ਬ੍ਰਿਟਨੀ ਮਰਫੀ
ਬ੍ਰਿਟਨੀ ਮਰਫੀ[3] (ਜਨਮ:ਬ੍ਰਿਟਨੀ ਐਨ ਬਰਤੋਲਤ; ਨਵੰਬਰ 10, 1977 – ਦਿਸੰਬਰ 20, 2009), ਇੱਕ ਅਮਰੀਕੀ ਫਿਲਮ ਅਦਾਕਾਰਾ ਅਤੇ ਗਾਇਕਾ ਹੈ। ਜੀਵਨਬ੍ਰਿਟਨੀ ਮਰਫੀ ਦਾ ਜਨਮ 10 ਨਵੰਬਰ 1977 ਨੂੰ ਅਟਲਾਂਟਾ (ਜਾਰਜੀਆ) ਵਿੱਚ ਪਿਤਾ ਸ਼ੇਰੇਨ ਕੈਥਲੀਨ ਮਰਫ਼ੀ ਤੇ ਮਾਤਾ ਐਨਗੀਲੋ ਜੋਸਫ਼ ਦੇ ਘਰ ਹੋਇਆ। ਮਰਫੀ ਅਜੇ ਸਿਰਫ਼ ਦੋ ਸਾਲ ਦੀ ਹੀ ਸੀ ਕਿ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ। ਉਸ ਦਾ ਬਚਪਨ ਨਿਊਜਰਸੀ ਵਿੱਚ ਬੀਤਿਆ। ਉਹ ਸਕੂਲ ਵਿੱਚ ਪੜ੍ਹਦੀ ਸੀ ਕਿ ਉਸ ਨੂੰ ਐਕਟਿੰਗ ਦਾ ਸ਼ੌਕ ਜਾਗ ਪਿਆ ਅਤੇ ਉਸ ਨੇ ਸਕੂਲ ਵਿੱਚ ਸਕਿੱਟਾਂ, ਨਾਟਕਾਂ ਤੇ ਡਰਾਮਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਚਾਰ ਸਾਲ ਦੀ ਉਮਰ ਵਿੱਚ ਹੀ ਗੀਤ ਗਾਉਣ, ਡਾਂਸ ਕਰਨ ਅਤੇ ਐਕਟਿੰਗ ਸਿੱਖਣ ਲੱਗ ਪਈ ਸੀ ਤੇ 13 ਸਾਲ ਤਕ ਵਿੱਚ ਸਭ ਵਿੱਚ ਮਾਹਿਰ ਹੋ ਗਈ ਸੀ। ਉਹ ਐਕਟਿੰਗ ਕਰਨ ਲਈ ਆਪਣੀ ਮਾਂ ਨਾਲ ਲਾਸ ਏਂਜਲਸ ਆ ਗਈ ਸੀ। ਤੇਰ੍ਹਾਂ ਸਾਲ ਦੀ ਉਮਰ ਵਿੱਚ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਲੱਗ ਪਈ ਸੀ। ਸ਼ੁਰੂ ਵਿੱਚ ਭਾਵੇਂ ਮਰਫੀ ਨੇ ਟੈਲੀਵਿਜ਼ਨ ਲੜੀਵਾਰਾਂ ਅਤੇ ਇਸ਼ਤਿਹਾਰਾਂ ਤੋਂ ਇਲਾਵਾ ਫ਼ਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਕੀਤੀਆਂ, ਪਰ ਉਸ ਨੇ ਆਪਣੀ ਦਮਦਾਰ ਐਕਟਿੰਗ ਰਾਹੀਂ ਸਭ ਦਾ ਮਨ ਮੋਹ ਲਿਆ। ਨੱਬੇ ਦੇ ਦਹਾਕੇ ਵਿੱਚ ਮਰਫੀ ਦਾ ਕਰੀਅਰ ਬੁਲੰਦੀਆਂ ਛੂਹਣ ਲੱਗਿਆ ਅਤੇ ਫਿਰ ਹਰ ਪਾਸੇ ਉਸ ਦੀ ਚਰਚਾ ਹੋ ਗਈ। ਬ੍ਰਿਟਨੀ ਮਰਫੀ ਨੇ 1993 ਵਿੱਚ ਆਈ ਫ਼ਿਲਮ ‘ਫੈਮਿਲੀ ਪ੍ਰੇਅਰਜ਼’ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ। ਫਿਰ ਚੱਲ ਸੋ ਚੱਲ ਫ਼ਿਲਮ ਕਲੂਲੈੱਸ, ਫਰੀਵੇਅ, ਬੌਂਗਵਾਟਰ, ਡਰਾਈਵ, ਫਾਲਿੰਗ ਸਕਾਈ, ਫੋਨਿਕਸ, ਜੈਕ ਐਂਡ ਰੇਬਾ, ਡਰੌਪ ਡੈਡ ਗੌਰਜੀਅਸ, ਗਰਲ ਇੰਟ੍ਰਪਟਡ, ਟ੍ਰਿਕਸੀ, ਚੈਰੀ ਫਾਲਜ਼, ਦਿ ਆਡੀਸ਼ਨ, ਸਾਈਡਵਾਲਕਸ ਆਫ਼ ਨਿਊਯਾਰਕ, ਸਮਰ ਕੈਚ, ਰਾਈਡਿੰਗ ਇਨ ਕਾਰਜ਼ ਵਿਦ ਬੁਆਏਜ਼, ਸਪੰਨ ਆਦਿ ਅਨੇਕਾਂ ਹੀ ਫ਼ਿਲਮਾਂ ਤੇ ਟੀ ਵੀ ਸੀਰੀਅਲਾਂ ਵਿੱਚ ਕੰਮ ਕੀਤਾ। ਬ੍ਰਿਟਨੀ ਮਰਫੀ 20 ਦਸੰਬਰ 2009 ਨੂੰ ਰਹੱਸਮਈ ਹਾਲਤ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿ ਗਈ। ਉਹ ਬਾਥਰੂਮ ਵਿੱਚ ਸ਼ੱਕੀ ਹਾਲਤ ਵਿੱਚ ਡਿੱਗੀ ਪਈ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਮਰਫੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਹ ਆਪਣੀ ਸਾਰੀ ਜਾਇਦਾਦ ਵਸੀਅਤ ਰਾਹੀਂ ਆਪਣੀ ਮਾਂ ਦੇ ਨਾਮ ਕਰ ਗਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਅੰਤਲੇ ਸਮੇਂ ਦੇ ਕੁਝ ਦਿਨਾਂ ਦੌਰਾਨ ਸਰਦੀ ਜ਼ੁਕਾਮ ਦੀਆਂ ਦਵਾਈਆਂ ਖਾ ਰਹੀ ਸੀ ਅਤੇ ਬਾਥਰੂਮ ਵਿੱਚ ਉਸ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ। ਹਵਾਲੇ
|
Portal di Ensiklopedia Dunia