂ ਅਨੰਤਤਾ ਤਕ ਵਧਿਆ ਹੋਇਆ ਸੀ। ਅਜਿਹੇ ਤਾਪਮਾਨ ਵਿੱਚ ਮੈਟਰ ਅਤੇ ਐਂਟੀ-ਮੈਟਰ ਇੱਕ ਦੂੁਜੇ ਵਿੱਚ ਲੀਨ ਹੋ ਕੇ ਫਿਰ ਸ਼ਕਤੀ ਦਾ ਰੂਪ ਹੋਣ ਲੱਗੇ। ਮੈਟਰ ਅਤੇ ਐਂਟੀ-ਮੈਟਰ ਦੀ ਵੰਡ ਇੱਕੋ ਜਿਹੀ ਨਾ ਹੋ ਸਕੀ। ਇੱਕ ਖਰਬ ਹਿੱਸਿਆਂ ਵਿੱਚੋਂ ਮੈਟਰ ਦਾ ਇੱਕ ਹਿੱਸਾ ਦੁਬਾਰਾ ਸ਼ਕਤੀ ਦਾ ਰੂਪ ਨਾ ਲੈਂਦਾ ਹੋਇਆ ਬ੍ਰਹਿਮੰਡ ਵਿੱਚ ਫੈਲਣ ਲੱਗਾ। ਜਿਵੇਂ ਜਿਵੇਂ ਉਸ ਦਾ ਫੈਲਾਅ ਵਧਿਆ ਉਸ ਦੇ ਦੂਰ ਜਾਣ ਦੀ ਰਫ਼ਤਾਰ ਵੀ ਉਸੇ ਹਿਸਾਬ ਨਾਲ ਵਧਣ ਲੱਗੀ। ਇਸ ਫੈਲਾਅ ਨਾਲ ਬ੍ਰਹਿਮੰਡ ਦਾ ਤਾਪਮਾਨ ਘਟਣ ਲੱਗਾ। ਤਾਪਮਾਨ ਘਟਦਾ ਹੋਇਆ ਜਦੋਂ ਤਕਰੀਬਨ ਚਾਰ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਫੋਟਾਨ, ਨਿਊਟਰੀਨੋ, ਇਲੈਕਟ੍ਰਾਨ ਅਤੇ ਕੁਆਰਕ ਵਰਗੇ ਪਾਰਟੀਕਲਾਂ ਦਾ ਜਨਮ ਹੋਇਆ। ਤਾਪਮਾਨ ਹੋਰ ਘਟਣ ਨਾਲ (ਤਿੰਨ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ) ਕੁਆਰਕ ਆਪਸ ਵਿੱਚ ਜੁੜਨ ਲੱਗੇ। ੳੇੁਨ੍ਹਾਂ ਦੇ ਇਸ ਮਿਲਨ ਤੋਂ ਜਨਮ ਹੋਇਆ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦਾ। ਇੱਕ ਤੋਂ ਤਿੰਨ ਮਿੰਟਾਂ ਬਾਅਦ ਜਦੋਂ ਤਾਪਮਾਨ ਇੱਕ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੇ ਜੋੜੇ ਮਿਲ ਕੇ ਹੀਲੀਅਮ ਨਿਊੁਕਲੀਅਸ ਦਾ ਰੂਪ ਅਖਤਿਆਰ ਕਰਨ ਲੱਗੇ। ਹੀਲੀਅਮ ਨਿਊੁਕਲੀਅਸ ਇਸ ਅਵਸਥਾ ਵਿੱਚ ਤਕਰੀਬਨ 3,00,000 ਸਾਲ ਤੱਕ ਵਿਚਰਦੇ ਰਹੇ। ਫਿਰ ਇਨ੍ਹਾਂ ਨੇ ਬ੍ਰਹਿਮੰਡ ਵਿੱਚ ਤੈਰ ਰਹੇ ਇਲੈਕਟ੍ਰਾਨਾਂ ਨੂੰ ਆਪਣੇ ਨਾਲ ਜੋੜ ਲਿਆ। ਇਸ ਤਰ੍ਹਾਂ ਹੀਲੀਅਮ ਐਟਮ ਦਾ ਜਨਮ ਹੋਇਆ। ਹੀਲੀਅਮ, ਹਾਈਡਰੋਜਨ ਆਦਿ ਵਰਗੇ ਐਟਮਾਂ ਨਾਲ ਪਦਾਰਥ ਦੇ ਹੋਂਦ ਵਿੱਚ ਆਉਣ ਦੇ ਆਸਾਰ ਬਣਨ ਲੱਗੇ। ਬ੍ਰਹਿਮੰਡ ਅਤੇ ਬ੍ਰਹਿਮੰਡੀ ਪਦਾਰਥ ਦੇ ਹੋਂਦ ਵਿੱਚ ਆੲੇ। ਪਰਿਭਾਸ਼ਾਸ਼ਬਦ-ਵਿਓਂਤਪੱਤੀਸਮਾਨ-ਅਰਥੀ ਸ਼ਬਦਕਾਲ-ਕ੍ਰਮ ਅਤੇ ਬਿੱਗ-ਬੈਂਗਵਿਸ਼ੇਸ਼ਤਾਵਾਂਸ਼ਕਲਅਕਾਰ ਅਤੇ ਖੇਤਰਸਾਡੇ ਬ੍ਰਹਿਮੰਡ ਦੀ ਉਮਰ 13.7 ਬਿਲੀਅਨ ਸਾਲ ਹੈ। ਉਮਰ ਅਤੇ ਫੈਲਾਅਬਿੱਗ ਬੈਂਗ ਧਮਾਕਾ ਨਾਲ ਬ੍ਰਹਿਮੰਡ ਦਾ ਆਗਾਜ਼ ਹੋਇਆ ਹੈ ਤੇ ਇਹ ਸਮੇਂ ਦੇ ਨਾਲ-ਨਾਲ ਨਿਰੰਤਰ ਫੈਲ ਰਿਹਾ ਹੈ। ਬ੍ਰਹਿਮੰਡ ਦੇ ਫੈਲਾਅ ਤੋਂ ਭਾਵ ਕਿ ਇਸ ਵਿੱਚ ਤੈਰ ਰਿਹਾ ਮਾਦਾ, ਜੋ ਕਿ ਠੋਸ, ਦ੍ਰਵ ਅਤੇ ਗੈਸੀ ਅਵਥਸਾ ਵਿੱਚ ਹੁੰਦਾ ਹੈ, ਲਗਾਤਾਰ ਆਪਣਾ ਘੇਰਾ ਵਿਸ਼ਾਲ ਕਰ ਰਿਹਾ ਹੈ। ਵਿਸ਼ਾਲ ਗਲੈਕਸੀਆਂ ਅਤੇ ਤਾਰਾ ਮੰਡਲਾਂ ਦੇ ਝੁਰਮਟ ਲਗਾਤਾਰ ਫੈਲੀ ਹੀ ਜਾ ਰਹੇ ਹਨ। ਬ੍ਰਹਿਮੰਡ ਦਾ ਨਿਰੰਤਰ ਫੈਲਾਅ ਇਸ ਦੇ ਅਸੀਮ ਠੰਢੇ ਯੁੱਗ ਵੱਲ ਜਾਣ ਦਾ ਇਸ਼ਾਰਾ ਕਰ ਰਿਹਾ ਹੈ। ਸਾਡੀ ਆਕਾਸ਼-ਗੰਗਾ ਹੋਰ ਆਕਾਸ਼- ਗੰਗਾਵਾਂ ਤੋਂ ਦੂਰ ਜਾ ਰਹੀ ਹੈ। ਬ੍ਰਹਿਮੰਡ ਵਿੱਚ ਮੌਜੂਦ ਹਰ ਤਰ੍ਹਾਂ ਦਾ ਪਦਾਰਥ ਲਗਾਤਾਰ ਗਤੀਸ਼ੀਲਤਾ ਵਿੱਚ ਹੈ। ਇਹ ਗਤੀਸ਼ੀਲਤਾ ਹੀ ਬ੍ਰਹਿਮੰਡ ਦੇ ਇਸ ਫੈਲਾਅ ਦਾ ਕਾਰਨ ਬਣ ਰਹੀ ਹੈ। ਮਾਦੇ ਦਾ ਫੈਲਾਅ ਜਿੰਨਾ ਜ਼ਿਆਦਾ ਹੋਵੇਗਾ, ਉਨ੍ਹਾਂ ਵਿਚਲੀ ਦੂਰੀ ਵੀ ਉਨੀ ਹੀ ਵਧੇਗੀ। ਜਦੋਂ ਪ੍ਰਕਾਸ਼ੀ ਸਰੋਤ ਇੱਕ-ਦੂਜੇ ਤੋਂ ਦੂਰ ਜਾਣਗੇ ਤਾਂ ਵਿਚਲਾ ਖਲਾਅ ਹੋਰ ਵੀ ਠੰਢਾ ਹੋਣ ਲੱਗ ਪਵੇਗਾ। ਸਾਡਾ ਸੂਰਜ ਮੰਡਲ, ਜੋ ਆਕਾਸ਼-ਗੰਗਾ ਦੇ ਇੱਕ ਕੋਨੇ ਵਿੱਚ ਸਥਿਤ ਹੈ, ਵੀ ਗਲੈਕਸੀ ਦੇ ਨਾਲ ਹੀ ਦੂਰ ਕਿਤੇ ਆਨੰਤ ਸਿਰੇ ਵੱਲ ਜਾ ਰਿਹਾ ਹੈ। ਬ੍ਰਹਿਮੰਡ ਦੇ ਲਗਾਤਾਰ ਫੈਲਣ ਅਤੇ ਠੰਢੇ ਹੋਣ ਦੇ ਘਟਨਾਕ੍ਰਮ ਨੂੰ ਵਿਗਿਆਨੀਆਂ ਨੇ ਵੱਡੇ ਜਮਾਓ ਦਾ ਨਾਂ ਦਿੱਤਾ ਹੈ। ਬ੍ਰਹਿਮੰਡ ਸਾਡੇ ਸੋਚ ਸਕਣ ਤੋਂ ਵੀ ਵੱਧ ਫੈਲਿਆ ਹੋਇਆ ਹੈ। ਅਰਬਾਂ ਪ੍ਰਕਾਸ਼-ਵਰ੍ਹਿਆਂ ’ਚ ਇਸ ਦਾ ਫੈਲਾਓ ਹੈ ਜਦੋਂਕਿ ਇੱਕ ਪ੍ਰਕਾਸ਼-ਵਰ੍ਹਾ 94 ਖ਼ਰਬ, 60 ਅਰਬ ਅਤੇ 80 ਕਰੋੜ ਕਿਲੋਮੀਟਰ ਦੇ ਬਰਾਬਰ ਹੈ। ਬ੍ਰਹਿਮੰਡ ਅੰਦਰ ਖ਼ਰਬਾਂ ਆਕਾਸ਼ਗੰਗਾਵਾਂ ਹਨ ਅਤੇ ਅਗਾਂਹ ਲੱਖਾਂ ਪ੍ਰਕਾਸ਼-ਵਰ੍ਹਿਆਂ ’ਚ ਫੈਲੀ ਹਰ ਇੱਕ ਆਕਾਸ਼ਗੰਗਾ ਵਿੱਚ ਖ਼ਰਬਾਂ ਤਾਰੇ ਹਨ। ਇਨ੍ਹਾਂ ਤਾਰਿਆਂ ਦੀ ਆਪਸ ’ਚ ਦੂਰੀ ਵੀ 4-5 ਪ੍ਰਕਾਸ਼-ਵਰ੍ਹਿਆਂ ਤੋਂ ਘੱਟ ਨਹੀਂ। ਆਕਾਸ਼ਗੰਗਾਵਾਂ ਵਿੱਚ ਤਾਰੇ ਹੀ ਨਹੀਂ, ਅਣਦਿੱਖ ਪਦਾਰਥ, ਅੰਨ੍ਹੀ ਊਰਜਾ ਦੇ ਭੰਡਾਰ, ਸਿਆਹ ਸੁਰਾਖ਼, ਜੀਵਨ ਹੰਢਾ ਚੁੱਕੇ ਤਾਰਿਆਂ ਦੇ ਮਲਬੇ ਆਦਿ ਵੀ ਹਨ। ਤਾਰਿਆਂ ਦੁਆਲੇ ਵੀ ਅਗਾਂਹ ਗ੍ਰਹਿ ਚੱਕਰ-ਗ੍ਰਸਤ ਹਨ। ਬ੍ਰਹਿਮੰਡ ਵਿੱਚ ਕੁਝ ਵੀ ਸਥਿਰ ਨਹੀਂ: ਆਕਾਸ਼ਗੰਗਾਵਾਂ ਇੱਕ ਦੂਜੀ ਤੋਂ ਦੂਰ ਹੋਈ ਜਾ ਰਹੀਆਂ ਹਨ, ਤਾਰੇ ਆਕਾਸ਼ਗੰਗਾਵਾਂ ਦੇ ਕੇਂਦਰ ਦੁਆਲੇ ਭੌਂ ਰਹੇ ਹਨ ਅਤੇ ਗ੍ਰਹਿ ਤਾਰਿਆਂ ਦੁਆਲੇ, ਜਦੋਂਕਿ ਗ੍ਰਹਿਆਂ ਦੀ ਵੀ ਚੰਦਰਮਾ ਪਰਿਕਰਮਾ ਕਰ ਰਹੇ ਹਨ।[8] ਸਪੇਸਟਾਈਮਸਮੱਗਰੀਆਂਡਾਰਕ ਐਨਰਜੀਡਾਰਕ ਮੈਟਰਸਧਾਰਨ ਪਦਾਰਥਕਣਹੈਡ੍ਰੌਨਲੈਪਟੌਨਫੋਟੌਨਬ੍ਰਹਿਮੰਡੀ ਮਾਡਲਜਨਰਲ ਰਿਲੇਟੀਵਿਟੀ ਉੱਤੇ ਅਧਾਰਿਤ ਬ੍ਰਹਿਮੰਡ ਦਾ ਮਾਡਲਮਲਟੀਵਰਸ ਪਰਿਕਲਪਨਾਸੁਰ-ਬੱਧ ਬ੍ਰਹਿਮੰਡਇਤਿਹਾਸਿਕ ਵਿਕਾਸਮਿਥਿਹਾਸਫਿਲਾਸਾਫੀਕਲ ਮਾਡਲਖਗੋਲਿਕ ਧਾਰਨਾਵਾਂਇਹ ਵੀ ਦੇਖੋਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ ਬ੍ਰਹਿਮੰਡ ਨਾਲ ਸਬੰਧਤ ਮੀਡੀਆ ਹੈ। ![]() ਵਿਕੀਕੁਓਟ ਬ੍ਰਹਿਮੰਡ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ। ![]() ਵਿਕੀਕਿਤਾਬਾਂ ਉੱਤੇ ਇੱਕ ਕਿਤਾਬ ਹੈ ਇਸ ਵਿਸ਼ੇ ਬਾਰੇ
![]() ਵਿਕੀਵਰਸਿਟੀ ਉੱਤੇ ਭੌਤਿਕ ਵਿਗਿਆਨ ਬਾਰੇ ਵਿੱਦਿਆ ਸਾਮੱਗਰੀ ਹੈ।
ਸੋਮੇ
|
Portal di Ensiklopedia Dunia