ਭਾਈ ਸਮੁੰਦ ਸਿੰਘ ਰਾਗੀ
ਮੁਢਲਾ ਜੀਵਨਸਮੁੰਦ ਸਿੰਘ ਨੇ ਬਚਪਨ ਤੌਂ ਹੀ ਆਪਣੇ ਪਿਤਾ ਦੀ ਗੋਦ ਵਿੱਚ ਗੁਰਬਾਣੀ ਕੀਰਤਨ ਸੁਨਣ ਦਾ ਸੁਭਾਗ ਪ੍ਰਾਪਤ ਕੀਤਾ। 9 ਸਾਲ ਦੀ ਉਮਰ ਵਿੱਚ ਉਸ ਨੇ ਸਟੇਜ ਤੇ ਪਹਿਲਾ ਸ਼ਬਦ ਸਿੱਖ ਵਿੱਦਿਅਕ ਕਾਨਫਰੰਸ ਦੇ ਵੱਡੇ ਇਕੱਠ ਵਿੱਚ ਗਾਇਣ ਕਰਕੇ ਸੁਣਾਇਆ। ਛੇਤੀ ਹੀ ਉਸ ਦੀ ਪ੍ਰਸਿਧੀ ਸਿੱਖ ਸੰਗਤਾਂ ਦੇ ਦੀਵਾਨਾਂ ਵਿੱਚ ਕਾਕਾ ਸਮੁੰਦ ਸਿੰਘ ਦੇ ਨਾਂ ਨਾਲ ਹੋ ਗਈ।12 ਸਾਲ ਦੀ ਉਮਰ ਤੋਂ ਉਸ ਨੇ ਨਨਕਾਣਾ ਸਾਹਿਬ ਗੁਰਦਵਾਰਾ ਵਿਖੇ ਰੋਜ਼ਾਨਾ ਚੌਕੀਆਂ ਵਿੱਚੋਂ ਇੱਕ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। [3]ਮਾਪਿਆ ਦੀ ਜ਼ਬਰਦਸਤ ਸਿਖਲਾਈ ਕਾਰਨ ਦੱਸ ਸਾਲ ਦੀ ਉਮਰ ਵਿੱਚ ਉਸ ਨੂੰ 1000 ਤੋਂ ਵੱਧ ਗੁਰਬਾਣੀ ਸ਼ਬਦ ਜ਼ਬਾਨੀ ਯਾਦ ਹੋ ਗਏ ਸਨ। ਪੇਸ਼ਾਵਰਾਨਾ ਜੀਵਨ ਤੇ ਗਾਇਕੀ ਦਾ ਤਜਰਬਾਭਾਈ ਸਮੁੰਦ ਸਿੰਘ 1912 ਤੋਂ ਨਨਕਾਣਾ ਸਾਹਬ ਦੇ ਹਜ਼ੂਰੀ ਰਾਗੀ ਹੋ ਗਏ ਸਨ ਪਰ 1935 ਤੌਂ ਅਗਸਤ 1947 ਤੱਕ ਪ੍ਰਮੁੱਖ ਹਜ਼ੂਰੀ ਰਾਗੀ ਕਰਕੇ ਜਾਣੇ ਗਏ।[3] 1925 ਤੋਂ ਗੁਰਦਵਾਰਾ ਸੁਧਾਰ ਲਹਿਰ ਦੇ ਬਾਅਦ ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਉੱਦਮ ਨਾਲ ਭਾਈ ਸਮੁੰਦ ਸਿੰਘ ਨੂੰ ਲਾਇਲਪੁਰ, ਮਿੰਟਗੁਮਰੀ,ਗੁੱਜਰਾਂਵਾਲ਼ਾ,ਟੋਭਾ ਟੇਕ ਸਿੰਘ , ਸ੍ਰੀ ਗੰਗਾਨਗਰ , ਸਮੁੰਦਰੀ,ਮੰਡੀ ਬੁਰੇਵਾਲ, ਗੋਜਰਾ ਆਦਿ ਕਈ ਸਥਾਨਕ ਗੁਰਦਵਾਰਿਆਂ ਵਿੱਚ ਜਾ ਕੇ ਕੀਰਤਨ ਪੇਸ਼ ਕਰਨ ਦਾ ਅਵਸਰ ਪ੍ਰਾਪਤ ਹੋਇਆ।ਇੱਥੋਂ ਤੱਕ ਕਿ ਸਿੰਧ , ਬਲੋਚਿਸਤਾਨ ਦੂਰ ਦਰਾਜ਼ ਇਲਾਕਿਆਂ ਦੀਆਂ ਸੰਗਤਾਂ ਵੀ ਭਾਈ ਸਮੁੰਦ ਸਿੰਘ ਨੂੰ ਕੀਰਤਨ ਕਰਨ ਲਈ ਸੱਦੇ ਦੇਂਦੀਆਂ ਸਨ।[3] 1937 ਵਿੱਚ ਜਦ ਆਲ ਇੰਡੀਅਨ ਰੇਡੀਓ ਲਹੌਰ ਨੇ ਆਪਣਾ ਨਵਾਂ ਸਟੇਟ ਆਫ ਦੀ ਆਰਟ ਸਟੂਡੀਓ ਕਾਇਮ ਕੀਤਾ ਤਾਂ ‘ਗੁਰਮਤ ਸੰਗੀਤ’ ਮਜ਼ਮੂਨ ਵਿੱਚ ਨਨਕਾਣਾ ਸਾਹਿਬ ਦੇ ਭਾਈ ਸਮੁੰਦ ਸਿੰਘ ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਭਾਈ ਸੰਤਾ ਸਿੰਘ ਨੂੰ ਆਪਣੇ ਪਹਿਲੇ ਸਟਾਫ਼ ਆਰਟਿਸਟ ਮੁਕੱਰਰ ਕੀਤਾ। ਲਹੌਰ ਰੇਡੀਓ ਵਾਸਤੇ ਕੀਰਤਨ ਗਾਇਕੀ ਦੌਰਾਨ ਸਮੁੰਦ ਸਿੰਘ ਦਾ ਸੰਪਰਕ ਬੜੇ ਗੁਲਾਮ ਅਲੀ ਖਾਂ, ਵਿਨਾਇਕ ਰਾਓ ਪਟਵਰਧਨ, ਦਲੀਪ ਸਿੰਘ ਬੇਦੀ ( ਬਾਅਦ ਵਿੱਚ ਦਲੀਪ ਰਾਏ ਵੇਦੀ) , ਬਰਕਤ ਅਲੀ ਖਾਂ , ਦੀਨ ਮੁਹੰਮਦ , ਕਲ੍ਹਣ ਖਾਂ, ਹਰੀਆਂ ਚੰਦਰ ਬਾਲੀ ਤੇ ਮਾਸਟਰ ਰਤਨ ਵਰਗੇ ਵੱਡੇ ਵੱਡੇ ਸੰਗੀਤ ਕਲਾਕਾਰਾਂ ਨਾਲ ਹੋਇਆ। ਅਕਸਰ ਆਪਣੀ ਆਪਣੀ ਪੇਸ਼ਕਾਰੀ ਤੋਂ ਬਾਅਦ ਇਹ ਕਲਾਕਾਰ ਗਾਇਕੀ, ਵਾਦਨ ਤੇ ਕਲਾਸੀਕਲ ਰਾਗਾਂ ਸੰਬੰਧੀ ਚਰਚਾ ਕਰਕੇ ਆਪਸੀ ਆਦਾਨ ਪਰਦਾਨ ਵਿੱਚ ਬਹੁਤ ਸਿੱਖਦੇ। ਭਾਈ ਸਮੁੰਦ ਸਿੰਘ ਜਿਸ ਨੂੰ ਗਾਇਕੀ ਦੇ ਠੁਮਰੀ ਅੰਦਾਜ਼ ਨੂੰ ਜਾਨਣ ਦਾ ਅਵਸਰ ਇਸ ਦੇ ਮਹਾਨ ਗਾਇਕਾਂ ਬੜੇ ਗੁਲਾਮ ਅਲੀ ਖਾਂ, ਬਰਕਤ ਅਲੀ ਖਾਂ ਅਤੇ ਅੰਮ੍ਰਿਤਸਰ ਦੀ ਜੰਮ-ਪਲ ਇੰਦਰ ਬਾਲਾ, ਬਿਹਾਰ ਦੀ ਕਮਲਾ ਝਰੀਆ ਆਦਿ ਨੂੰ ਸੁਨਣ ਨਾਲ ਪ੍ਰਾਪਤ ਹੋਇਆ , ਨੇ ਇਸ ਅੰਦਾਜ਼ ਨੂੰ ਗੁਰਬਾਣੀ ਸ਼ਬਦਾਂ ਵਿੱਚ ਅਪਨਾ ਕੇ ,ਆਪਣੇ ਸਰੋਤਿਆਂ ਤੇ ਸਿੱਖ ਸੰਗਤਾਂ ਵਿੱਚ ਇੱਕ ਵਿਸ਼ੇਸ਼ ਥਾਂ ਹਾਸਲ ਕੀਤੀ।ਠੁਮਰੀ ਦੀ ਕੀਰਤਨ ਵਿੱਚ ਇਸ ਕਾਢ ਦੀ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਜੁੜ ਕੇ ਪ੍ਰਵਾਨਗੀ ਦਿੱਤੀ ਤੇ ਸ਼ਲਾਘਾ ਕੀਤੀ।ਉਸ ਦੇ ਕੁੱਝ ਇਸ ਅੰਦਾਜ਼ ਦੇ ਸ਼ਬਦ ਲਹੌਰ ਰੇਡੀਓ ਤੌਂ ਵੀ ਨਸ਼ਰ ਹੋਏ।1930-40 ਵਿੱਚ ਰਿਕਾਰਡਿੰਗ ਦੀ ਸੁਵਿਧਾ ਨਾ ਹੋਣ ਕਾਰਨ ਇਹ ਸ਼ਬਦਰੀਤੀਆ ਸੁਨਣ ਲਈ ਸਾਂਭੀਆਂ ਨਹੀਂ ਜਾ ਸੱਕੀਆਂ।ਪਰ ਅੱਜਕਲ ਭਾਈ ਗੁਰਮੀਤ ਸਿੰਘ ਸ਼ਾਂਤ ਇਸ ਅੰਦਾਜ਼ ਵਿੱਚ ਗਾਇਨ-ਵਾਦਨ ਕਰ ਰਹੇ ਹਨ ਜੋ ਹਰਮਨ ਪਿਆਰਾ ਹੋ ਰਿਹਾ ਹੈ।ਉਹ ‘ਆਸਾ ਕੀ ਵਾਰ ‘ਦਾ ਕੀਰਤਨ ਗੁਰੂ ਗਰੰਥ ਸਾਹਿਬ ਵਿੱਚ ਨਿਰਧਾਰਤ “ਟੁੰਡੇ ਅਸਰਾਜੇ ਕੀ ਧੁੰਨੀ ” [3]ਵਿੱਚ ਕਰਦਾ ਸੀ ਉਸ ਦੀ ਰਿਕਾਰਡਿੰਗ ਸਾਂਊਡ ਕਲਾਊਡ ਸਾਈਟ ਦੇ ਇਸ ਲਿੰਕ ਦੁਰਲੱਭ ਆਸਾ ਕੀ ਵਾਰ ਸੂਚੀ ਦੇ ਕ੍ਰਮ 1 ਤੇਤੇ ਸੁਣੀ ਜਾ ਸਕਦੀ ਹੈ। 1947 ਬਟਵਾਰੇ ਤੋਂ ਬਾਅਦ1947 ਦੇ ਦੇਸ਼ ਦੇ ਬਟਵਾਰੇ ਵੇਲੇ ਆਪਣਾ ਘਰ ਘਾਟ ਸਭ ਕੁੱਝ ਛੱਡ ਕੇ ਉਹ ਅੰਮ੍ਰਿਤਸਰ ਆ ਵੱਸਿਆ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹਜ਼ੂਰੀ ਰਾਗੀ ਦੇ ਸੇਵਾ ਨਿਭਾਉਣੀ ਸ਼ੁਰੂ ਕੀਤੀ। ਉਸ ਵਕਤ ਸਮੇਂ ਦੇ ਮਸ਼ਹੂਰ ਰਬਾਬੀ ਭਾਈ ਚਾਂਦ ਖਾਂ ਵੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਸਨ। ਸੁਭਾਵਿਕ ਹੀ ਉਨ੍ਹਾਂ ਨਾਲ ਆਪਸੀ ਲੇਵਾਦੇਵੀ ਕਾਰਨ ਭਾਈ ਸਮੁੰਦ ਸਿੰਘ ਦੀ ਗਾਇਕੀ ਵਿੱਚ ਹੋਰ ਨਿਖਾਰ ਆਇਆ।ਭਾਈ ਚਾਂਦ ਛੇਤੀ ਹੀ ਪੂਰਬੀ ਪੰਜਾਬ ਛੱਡ ਕੇ ਪਾਕਿਸਤਾਨ ਜਾ ਵੱਸੇ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਕੁਝ ਕੁ ਸਾਲਾਂ ਬਾਅਦ ਭਾਈ ਸਮੁੰਦ ਸਿੰਘ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਛੱਡ ਕੇ ਲੁਧਿਆਣੇ ਜਾ ਵੱਸੇ ਤੇ ਆਜ਼ਾਦ ਸੰਗੀਤ ਕਲਾਕਾਰ ਦੇ ਤੌਰ ਤੇ ਜੀਵਨ ਬਸ਼ਰ ਕਰਨਾ ਸ਼ੁਰੂ ਕਰ ਦਿੱਤਾ।1948 ਵਿੱਚ ਆਲ ਇੰਡੀਆ ਰੇਡੀਓ ਜਲੰਧਰ ਦੇ ਕਾਇਮ ਹੋਣ ਨਾਲ ਭਾਈ ਸਮੁੰਦ ਸਿੰਘ ਗੁਰਬਾਣੀ ਸੰਗੀਤ ਮਜ਼ਮੂਨ ਵਿੱਚ ਇਸ ਦੇ ਏ ਸ਼੍ਰੇਣੀ ਦੇ ਕਲਾਕਾਰ ਬਣ ਗਏ। ਜਲੰਧਰ ਰੇਡੀਓ ਸਟੇਸ਼ਨ ਦਾ ਉਹ ਧਾਰਮਕ ਤੇ ਕਲਾਸੀਕਲ ਸੰਗੀਤ ਸ਼੍ਰੇਣੀ ਬਹੁ- ਸਤਕਾਰਤ ਸੰਗੀਤਕਾਰ ਸੀ।ਕਦੇ ਕਦੇ ਉਹ ਲਖਨਊ ਤੇ ਆਲ ਇੰਡੀਆ ਰੇਡੀਓ ਦਿੱਲੀ ਤੇ ਵੀ ਪ੍ਰੋਗਰਾਮ ਕਰਦਾ ਸੀ। ਉਹ ਪਹਿਲਾ ਸਿੱਖ ਸੰਗੀਤਕਾਰ ਸੀ ਜਿਸ ਨੂੰ ਆਲ ਇੰਡੀਆ ਰੇਡੀਓ ਦੇ “ ਹਫਤਾਵਾਰੀ ਸ਼ਨੀਵਾਰ ਸ਼ਾਮ ਦੇ ਕਲਾਸੀਕਲ ਸੰਗੀਤ ਦੇ ਅਖਿਲ ਭਾਰਤੀ ਪ੍ਰੋਗਰਾਮ” ਵਿੱਚ ਲਗਾਤਾਰ ਡੇਢ ਘੰਟੇ ਦੀ ਪੇਸ਼ਕਾਰੀ ਕਰਨ ਦਾ ਅਵਸਰ ਪ੍ਰਾਪਤ ਹੋਇਆ। ਉਸ ਦੀ ਇਸ ਪੇਸ਼ਕਾਰੀ ਨੂੰ ਇੰਨਾਂ ਪਸੰਦ ਕੀਤਾ ਗਿਆ ਕਿ ਇਸ ਬਾਅਦ ਉਸ ਨੂੰ ਦਿੱਲੀ ਰੇਡੀਓ ਤੇ ਲਗਾਤਾਰ ਪ੍ਰੋਗਰਾਮ ਦੇਣ ਲਈ ਸੱਦਾ ਮਿਲਦਾ ਰਿਹਾ। ਉੱਘੇ ਪ੍ਰਸ਼ੰਸਕ ਤੇ ਸਨਮਾਨਉਸ ਨੂੰ ਪ੍ਰਾਪਤ ਹੋਏ ਕੁੱਝ ਪ੍ਰਮੁੱਖ ਸਨਮਾਨਾਂ ਦਾ ਵੇਰਵਾ ਜਾਣਕਾਰੀ ਡੱਬੇ ਵਿੱਚ ਦਿੱਤਾ ਹੈ।1971 ਵਿੱਚ ਭਾਰਤ ਦੀ ਪੰਜਾਬ ਸਰਕਾਰ ਨੇ ਉਸ ਨੂੰ ਭਾਈ ਮਰਦਾਨਾ ਅਵਾਰਡ ਨਾਲ ਸਨਮਾਨਤ ਕੀਤਾ।[4] ਚੀਫ ਖਾਲਸਾ ਦੀਵਾਨ ਦੀਆਂ ਦੋ ਸਾਲ਼ੀ ਵਿੱਦਿਅਕ ਕਾਨਫਰੰਸਾਂ ਵਿੱਚ ਉਸ ਨੂੰ ਹਰੇਕ ਵਾਰ ਅਧਿਕਾਰਤ ਕੀਰਤਨੀਆਂ ਦੇ ਵਜੂਦ ਨਾਲ ਸੱਦਾ ਦਿੱਤਾ ਜਾਂਦਾ ਸੀ। ਸਾਲ 1969 ਵਿੱਚ ਗੁਰੂ ਨਾਨਕ ਪੰਜਵੀਂ ਸ਼ਤਾਬਦੀ ਮਨਾਉਣ ਦੇ ਸੰਬੰਧ ਵਿੱਚ ਜੋ ਐਲ ਪੀ ( ਲੌਂਗ ਪਲੇ) ਸੰਗੀਤ ਰਿਕਾਰਡ ਜਾਰੀ ਕੀਤੇ ਗਏ ,ਉਨ੍ਹਾਂ ਵਿੱਚ ਸਭ ਤੋਂ ਵੱਧ ਪ੍ਰਮੁੱਖ ਰਾਗੀ ਦਾ ਸਥਾਨ ਸਮੁੰਦ ਸਿੰਘ ਦਾ ਹੀ ਸੀ। ਲੱਖਾਂ ਹੀ ਉਸ ਦੇ ਸਲਾਹੁਣਯੋਗ ਵਾਲੇ ਸ਼੍ਰੋਤਿਆਂ ਤੋਂ ਇਲਾਵਾ ਕਈ ਪ੍ਰਮੁੱਖ ਸੰਗੀਤਕਾਰ , ਜਿਵੇਂ ਕਿ ਬੜੇ ਗੁਲਾਮ ਅਲੀ ਖਾਂ, ਰਹਿਮਤ ਕਵਾਲ , ਕਪੂਰਥਲੇ ਦਾ ਜੰਮ-ਪਲ ਪਾਕਿਸਤਾਨ ਦਾ ਮਸ਼ਹੂਰ ਲੋਕ ਗਾਇਕ ਤੁਫੈਲ ਨਿਆਜ਼ੀ, ਪਾਕਿਸਤਾਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੇ ਲਹੌਰ ਸਟੇਸ਼ਨ ਦਾ ਉਸ ਵੇਲੇ ਮੁਖੀਆ ਮਾਸਟਰ ਗੁਲਾਮ ਹਸਨ ਸ਼ਗਨ ਉਸ ਦੇ ਉੱਘੇ ਪ੍ਰਸ਼ੰਸਕਾਂ ਵਿੱਚ ਸ਼ਾਮਲ ਸਨ। ਉਸ ਵੇਲੇ ਦਾ ਪ੍ਰਸਿੱਧ ਫ਼ਿਲਮੀ ਦੁਨੀਆ ਵਿੱਚ ਸੰਗੀਤ ਨਿਰਦੇਸ਼ਕ ਐਸ. ਮਹਿੰਦਰ ,ਭਾਈ ਸਮੁੰਦ ਸਿੰਘ ਨੂੰ ਆਪਣੇ ਕਲਾਸੀਕਲ ਸੰਗੀਤ ਦੇ ਉਸਤਾਦ ਵੱਜੋਂ ਬਹੁਤ ਸਨਮਾਨ ਦੇਂਦਾ ਸੀ ਤੇ ਆਪਣੀ ਸ਼ੁਹਰਤ ਤੇ ਕਾਮਯਾਬੀ ਦਾ ਸਰੋਤ ਮੰਨਦਾ ਸੀ । ਉਸ ਦੀ ਨਿਰਦੇਸ਼ਿਤ , ਰਾਸ਼ਟਰਪਤੀ ਦੁਆਰਾ ਗੋਲ਼ਡ ਮੈਡਲ ਪ੍ਰਾਪਤ ਨਾਨਕ ਨਾਮ ਜਹਾਜ਼ ਫਿਲਮ ਵਿੱਚ ਦੋ ਹਰਮਨ ਪਿਆਰੇ ਸ਼ਬਦਾਂ ਦਾ ਗਾਇਕ ਭਾਈ ਸਮੁੰਦ ਸਿੰਘ ਹੀ ਸੀ। ਮੌਤ1971 ਦੇ ਅੰਤ ਵੇਲੇ ਬੀਤੇ ਦਹਾਕੇ ਵਿੱਚ ਸੰਗਤਾਂ ਤੇ ਗੁਰਦਵਾਰਾ ਪ੍ਰਬੰਧਕਾਂ ਦੇ ਹਲਕੇ ਫੁਲਕੇ ਸ਼ਬਦ ਗਾਇਨ ਵੱਲ ਵਧਦੇ ਰਜੂਹ ਨੂੰ ਦੇਖ ਕੇ ਜਿਨ੍ਹਾਂ ਵਿੱਚ ਉੱਚ ਪੱਧਰ ਦੇ ਸੰਗੀਤ ਦੀ ਕਦਰ ਗਵਾਚਣ ਲੱਗ ਪਈ ਸੀ , ਭਾਈ ਸਮੁੰਦ ਸਿੰਘ ਆਪਣੇ ਆਪ ਨੂੰ ਇੱਕ ਉਦਾਸ ਬਜ਼ੁਰਗ ਸੰਗੀਤਕਾਰ ਸਮਝਣ ਲੱਗ ਪਿਆ । ਜਨਵਰੀ 1972 ਨੂੰ ਥੋੜ੍ਹਾ ਸਮਾਂ ਬੀਮਾਰ ਰਹਿਣ ਤੋਂ ਬਾਅਦ ਉਸ ਦਾ ਦੇਹਾਂਤ ਹੋ ਗਿਆ। ਉਸ ਦੇ ਦੇਹਾਂਤ ਉਪਰੰਤ ਪੰਜਾਬ ਸਿੰਧ ਬੈਂਕ ਦੇ ਅਧਿਕਾਰੀਆਂ ਵੱਲੋਂ ਜਲੰਧਰ ਆਲ ਇੰਡੀਆ ਰੇਡੀਓ ਦੀ ਪਹੁੰਚ ਕਰਕੇ ਉਸ ਦੀਆਂ ਰਿਕਾਰਡ ਹੋਏ ਸ਼ਬਦਾਂ ਦਾ ਐਲ ਪੀ ਰਿਕਾਰਡ ਰਾਹੀਂ ਰੱਖ ਰੱਖਾਵ ਦੀ ਮਨਸ਼ਾ ਜ਼ਾਹਰ ਕਰਨ ਤੇ ਉਸ ਵੇਲੇ ਸਟੇਸ਼ਨ ਕੋਲ ਕੇਵਲ ਡੇਢ ਘੰਟੇ ਦੀ ਰਿਕਾਰਡਿੰਗ ਉਪਲੱਬਧ ਸੀ । ਉਸ ਦੀਆ ਜ਼ਿਆਦਾ ਰਿਕਾਰਡ ਕੀਤੀਆਂ ਟੇਪਾਂ ਰੇਡੀਓ ਅਧਿਕਾਰੀਆਂ ਦੇ ਨਲਾਇਕ ਤੇ ਗ਼ੈਰ ਪੇਸ਼ੇਵਰਾਨਾ ਵਤੀਰੇ ਕਾਰਨ ਮਿਟਾਅ ਕੇ ਹੋਰ ਸੰਗੀਤ ਸਮੱਗਰੀ ਚੜ੍ਹਾਅ ਦਿੱਤੀ ਗਈ ਸੀ।ਇਸ ਤਰਾਂ ਉਸ ਸੰਗੀਤ ਸਮਰਾਟ ਦੀਆਂ ਮਹਾਨ ਕਿਰਤਾਂ ਅਸੀਂ ਆਉਣ ਵਾਲੀ ਪੀੜੀਆਂ ਲਈ ਬਚਾਅ ਨਹੀਂ ਸਕੇ। ਬਾਹਰੀ ਤੰਦਾਂਦੁਰਲੱਭ ਆਸਾ ਕੀ ਵਾਰ ਸੂਚੀ ਦੇ ਕ੍ਰਮ 1 ਤੇ ਹਵਾਲੇ
|
Portal di Ensiklopedia Dunia