ਭਰਥਰੀ ਹਰੀ![]() ਭਰਥਰੀ ਹਰੀ (c.450—510 CE)[1] ਇੱਕ ਮਹਾਨ ਸੰਸਕ੍ਰਿਤ ਕਵੀ ਸੀ। ਸੰਸਕ੍ਰਿਤ ਸਾਹਿਤ ਦੇ ਇਤਹਾਸ ਵਿੱਚ ਭਰਥਰੀ ਹਰੀ ਇੱਕ ਨੀਤੀਕਾਰ ਦੇ ਰੂਪ ਵਿੱਚ ਪ੍ਰਸਿੱਧ ਹੈ। ਉਸ ਦੇ ਤਿੰਨ ਸ਼ਤਕਾਂ (ਨੀਤੀਸ਼ਤਕ, ਸਿੰਗਾਰ ਸ਼ਤਕ, ਵੈਰਾਗ ਸ਼ਤਕ) ਦੀਆਂ ਉਪਦੇਸ਼ਾਤਮਕ ਕਹਾਣੀਆਂ ਭਾਰਤੀ ਲੋਕ ਮਨ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਹਰ ਇੱਕ ਸ਼ਤਕ ਵਿੱਚ ਸੌ ਸੌ ਸ਼ਲੋਕ ਹਨ। ਬਾਅਦ ਵਿੱਚ ਉਸ ਨੇ ਗੋਰਖਨਾਥ ਨੂੰ ਗੁਰੂ ਧਰ ਕੇ ਸਨਿਆਸ ਧਾਰਨ ਕਰ ਲਿਆ ਸੀ। ਉਸਦਾ ਇੱਕ ਲੋਕ ਪ੍ਰਚਲਿਤ ਨਾਮ ਬਾਬਾ ਭਰਥਰੀ ਵੀ ਹੈ। ਭਰਥਰੀ ਹਰੀ ਦੀ ਲੋਕ ਗਾਥਾ ਪੰਜਾਬੀ ਲੋਕ ਮਨ ’ਤੇ ਵੀ ਉਕਰੀ ਹੋਈ ਹੈ। ਨਾਥ ਪਰੰਪਰਾ ਦੀ ਚਰਚਾ ਨੇ ਪੰਜਾਬੀ ਲੋਕ ਕਥਾ ਪਰੰਪਰਾ ਵਿੱਚ ਵੱਡਾ ਸਥਾਨ ਮੱਲ ਰਖਿਆ ਹੈ। ਜੀਵਨਉਸ ਦੇ ਜੀਵਨ ਸਮੇਂ ਦੇ ਸੰਬੰਧ ਵਿੱਚ ਮੱਤਭੇਦ ਹਨ। ਉਸ ਦੀ ਜੀਵਨੀ ਵਿਵਿਧਤਾਵਾਂ ਨਾਲ ਭਰੀ ਹੈ। ਰਾਜਾ ਭਰਥਰੀ ਹਰੀ ਨੇ ਵੀ ਆਪਣੇ ਕਵਿਤਾ ਵਿੱਚ ਆਪਣੇ ਸਮੇਂ ਦਾ ਜ਼ਿਕਰ ਨਹੀਂ ਕੀਤਾ ਹੈ। ਇਸ ਲਈ ਦੰਦਕਥਾਵਾਂ, ਲੋਕਗਾਥਾਵਾਂ ਅਤੇ ਹੋਰ ਸਾਮਗਰੀ ਦੇ ਆਧਾਰ ਉੱਤੇ ਉਸ ਬਾਰੇ ਜੋ ਜੀਵਨ ਜਾਣਕਰੀ ਮਿਲਦੀ ਹੈ ਉਹ ਇਸ ਪ੍ਰਕਾਰ ਹੈ: ਪਰੰਪਰਾ ਅਨੁਸਾਰ ਭਰਥਰੀ ਹਰੀ ਵਿਕਰਮ ਸੰਵਤ ਦੇ ਮੋਢੀ ਵਿਕਰਮਾਦਿਤ ਦਾ ਵੱਡਾ ਭਾਈ ਮੰਨਿਆ ਜਾਂਦਾ ਹੈ। ਵਿਕਰਮਸੰਵਤ ਈਸਵੀ ਸਨ ਤੋਂ 56 ਸਾਲ ਪਹਿਲਾਂ ਸ਼ੁਰੂ ਹੁੰਦਾ ਹੈ ਜੋ ਵਿਕਰਮਾਦਿਤ ਦੇ ਪ੍ਰੌਢ ਅਵਸਥਾ ਦਾ ਸਮਾਂ ਰਿਹਾ ਹੋਵੇਗਾ। ਭਰਥਰੀ ਹਰੀ ਵਿਕਰਮਾਦਿਤ ਦੇ ਵੱਡੇ ਭਰਾ ਸਨ, ਇਸ ਲਈ ਉਸ ਦਾ ਸਮਾਂ ਕੁੱਝ ਹੋਰ ਪਹਿਲੋਂ ਦਾ ਰਿਹਾ ਹੋਵੇਗਾ। ਵਿਕਰਮਸੰਵਤ ਦੇ ਸ਼ੁਰੂ ਹੋਣ ਦੇ ਸੰਬੰਧ ਵਿੱਚ ਵੀ ਵਿਦਵਾਨਾਂ ਵਿੱਚ ਮੱਤਭੇਦ ਹਨ। ਕੁੱਝ ਲੋਕ 78 ਈ ਅਤੇ ਕੁੱਝ ਲੋਕ 544 ਈ ਵਿੱਚ ਇਸਦਾ ਸ਼ੁਰੂ ਮੰਨਦੇ ਹਨ। ਇਹ ਦੋਨੋਂ ਮਤ ਵੀ ਅਪ੍ਰਵਾਨ ਪ੍ਰਤੀਤ ਹੁੰਦੇ ਹਨ। ਫਾਰਸੀ ਗਰੰਥ ਕਲਿਤੌ ਦਿਮਨ: ਵਿੱਚ ਪੰਚਤੰਤਰ ਦਾ ਇੱਕ ਪਦ ਸ਼ਸ਼ਿਦਿਵਾਕਰ ਯੋਰਗਰਹਪੀਡਨੰ ਦਾ ਭਾਵ ਦਿੱਤਾ ਗਿਆ ਹੈ। ਪੰਚਤੰਤਰ ਵਿੱਚ ਅਨੇਕ ਗ੍ਰੰਥਾਂ ਦੇ ਪਦਾਂ ਦਾ ਸੰਕਲਨ ਹੈ। ਸੰਭਵ ਹੈ ਪੰਚਤੰਤਰ ਵਿੱਚ ਇਸਨੂੰ ਨੀਤੀਸ਼ਤਕ ਤੋਂ ਲਿਆ ਗਿਆ ਹੋਵੇ। ਫਾਰਸੀ ਗਰੰਥ 579 ਈ ਤੋਂ 581 ਈ ਦੇ ਇੱਕ ਫਾਰਸੀ ਸ਼ਾਸਕ ਦੇ ਨਮਿਤ ਤਿਆਰ ਹੋਇਆ ਸੀ। ਇਸ ਲਈ ਰਾਜਾ ਭਰਥਰੀ ਹਰੀ ਅਨੁਮਾਨਿਤ 550 ਈ ਤੋਂ ਪਹਿਲਾਂ ਹੋਏ ਸਨ। ਭਰਥਰੀ ਹਰੀ ਉਜੈਨ ਦਾ ਰਾਜਾ ਸੀ। ਇਹ ਵਿਕਰਮਾਦਿਤ ਉਪਾਧੀ ਧਾਰਨ ਕਰਨ ਵਾਲੇ ਚੰਦਰਗੁਪਤ ਦੂਸਰੇ ਦਾ ਵੱਡਾ ਭਰਾ ਸੀ। ਉਸ ਦੇ ਪਿਤਾ ਦਾ ਨਾਮ ਚੰਦਰਸੈਨ ਸੀ। ਪਤਨੀ ਦਾ ਨਾਮ ਪਿੰਗਲਾ ਸੀ ਜਿਸਨੂੰ ਉਹ ਅਤਿਅੰਤ ਪ੍ਰੇਮ ਕਰਦਾ ਸੀ। ਉਸ ਨੇ ਸੁੰਦਰ ਅਤੇ ਰਸਪੂਰਣ ਭਾਸ਼ਾ ਵਿੱਚ ਨੀਤੀ, ਸਨਿਆਸ ਅਤੇ ਸਿੰਗਾਰ ਵਰਗੇ ਗੂੜ ਮਜ਼ਮੂਨਾਂ ਉੱਤੇ ਸ਼ਤਕ – ਸਲੋਕ ਲਿਖੇ ਹਨ। ਇਸ ਸ਼ਤਕਤਰੈ ਦੇ ਇਲਾਵਾ, ਵਾਕਿਆਪਦੀ ਨਾਮਕ ਇੱਕ ਉੱਚ ਸ਼੍ਰੇਣੀ ਦਾ ਵਿਆਕਰਨ ਗਰੰਥ ਵੀ ਉਸ ਦੇ ਨਾਮ ਉੱਤੇ ਪ੍ਰਸਿੱਧ ਹੈ। ਕੁੱਝ ਲੋਕ ਭੱਟਿਕਾਵਿ ਦੇ ਰਚਣਹਾਰ ਭੱਟਿ ਨੂੰ ਵੀ ਉਸ ਦਾ ਰੂਪ ਮੰਨਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਨਾਥਪੰਥ ਦੇ ਵੈਰਾਗ ਨਾਮਕ ਉਪਪੰਥ ਦੇ ਮੋਢੀ ਉਹ ਹੀ ਸਨ। ਚੀਨੀ ਯਾਤਰੀ ਹਿਊਨਸਾਂਗ ਦੇ ਅਨੁਸਾਰ ਉਸ ਨੇ ਬੋਧੀ - ਧਰਮ ਕਬੂਲ ਕੀਤਾ ਸੀ ਪਰ ਹੋਰ ਸੂਤਰਾਂ ਦੇ ਅਨੁਸਾਰ ਉਹ ਅਨੋਖੇ ਵੇਦਾਂਤ ਅਚਾਰੀਆ ਸਨ। ਹਿਊਨਸਾਂਗ ਦੇ ਯਾਤਰਾ ਬਿਰਤਾਂਤ ਤੋਂ ਇਹ ਗਿਆਤ ਹੁੰਦਾ ਹੈ ਕਿ 651 ਈਸਵੀ ਵਿੱਚ ਭਰਥਰੀ ਹਰੀ ਨਾਮਕ ਇੱਕ ਵਿਆਕਰਨਕਾਰ ਦੀ ਮੌਤ ਹੋਈ ਸੀ। ਇਸ ਪ੍ਰਕਾਰ ਉਸ ਦਾ ਸਮਾਂ ਸੱਤਵੀਂ ਸ਼ਤਾਬਦੀ ਦਾ ਪ੍ਰਤੀਤ ਹੁੰਦਾ ਹੈ ਪਰ ਭਾਰਤੀ ਪੁਰਾਣਾਂ ਵਿੱਚ ਉਸ ਦੇ ਸੰਬੰਧ ਵਿੱਚ ਚਰਚਾ ਹੋਣ ਤੋਂ ਸੰਕੇਤ ਮਿਲਦਾ ਹੈ ਕਿ ਹਿਊਨਸਾਂਗ ਦੁਆਰਾ ਵਰਣਿਤ ਭਰਥਰੀ ਹਰੀ ਕੋਈ ਹੋਰ ਰਹੇ ਹੋਣਗੇ। ਦੰਦ ਕਥਾਵਾਂਉਸ ਦੇ ਜੀਵਨ ਨਾਲ ਸੰਬੰਧਿਤ ਕੁੱਝ ਦੰਦ ਕਥਾਵਾਂ ਇਸ ਪ੍ਰਕਾਰ ਹਨ -
ਯਾਦਾਂ ਦੇ ਖੰਡਰਪਾਕਿਸਤਾਨ ਦੇ ਜਿਹਲਮ ਸ਼ਹਿਰ ਤੋਂ ਕੁਝ ਮੀਲਾਂ ਦੇ ਫਾਸਲੇ ’ਤੇ ਜੋਗ ਮਤ ਦਾ ਭਾਰਤ ਦਾ ਸਭ ਤੋਂ ਵੱਡਾ ਮੱਠ ਸਥਿਤ ਸੀ। ਇਸ ਟਿੱਲੇ ਉੱਤੇ ਜੋਗੀਆਂ ਦੀਆਂ ਕਈ ਸਮਾਧਾਂ ਬਣੀਆਂ ਹੋਈਆਂ ਸਨ। ਇੱਕ ਬੜੀ ਪੁਰਾਣੀ ਸਮਾਧੀ ਨੂੰ ਭਰਥਰੀ ਹਰੀ ਦੀ ਸਮਾਧੀ ਦੱਸਿਆ ਜਾਂਦਾ ਹੈ ਪ੍ਰੰਤੂ 1748 ਈਸਵੀ ਵਿੱਚ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਹਿੰਦੋਸਤਾਨ ’ਤੇ ਹੱਲੇ ਬੋਲੇ ਸਨ ਤਾਂ ਇੱਕ ਹੱਲੇ ਵਿੱਚ ਜਿਹਲਮ ਸ਼ਹਿਰ ’ਚੋਂ ਲੰਘਦਿਆਂ ਰਾਹ ਵਿੱਚ ਆਏ ਇਸ ਟਿੱਲੇ ਨੂੰ ਉਸ ਨੇ ਤਬਾਹ ਕਰ ਦਿੱਤਾ! ਓਥੇ ਹੁਣ ਸਮਾਧਾਂ ਦੇ ਖੰਡਰ ਹੀ ਹਨ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ’ਚ ਚਨਾਰ ਦੇ ਕਿਲ੍ਹੇ ਵਿੱਚ ਭਰਥਰੀ ਦੀ ਉੱਚੀ ਸਮਾਧ ਬਣੀ ਹੋਈ ਹੈ ਜਿਸ ’ਤੇ ਹਜ਼ਾਰਾਂ ਲੋਕੀਂ ਅਕੀਦਤ ਦੇ ਫੁੱਲ ਭੇਟ ਕਰਕੇ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਕਾਵਿ ਸ਼ੈਲੀਭਰਥਰੀ ਹਰੀ ਸੰਸਕ੍ਰਿਤ ਮੁਕਤਕ ਕਾਵਿ ਪਰੰਪਰਾ ਦੇ ਮੋਹਰੀ ਕਵੀ ਹਨ। ਉਸ ਤਿੰਨ ਸ਼ਤਕਾਂ ਦੇ ਕਾਰਨ ਉਸ ਨੂੰ ਇੱਕ ਸਫਲ ਅਤੇ ਉੱਤਮ ਕਵੀ ਮੰਨਿਆ ਜਾਂਦਾ ਹੈ। ਇਹਨਾਂ ਦੀ ਭਾਸ਼ਾ ਸਰਲ, ਸੁੰਦਰ, ਮਧੁਰ ਅਤੇ ਪ੍ਰਵਾਹਮਈ ਹੈ। ਭਾਵ ਅਭਿਵਿਅਕਤੀ ਇੰਨੀ ਸਸ਼ਕਤ ਹੈ ਕਿ ਉਹ ਪਾਠਕ ਦੇ ਹਿਰਦੇ ਅਤੇ ਮਨ ਦੋਨਾਂ ਨੂੰ ਪ੍ਰਭਾਵਿਤ ਕਰਦੀ ਹੈ। ਉਸ ਦੇ ਸ਼ਤਕਾਂ ਵਿੱਚ ਛੰਦਾਂ ਦੀ ਵਿਵਿਧਤਾ ਹੈ। ਨੀਤੀ ਸਤਕ ਸਿਆਣਪ ਦਾ ਇੱਕ ਸੰਖੇਪ ਖਜਾਨਾ ਹੈ।