ਬ੍ਰਾਹਮਣੀ
ਬ੍ਰਾਹਮਣੀ (Sanskrit: ब्रह्माणी, IAST: Brahmāṇī) or ਬ੍ਰਹਮੀ (Sanskrit: ब्राह्मी, IAST: Brāhmī), ਸੱਤ ਦੇਵੀਆਂ ਵਿਚੋਂ ਇੱਕ ਹੈ ਜਿਹਨਾਂ ਨੂੰ ਮਾਤ੍ਰਿਕਾ ਕਿਹਾ ਜਾਂਦਾ ਹੈ।[1][2] ਹਿੰਦੂ ਧਰਮ ਵਿੱਚ, ਉਹ ਪਾਰਵਤੀ ਦਾ ਰੂਪ ਹੈ ਅਤੇ ਸਿਰਜਕ ਦੇਵਤਾ ਬ੍ਰਹਮਾ ਦੀ ਸ਼ਕਤੀ ਵਜੋਂ ਪਛਾਣਿਆ ਜਾਂਦਾ ਹੈ। ਉਹ ਆਦਿ ਸ਼ਕਤੀ ਦਾ ਇੱਕ ਪਹਿਲੂ ਹੈ ਅਤੇ ਬ੍ਰਹਮਾ ਦੀ ਸ਼ਕਤੀ ਦਾ ਸਰੋਤ ਹੈ। ਉਸ ਨੂੰ "ਕੁਲਦੇਵੀ ਮਾਤਾ" ਵਜੋਂ ਵੀ ਪੂਜਿਆ ਜਾਂਦਾ ਹੈ।[ਹਵਾਲਾ ਲੋੜੀਂਦਾ] ਤਸਵੀਰਕਸ਼ੀਉਸ ਨੂੰ ਪੀਲੇ ਰੰਗ ਅਤੇ ਚਾਰ ਸਿਰਾਂ ਵਾਲੀ ਦਰਸਾਇਆ ਜਾਂਦਾ ਹੈ। ਉਸ ਦੀਆਂ ਚਾਰ ਜਾਂ ਛੇ ਬਾਹਾਂ ਵੀ ਵਰਣਿਤ ਕੀਤੀਆਂ ਜਾਂਦੀਆਂ ਹਨ। ਬ੍ਰਹਮਾ ਦੀ ਤਰ੍ਹਾਂ, ਉਸ ਨੇ ਮਾਲਾ ਅਤੇ ਕਮੰਡਲੁ (ਪਾਣੀ ਦੇ ਘੜੇ) ਜਾਂ ਕਮਲ ਦੀਆਂ ਡੰਡੀਆਂ, ਵੇਦ ਅਤੇ ਤ੍ਰਿਸ਼ੂਲ ਫੜੇ ਹੋਏ ਹਨ। ਉਸ ਦਾ ਵਾਹਨ ਹੰਸ ਹੈ ਜਿਸ ਉੱਪਰ ਉਹ ਹਮੇਸ਼ਾ ਵਿਰਾਜਮਾਨ ਰਹਿੰਦੀ ਹੈ। ਉਹ ਕਈ ਤਰ੍ਹਾਂ ਦੇ ਗਹਿਣੇ ਪਹਿਨਦੀ ਹੈ ਅਤੇ ਉਹ ਉਸ ਦੇ ਟੋਕਰੀ ਵਰਗੀ ਸ਼ਕਲ ਦੇ ਮੁਕਟ ਤੋਂ ਵੱਖ ਹਨ ਜਿਸ ਨੂੰ ਕਰਾਂਦਾ ਮੂਕੁਟ ਕਿਹਾ ਜਾਂਦਾ ਹੈ। ਇਹ ਵੀ ਦੇਖੋ
ਹਵਾਲੇ
|
Portal di Ensiklopedia Dunia