ਬ੍ਰਿਟਿਸ਼ ਮਿਊਜ਼ੀਅਮ
ਬ੍ਰਿਟਿਸ਼ ਮਿਊਜ਼ੀਅਮ ਮਨੁੱਖੀ ਇਤਿਹਾਸ ਅਤੇ ਸੱਭਿਆਚਾਰ ਨੂੰ ਸਮਰਪਿਤ ਲੰਦਨ ਵਿੱਚ ਇੱਕ ਮਿਊਜ਼ੀਅਮ ਹੈ। ਇਸ ਦੇ ਸਥਾਈ ਸੰਗ੍ਰਿਹ ਵਿੱਚ 80 ਲੱਖ ਤੋਂ ਜਿਆਦਾ ਨਗ ਹਨ[3] ਜੋ ਹਰ ਮਹਾਂਦੀਪ ਤੋਂ ਲਿਆਂਦੇ ਗਏ ਹਨ ਅਤੇ ਮਨੁੱਖ ਜਾਤੀ ਦੀ ਸ਼ੁਰੂਆਤ ਤੋਂ ਅੱਜ ਤਕ ਦੀ ਸੰਸਕ੍ਰਿਤੀ ਦੀਆਂ ਝਲਕਾਂ ਦਿਖਾਉਂਦੇ ਹਨ। ਇਹ ਅੱਜ ਤੱਕ ਦੇ ਸਭ ਤੋਂ ਵਿਸ਼ਾਲ ਮਿਊਜ਼ੀਅਮਾਂ ਵਿੱਚੋਂ ਇੱਕ ਹੈ।[3] ਇਸ ਦੀ ਸਥਾਪਨਾ 1753 ਵਿੱਚ, ਮੁੱਖ ਤੌਰ 'ਤੇ ਹੈਸ ਸਲੋਨ (Hans Sloane) ਦੇ ਵਿਅਕਤੀਗਤ ਸੰਗ੍ਰਿਹ ਦੇ ਨਾਲ ਹੋਈ ਸੀ। 15 ਜਨਵਰੀ 1759 ਨੂੰ ਇਸ ਦੇ ਦਰਵਾਜੇ ਆਮ ਜਨਤਾ ਲਈ ਖੁੱਲੇ ਅਤੇ ਅਗਲੀਆਂ ਢਾਈ ਸਦੀਆਂ ਵਿੱਚ ਵਿਸ਼ਵਭਰ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਸਾਰ ਦੇ ਨਾਲ-ਨਾਲ ਇੱਥੇ ਦਿਲਚਸਪ ਵਸਤਾਂ ਦਾ ਇਕੱਤਰੀਕਰਣ ਜੋਰਾਂ ਉੱਤੇ ਰਿਹਾ। ਇਸ ਮਿਊਜ਼ੀਅਮ ਵਿੱਚ ਕੁੱਝ ਵਸਤਾਂ ਬਾਰੇ ਵਿਵਾਦ ਹੈ, ਜਿਵੇਂ ਕਿ ਏਲਗਿਨ ਸੰਗਮਰਮਰ ਦੀਆਂ ਸ਼ਿਲਪ ਵਸਤੂਆਂ ਜਿਹਨਾਂ ਨੂੰ ਯੂਨਾਨ ਵਾਪਾਸ ਮੰਗਦਾ ਰਿਹਾ ਹੈ। ਅਜਾਇਬ ਘਰ ਰੋਜ਼ਾਨਾ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।[4] ਹਵਾਲੇ
|
Portal di Ensiklopedia Dunia