ਸਿਆਣੇ ਬੰਦਿਆਂ ਦੇ ਸਦੀਆਂ ਵਿੱਚ ਕਢੇ ਨਿਚੋੜ ਭਰਥਰੀ ਹਰੀ ਨੇ ਸੌ ਸਲੋਕਾਂ ਵਿੱਚ ਪਰੋ ਕੇ ਪਰੋਸ ਦਿੱਤੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਮਨੁੱਖ ਦੇ ਕੰਮ ਆ ਰਹੇ ਹਨ। ਕਾਵਿ ਨਮੂਨਾਉਸ ਨੇ ਸਮਾਜ ਵਿੱਚ ਲੋਕਾਂ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਬਹੁਤ ਹੀ ਅੱਛਾ ਨਿਚੋੜ ਪੇਸ਼ ਕੀਤਾ ਹੈ। ਕੰਮ ਕਰਨ ਦੇ ਢੰਗ ਦੀ ਵਿਆਖਿਆ ਕਰਦੇ ਹੋਏ ਉਹ ਲਿਖਦੇ ਹਨ: ਪ੍ਰਾਰਭ੍ਯਤੇ ਨ ਖਲੁ ਵਿਘਨਭਯੇਨ ਨੀਚੈ: ਅਰਥਾਤ:-ਨਿਮਨ ਸ਼੍ਰੇਣੀ ਦੇ ਪੁਰਖ ਵਿਘਨਾਂ ਦੇ ਡਰ ਤੋਂ ਕਿਸੇ ਨਵੇਂ ਕਾਰਜ ਨੂੰ ਸ਼ੁਰੂ ਹੀ ਨਹੀਂ ਕਰਦੇ। ਮੱਧ ਸ਼੍ਰੇਣੀ ਦੇ ਲੋਕ ਕਾਰਜ ਸ਼ੁਰੂ ਕਰ ਦਿੰਦੇ ਹਨ ਪਰ ਵਿਘਨਾਂ ਤੋਂ ਪ੍ਰੇਸ਼ਾਨ ਹੋਕੇ ਵਿੱਚ ਹੀ ਛੱਡ ਦਿੰਦੇ ਹਨ। ਪਰ ਉੱਤਮ ਸ਼੍ਰੇਣੀ ਦੇ ਵੀਰ ਪੁਰਖ ਵਾਰ ਵਾਰ ਵਿਘਨ ਆਉਣ ਤੇ ਵੀ ਅਰੰਭ ਕੀਤੇ ਗਏ ਕਾਰਜ ਨੂੰ ਸਿਰੇ ਲਾਏ ਬਿਨਾਂ ਨਹੀਂ ਛੱਡਦੇ। ਅਲਪ ਗਿਆਨ ਜਮ੍ਹਾਂ ਹੰਕਾਰ ਬਾਰੇ ਭਰਥਰੀ ਲਿਖਦੇ ਹਨ: ਮੂਰਖ: ਸੁਖਮਾਰਾਧਿਅ: ਸੁਖਤਰਮਾਰਾਧਿਅਤੇ ਮਾਹਰ:। ਅਰਥਾਤ:-ਜੋ ਅਗਿਆਨੀ ਹੈ ਉਸਨੂੰ ਅਸਾਨੀ ਨਾਲ ਖੁਸ਼ ਕੀਤਾ ਜਾ ਸਕਦਾ ਹੈ। ਜੋ ਵਿਸ਼ੇਸ਼ ਬੁੱਧੀਮਾਨ ਹੈ ਉਸਨੂੰ ਹੋਰ ਵੀ ਸੌਖ ਨਾਲ ਅਨੁਕੂਲ ਬਣਾਇਆ ਜਾ ਸਕਦਾ ਹੈ। ਪਰ ਜੋ ਮਨੁੱਖ ਘੱਟ ਗਿਆਨ ਵਾਲਾ ਤੇ ਉਪਰੋਂ ਹੰਕਾਰੀ ਹੈ ਉਸਨੂੰ ਖੁਦ ਬ੍ਰਹਮਾ ਵੀ ਖੁਸ਼ ਨਹੀਂ ਕਰ ਸਕਦਾ, ਮਨੁੱਖ ਦੀ ਤਾਂ ਗੱਲ ਹੀ ਛੱਡੋ ? ਹਵਾਲੇ |
Portal di Ensiklopedia Dunia