ਬ੍ਰੇਵ ਨਿਊ ਵਰਲਡ
ਬ੍ਰੇਵ ਨਿਊ ਵਰਲਡ (ਨਵੀਂ ਤਕੜੀ ਦੁਨੀਆਂ) ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 (ਕਿਤਾਬ ਵਿੱਚ 632 ਏ ਐਫ਼) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਹਨਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖ-ਵਿਗਿਆਨ ਦਾ ਆਧਾਰ ਬਣਦੇ ਹਨ। ਹਕਸਲੇ ਨੇ ਬ੍ਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ (1958) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ (ਨਾਵਲ) (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ। 1999 ਵਿੱਚ, ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ 100 ਨਾਵਲਾਂ ਦੀ ਸੂਚੀ 53ਵੇਂ ਸਥਾਨ ਤੇ ਰੱਖਿਆ। ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia