ਭਾਰਤੀ ਜਨ ਸੰਘ
ਭਾਰਤੀ ਜਨ ਸੰਘ, ਇਸਨੂੰ ਜਨ ਸੰਘ ਵੀ ਕਿਹਾ ਜਾਂਦਾ ਹੈ, ਭਾਰਤ ਦੀ ਇੱਕ ਰਾਸ਼ਟਰਵਾਦੀ ਪਾਰਟੀ ਸੀ। ਇਹ ਪਾਰਟੀ 1951 ਤੋਂ 1977 ਈ. ਤੱਕ ਕਾਇਮ ਰਹੀ। ਇਸ ਦੀ ਸ਼ੁਰੂਆਤ 21 ਅਕਤੂਬਰ 1951 ਨੂੰ ਸਿਆਮਾ ਪ੍ਰਸਾਦ ਮੁਖਰਜੀ ਨੇ ਦਿੱਲੀ ਵਿੱਚ ਰੱਖੀ ਸੀ। ਇਹ ਪਾਰਟੀ ਰਾਸ਼ਟਰੀਆ ਸਵੈਮ ਸੇਵਕ ਸੰਘ ਦੀ ਸਿਆਸੀ ਤੌਰ 'ਤੇ ਮਿੱਤਰ ਪਾਰਟੀ ਸੀ। ਬਾਅਦ ਵਿੱਚ ਇਸਨੇ ਭਾਰਤ ਦੀਆਂ ਹੋਰ ਖੱਬੇ ਪੱਖੀ, ਸੱਜੇ ਪੱਖੀ ਅਤੇ ਕੇਂਦਰੀ ਪਾਰੀਟੀਆਂ ਨਾਲ ਗਠਜੋੜ ਤੋਂ ਬਾਅਦ ਜਨਤਾ ਪਾਰਟੀ ਦੀ ਸਥਾਪਨਾ ਕੀਤੀ। ਜਦੋਂ 1980 ਵਿੱਚ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਿਆ ਤਾਂ ਦੁਬਾਰਾ ਇਸ ਦੀ ਸਥਾਪਨਾ ਭਾਰਤੀ ਜਨਤਾ ਪਾਰਟੀ ਵੱਜੋਂ ਹੋਈ। ਜਿਹੜੀ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ। ਇਤਿਹਾਸਸੰਸਥਾਪਕ ਸਿਆਮਾ ਪ੍ਰਸਾਦ ਮੁਖਰਜੀ, ਜਨ ਸੰਘ ਦਾ ਸੰਸਥਾਪਕ ਭਾਰਤੀ ਜਨ ਸੰਘ ਦੀ ਸਥਾਪਨਾ ਸਿਆਮਾ ਪ੍ਰਸਾਦ ਮੁਖਰਜੀ[1] ਨੇ 21 ਅਕਤੂਬਰ 1980 ਵਿੱਚ ਦਿੱਲੀ ਵਿੱਚ ਰਾਸ਼ਟਰੀਆ ਸਵੈਮ ਸੇਵਕ ਸੰਘ ਦੇ ਸਹਾਇਤਾ ਨਾਲ ਕੀਤੀ। ਇਹ ਕਾਂਗਰਸ ਦੇ ਬਦਲ ਵਜੋਂ ਇਸ ਪਾਰਟੀ ਦੀ ਸਥਾਪਨਾ ਕੀਤੀ ਗਈ।[2] ਤੇਲ ਦਾ ਦੀਵਾ ਇਸ ਪਾਰਟੀ ਦਾ ਚਿੰਨ੍ਹ ਹੈ। ਰਾਸ਼ਟਰੀਆ ਸਵੈਮ ਸੇਵਕ ਸੰਘ ਵਾਂਗ ਇਸ ਪਾਰਟੀ ਦੇ ਵਿਚਾਰਧਾਰਾ ਵੀ ਹਿੰਦੂਤਵ ਹੈ। 1952 ਦੀਆਂ ਆਮ ਚੋਣਾਂ ਵਿੱਚ ਇਸ ਪਾਰਟੀ ਨੇ ਤਿੰਨ ਸੀਟਾਂ ਪ੍ਰਾਪਤ ਕੀਤੀਆਂ, ਮੁਖਰਜੀ ਇਹਨਾਂ ਜਿੱਤਣ ਵਾਲੇ ਤਿੰਨ ਉਮੀਦਵਾਰਾਂ ਵਿੱਚੋਂ ਇੱਕ ਸਨ। 1967 ਵਿੱਚ ਭਾਰਤੀ ਸੰਸਦ ਦੀਆਂ ਚੋਣਾਂ ਵਿੱਚ ਇਹ ਪਾਰਟੀ ਆਪਣੀ ਸਿਖਰ ਤੇ ਜਦੋਂ ਕਿ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਪਹਿਲੀ ਵਾਰ ਇਨੀ ਜਿਆਦਾ ਘਟੀ। ਹਵਾਲੇ
|
Portal di Ensiklopedia Dunia