ਭਗਵਾਨ ਮਹਾਵੀਰ
ਮਹਾਵੀਰ ਦਾ ਜਨਮ ਬਿਹਾਰ ਦੀ ਸਾਹੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਵਿੱਚ ਆਪ ਨੇ ਦੀਖਸਾ ਦੀ ਪ੍ਰਪਤੀ ਲਈ ਘਰ ਦਾ ਤਿਆਗ ਕਰ ਦਿਤਾ। ਸਾਡੇ ਬਾਰਾਂ ਸਾਲ ਉਹਨਾਂ ਨੇ ਭਗਤੀ ਕੀਤੀ ਤੇ ਦੀਕਸਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਤੇ ਜੈਨ ਦਰਸ਼ਨ ਦਾ ਪ੍ਰਚਾਰ ਕੀਤਾ। 72 ਸਾਲ ਦੀ ਉਮਰ ਵਿੱਚ ਆਪ ਨੂੰ ਮੋਖਸ ਦੀ ਪ੍ਰਾਪਤੀ ਹੋਈ। ਭਗਵਾਨ ਮਹਾਵੀਰ ਨੇ ਆਪਣੇ ਪੈਰੋਕਾਰ ਸਾਧੂਆਂ ਅਤੇ ਗ੍ਰਹਿਸਥਾਂ ਲਈ ਅਹਿੰਸਾ, ਸੱਚ, ਬ੍ਰਹਮਚਰੀਆ ਦੇ ਪੰਜ ਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸੀ ਹੈ ਪਰ ਇਨ੍ਹਾਂ ਸਭ ਵਿੱਚ ਅਹਿੰਸਾ ਦੀ ਭਾਵਨਾ ਸ਼ਾਮਲ ਹੈ। ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ। ਭਾਵਨਾਵਾਂਮਹਾਵੀਰ ਨੇ ਸੰਸਾਰ ਵਿੱਚ ਜੀਵ ਦੀ ਸਥਿਤੀ ਅਤੇ ਕਰਮ ਅਨੁਸਾਰ ਉਸ ਦੇ ਚੰਗੇ-ਮਾੜੇ ਬਾਰੇ ਡੂੰਘਾਈ ਨਾਲ ਚਿੰਤਨ ਤੋਂ ਬਾਅਦ ਜਿਸ ਜੀਵਨ ਪ੍ਰਣਾਲੀ ਨੂੰ ਪੇਸ਼ ਕੀਤਾ ਹੈ, ਉਹ ਜੈਨ ਧਰਮ 'ਚ 'ਬਾਰ੍ਹਾਂ ਭਾਵਨਾ' ਨਾਂ ਨਾਲ ਪ੍ਰਸਿੱਧ ਹੈ। ਇਹ ਬਾਰ੍ਹਾਂ ਭਾਵਨਾਵਾਂ ਹਨ-
ਮਹਾਵੀਰ ਦਾ ਜੀਵਨ ਦਰਸ਼ਨ ਸਭ ਲਈ ਇੱਕ ਹੈ। ਉਸ ਨੂੰ ਕੋਈ ਵੀ ਸਵੀਕਾਰ ਕਰ ਸਕਦਾ ਹੈ, ਉਹਨਾਂ ਦਾ ਜੀਵਨ ਦਰਸ਼ਨ ਦੇਸ਼ ਅਤੇ ਕਾਲ ਦੀਆਂ ਹੱਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ, ਉਹ ਸਾਰੇ ਸੰਸਾਰ ਲਈ ਹਨ। ਭਗਵਾਨ ਮਹਾਵੀਰ ਨੇ ਮਨੁੱਖਾ ਜਨਮ ਦੀ ਦੁਰਲੱਭਤਾ ਦਾ ਵਰਣਨ ਕਰਦਿਆਂ ਗੌਤਮ ਨੂੰ ਕਿਹਾ ਸੀ ਕਿ 'ਹੇ ਗੌਤਮ ਸਾਰੇ ਪ੍ਰਾਣੀਆਂ ਲਈ ਚਿਰਕਾਲ ਵਿੱਚ ਮਨੁੱਖਾ ਜਨਮ ਦੁਰਲੱਭ ਹੈ, ਕਿਉਂਕਿ ਕਰਮਾਂ ਦੀ ਪਰਤ ਬਹੁਤ ਸੰਘਣੀ ਹੈ, ਇਸ ਲਈ ਇਸ ਜਨਮ ਨੂੰ ਪਾ ਕੇ ਇੱਕ ਪਲ ਲਈ ਵੀ ਪ੍ਰਮਾਦ ਅਤੇ ਆਲਸ ਨਹੀਂ ਕਰਨੀ ਚਾਹੀਦੀ। ਬਹੁਤ ਸਾਰੀਆਂ ਜੂਨਾਂ ਵਿੱਚ ਭਟਕ-ਭਟਕ ਕੇ ਜਦੋਂ ਜੀਵ 'ਸ਼ੁੱਧ' ਨੂੰ ਪ੍ਰਾਪਤ ਕਰਦਾ ਹੈ, ਤਾਂ ਕਿਤੇ ਜਾ ਕੇ ਮਨੁੱਖਾ ਜੂਨ ਮਿਲਦੀ ਹੈ। ਕੇਵਲ ਗਿਆਨ ਅਤੇ ਉਪਦੇਸ਼ਜੈਨ ਗਰੰਥਾਂ ਦੇ ਅਨੁਸਾਰ ਕੇਵਲ ਗਿਆਨ ਪ੍ਰਾਪਤੀ ਦੇ ਬਾਅਦ, ਭਗਵਾਨ ਮਹਾਵੀਰ ਨੇ ਉਪਦੇਸ਼ ਦਿੱਤਾ। ਉਨ੍ਹਾਂ ਦੇ ੧੧ ਗਣਧਰ (ਮੁੱਖ ਚੇਲਾ) ਸਨ ਜਿਨ੍ਹਾਂ ਵਿੱਚ ਪਹਿਲਾਂ ਇੰਦਰਭੂਤੀ ਸਨ। ਜੈਨ ਗਰੰਥ, ਉੱਤਰਪੁਰਾਣ ਦੇ ਅਨੁਸਾਰ ਮਹਾਵੀਰ ਸਵਾਮੀ ਨੇ ਸਮਵਸਰਣ ਵਿੱਚ ਜੀਵ ਆਦਿ ਸੱਤ ਤੱਤਵ, ਛੇ ਪਦਾਰਥ, ਸੰਸਾਰ ਅਤੇ ਮੁਕਤੀ ਦੇ ਕਾਰਨ ਅਤੇ ਉਨ੍ਹਾਂ ਦੇ ਫਲ ਦਾ ਨਏ ਆਦਿ ਉਪਰਾਲੀਆਂ ਵਲੋਂ ਵਰਣਨ ਕੀਤਾ ਸੀ। ਹਵਾਲੇ
|
Portal di Ensiklopedia Dunia