ਭਾਰਤੀ ਮਿਆਰੀ ਸਮਾਂ![]() ![]() ਭਾਰਤੀ ਮਿਆਰੀ ਵਕਤ ਜਾਂ IST (ਆਈ ਏਸ ਟੀ) ਭਾਰਤ ਅਤੇ ਸ੍ਰੀਲੰਕਾ ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।[1] ਭਾਰਤੀ ਮਿਆਰੀ ਵਕਤ 82.5° ਪੂਰਬੀ ਦੇਸ਼ਾਂਤਰ ’ਤੇ ਆਧਾਰਿਤ ਹੈ ਜੋ ਕਿ ਸੂਬਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿਤ ਇੱਕ ਕਲਾੱਕ ਟਾਵਰ (25°09′N 82°35′E / 25.15°N 82.58°E) ਤੋਂ ਨਾਪਿਆ/ਗਿਣਿਆ ਜਾਂਦਾ ਹੈ।[2] Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ। ਇਤਿਹਾਸ1947 ਵਿੱਚ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਮਿਆਰੀ ਵਕਤ ਵਜੋਂ IST ਨੂੰ ਕਾਇਮ ਕੀਤਾ ਪਰ ਕਲਕੱਤਾ ਅਤੇ ਮੁੰਬਈ 1955 ਤੱਕ ਆਪਣਾ ਵੱਖਰਾ ਲੋਕਲ ਸਮਾਂ ਵਰਤਦੇ ਰਹੇ। 1962 ਦੀ ਹਿੰਦ-ਚੀਨ ਜੰਗ ਅਤੇ 1965 ਅਤੇ 1971 ਦੀਆਂ ਹਿੰਦ-ਪਾਕਿ ਜੰਗਾ ਵੇਲ਼ੇ ਡੇਲਾਈਟ ਸੇਵਿੰਗ ਟਾਈਮ ਦੀ ਸੰਖੇਪ ਵਰਤੋਂ ਕੀਤੀ ਗਈ ਸੀ। ਹਵਾਲੇ
|
Portal di Ensiklopedia Dunia