ਭਾਰਤ-ਚੀਨ ਜੰਗ
![]() ਭਾਰਤ-ਚੀਨ ਜੰਗ, ਜੋ ਭਾਰਤ-ਚੀਨ ਸਰਹੱਦੀ ਬਖੇੜੇ ਵਜੋਂ ਵੀ ਜਾਣੀ ਜਾਂਦੀ ਹੈ, ਚੀਨ ਅਤੇ ਭਾਰਤ ਵਿਚਕਾਰ 1962 ਵਿੱਚ ਹੋਈ ਇੱਕ ਜੰਗ ਸੀ। ਹਿਮਾਲਿਆ ਦੀ ਤਕਰਾਰੀ ਸਰਹੱਦ ਲੜਾਈ ਲਈ ਇੱਕ ਮੁੱਖ ਬਹਾਨਾ ਸੀ ਪਰ ਕਈ ਹੋਰ ਮੁੱਦਿਆਂ ਨੇ ਵੀ ਆਪਣੀ ਭੂਮਿਕਾ ਨਿਭਾਈ। ਚੀਨ ਵਿੱਚ 1959 ਦੀ ਤਿੱਬਤੀ ਬਗ਼ਾਵਤ ਤੋਂ ਬਾਅਦ ਜਦੋਂ ਭਾਰਤ ਨੇ ਦਲਾਈ ਲਾਮਾ ਨੂੰ ਸ਼ਰਨ ਦਿੱਤੀ ਤਾਂ ਭਾਰਤ-ਚੀਨ ਸਰਹੱਦ ਉੱਤੇ ਹਿੰਸਕ ਘਟਨਾਵਾਂ ਦੀ ਇੱਕ ਲੜੀ ਸ਼ੁਰੂ ਹੋ ਗਈ। ਭਾਰਤ ਨੇ ਫ਼ਾਰਵਰਡ ਨੀਤੀ ਦੇ ਤਹਿਤ ਮੈਕਮੋਹਨ ਰੇਖਾ ਰਾਹੀਂ ਲੱਗੀ ਸੀਮਾ ਉੱਤੇ ਆਪਣੀਆਂ ਫ਼ੌਜੀ ਚੌਂਕੀਆਂ ਰੱਖੀਆਂ ਜੋ 1959 ਵਿੱਚ ਚੀਨੀ ਪ੍ਰੀਮੀਅਰ ਜ਼ਾਉ ਐਨਲਾਈ ਵੱਲੋਂ ਐਲਾਨੀ ਗਈ ਅਸਲ ਕੰਟਰੋਲ ਰੇਖਾ ਦੇ ਪੂਰਬੀ ਹਿੱਸੇ ਦੇ ਉੱਤਰ ਵੱਲ ਸੀ। ਪਿੱਠਭੂਮੀ ਦੇ ਆਧਾਰਭਾਰਤ ਰਾਜ ਦੇ ਰੂਪ ਵਿੱਚ ਇੱਕ ਆਧੁਨਿਕ ਅਤੇ ਪ੍ਰਭਾਵੀ ਸ਼ਾਸਨ ਵਿਵਸਥਾ ਤਰਫ਼ ਝੁਕਾਅ ਰੱਖਦਾ ਸੀ ਪਰ ਮਾਰਚ, 1959 ਵਿੱਚ ਦਲਾਈ ਲਾਮਾ ਦੇ ਲਹਾਸ ਛੱਡਣ ਅਤੇ ਭਾਰਤ ਵਿੱਚ ਸ਼ਰਣ ਲੈਣ ਤੋਂ ਬਾਅਦ ਘਟਨਾਕਰਮ ਵਿੱਚ ਤੇਜ਼ ਬਦਲਾਅ ਮਹਿਸੂਸ ਕੀਤਾ ਗਿਆ। ਸਬੰਧਾਂ ਵਿੱਚ ਵਿਗਾੜ ਦੀ ਇਹ ਪ੍ਰਵਿਰਤੀ ਸੀਮਾ ਉੱਤੇ ਹੋਏ ਹਥਿਆਰਬੰਦ ਸੰਘਰਸ਼ ਵਿੱਚ ਲੱਦਾਖ ਦੇ ਕੋਂਗਕਾ ਦਰੇ ਵਿੱਚ ਹੋਈ। ਸੰਨ 1959 ਵਿੱਚ ਚੀਨੀ ਝਾਊ ਇਨਲਾਈ ਨੇ ਇੱਕ ਤਲਖੀ ਭਰੇ ਖ਼ਤ ਵਿੱਚ ਕਿਹਾ, ਮਾਮੂਲੀ ਤਾਲਮੇਲ ਨਾਲ ਮੈਕਮੋਹਨ ਰੇਖਾ ਨੂੰ ਸਵੀਕਾਰ ਕਰਨ ਵਿੱਚ ਸਹਿਮਤੀ ਬਣ ਸਕਦੀ ਹੈ ਅਤੇ ਨਾਲ ਹੀ ਇਹ ਵੀ ਕਿ ਸੀਮਾ ਨੂੰ ਲੈ ਕੇ ਕੋਈ ਵੱਡਾ ਮਤਭੇਦ ਨਹੀਂ ਹੈ। ਚੀਨੀ ਕੂਟਨੀਤੀਬੀਜਿੰਗ ਵਿੱਚ ਮਾਓ ਜ਼ੇ ਤੁੰਗ ਯੋਜਨਾਬੱਧ ਢੰਗ ਨਾਲ ਦਿਨ-ਪ੍ਰਤੀਦਿਨ ਬਹੁਤ ਸਾਵਧਾਨੀ ਨਾਲ ਮਾਓ ਜ਼ੇ ਤੁੰਗ ਆਪਣੇ ਉੱਚ ਨਾਗਰਿਕ ਅਤੇ ਸੈਨਿਕ ਸਲਾਹਕਾਰਾਂ ਨਾਲ ਯੁੱਧ ਨੀਤੀਆਂ ਨੂੰ ਅੰਤਮ ਰੂਪ ਦੇ ਰਹੇ ਸਨ। ਇਨ੍ਹਾਂ ਵਿੱਚ ਲਿਊ ਸ਼ਾਕ, ਝੋਊ ਇਨਲਾਈ, ਨਿਲ ਬਿਆਊ ਆਦਿ ਸ਼ਾਮਿਲ ਸਨ। ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਮਾਰਸ਼ਲ ਲਿਊ ਨੂੰ ਭਾਰਤ ਖ਼ਿਲਾਫ਼ ਯੁੱਧ ਦੀ ਕਮਾਨ ਸੰਭਾਲੀ ਗਈ। ਪੀਐਲਏ ਦੇ ਉਹਨਾਂ ਨੌਜਵਾਨ ਜਨਰਲਾਂ ਨੂੰ ਭਾਰਤ ਖ਼ਿਲਾਫ਼ ਸੈਨਿਕ ਦਸਤਿਆਂ ਦੀ ਕਮਾਨ ਸੌਂਪੀ ਗਈ ਜਿਹਨਾਂ ਨੇ ਮੈਕ ਆਰਥਰ ਵਿੱਚ ਚੀਨ ਅਤੇ ਉੱਤਰੀ ਕੋਰੀਆ ਵੰਡ ਕਰਨ ਵਾਲੀ ਯਾਲੂ ਨਦੀ ਦੇ ਸਥਾਨ ਉੱਤੇ ਕੋਰੀਅਨ ਯੁੱਧ (1950-53) ਲੜਿਆ ਗਿਆ ਸੀ। ਇਹ ਸਭ ਤੋਂ ਉੱਤਮ ਸੈਨਿਕ ਅਗਵਾਈ ਸੀ, ਪਰ ਕੋਈ ਵੀ ਵੱਡਾ ਕਦਮ ਮਾਓ ਜ਼ੇ ਤੁੰਗ ਦੀ ਨਿੱਜੀ ਸਲਾਹ ਤੋਂ ਬਿਨਾਂ ਨਹੀਂ ਉਠਾਇਆ ਗਿਆ ਸੀ। ਭਾਰਤ ਦੇ ਖੁਫ਼ੀਆ ਵਿਭਾਗ ਦੇ ਪ੍ਰਮੁੱਖ ਮੌਲਿਕ ਅਤੇ ਉਹਨਾਂ ਦੀ ਟੀਮ ਨੂੰ ਇਸ ਗੱਲ ਦੀ ਕੋਈ ਭਿਣਕ ਤਕ ਨਹੀਂ ਸੀ ਕਿ ਚੀਨ ਦੇ ਨੇਤਾ ਮਾਓ ਜ਼ੇ ਤੁੰਗ ਕਿਸ ਚਾਲਾਕੀ ਨਾਲ ਵਿਦੇਸ਼ੀ ਮਾਮਲਿਆਂ ਵਿੱਚ ਕੂਟਨੀਤਕ ਚਾਲਾਂ ਖੇਡ ਰਹੇ ਸਨ। ਚੀਨ ਨੇ ਕਿਉਮੋਏ ਅਤੇ ਮਸ਼ਤੂ ਉੱਤੇ ਬੇਰਹਿਮੀ ਨਾਲ ਗੋਲੀਬਾਰੀ ਨਾਲ ਪੂਰਬ ਵਰਸੋਵਾ ਵਿੱਚ ਗੱਲਬਾਤ ਵਿੱਚ ਅਮਰੀਕਾ ਤੋਂ ਇਹ ਭਰੋਸਾ ਲੈ ਲਿਆ ਸੀ ਕਿ ਉਹ ਉਸ ਦੀ ਧਰਤੀ ਉੱਤੇ ਤਾਇਵਾਨ ਨੂੰ ਹੋਂਦ ਵਿੱਚ ਨਹੀਂ ਆਉਣ ਦੇਵੇਗਾ। ਸੋਵੀਅਤ ਸੰਘ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਖਟਾਸ ਵੀ ਮਾਓ ਜ਼ੇ ਤੁੰਗ ਦੁਆਰਾ ਭਾਰਤ ਖਿਲਾਫ਼ ਜੰਗ ਸ਼ੁਰੂ ਕਰਨ ਦਾ ਕਾਰਨ ਸੀ। ਮਾਓ ਆਪਣੀ ਜਾਣਕਾਰੀ ਦੇ ਆਧਾਰ ਉੱਤੇ ਉਸਨੂੰ ਕਿਊਬਾ ਦੇ ਮਿਸਾਇਲ ਸੰਕਟ ਦੀ ਯਾਦ ਦੁਆ ਕੇ ਰਸਤੇ ’ਤੇ ਲਿਆਉਣਾ ਚਾਹੁੰਦਾ ਸੀ। 8 ਦਸੰਬਰ, 1962 ਨੂੰ ਚੀਨੀ ਸੈਨਾ ਨੇ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) ਅਰਥਾਤ ਅੱਜ ਦੇ ਅਰੁਣਾਚਲ ਪ੍ਰਦੇਸ਼ ਸਥਿਤ ਥਾਗਲਾ ਰਿਜ ਨੂੰ ਪਾਰ ਕਰ ਲਿਆ। ਚੀਨੀ ਸੈਨਿਕ 20 ਅਕਤੂਬਰ ਨੂੰ ਨੇਫਾ ਅਤੇ ਲੱਦਾਖ ਵਿੱਚ ਹਿਮਾਲਿਆ ਦੀ ਢਲਾਨ ਉੱਤੇ ਉਤਰਨ ਲੱਗੇ। ਪੰਜਾ ਦਿਨਾਂ ਤਕ ਆਪਣੇ ਟੀਚਿਆਂ ਨੂੰ ਹਾਸਲ ਕਰ ਲੈਣ ਤੋਂ ਬਾਅਦ ਚੀਨੀਆਂ ਨੇ ਆਪਣੀ ਮੁਹਿੰਮ ਰੋਕ ਦਿੱਤੀ। ਚੀਨ ਦਾ ਦੂਜਾ ਭਿਆਨਕ ਹਮਲਾ ਨਵੰਬਰ ਦੇ ਅੱਧ ਹੋਇਆ। ਇਹ ਹਮਲਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਘਾਤਕ ਅਤੇ ਦਿਲ ਦਹਿਲਾ ਦੇਣ ਵਾਲਾ ਸੀ। ਇਨ੍ਹਾਂ ਚਾਰ ਦਿਨਾਂ ਵਿੱਚ ਚੀਨ ਨੇ ਨਾ ਸਿਰਫ਼ ਭਾਰਤੀ ਸੈਨਾ ਨੂੰ ਸ਼ਰਮਨਾਕ ਹਰ ਦਿੱਤੀਆਂ। ਅਸ਼ਫ਼ਲਾਕ੍ਰਿਸ਼ਨਾ ਮੇਨਨ ਇੱਕ ਪ੍ਰਤਿਭਾਸ਼ਾਲੀ ਅਤੇ ਤੁਨਕਮਿਜ਼ਾਜ਼ ਵਾਲਾ ਵਿਅਕਤੀ ਅਤੇ ਪ੍ਰਧਾਨ ਮੰਤਰੀ ਦਾ ਅੰਨ੍ਹਾ ਭਗਤ ਸੀ। ਸਾਲ 1957 ਵਿੱਚ ਰੱਖਿਆ ਮੰਤਰੀ ਦੇ ਅਹੁਦੇ ਉੱਤੇ ਬੈਠਣ ਤੋਂ ਬਾਅਦ ਉਹ ਵਿਵਾਦਾਂ ਵਿੱਚ ਹੀ ਰਿਹਾ। ਸੈਨਾ ਪ੍ਰਮੁੱਖਾਂ ਦਾ ਅਪਮਾਨ ਕਰਨਾ, ਆਪਣੀ ਪਸੰਦ ਦੇ ਲੋਕਾਂ ਦੀ ਉੱਨਤੀ ਕਰਨਾ, ਭਾਰਤੀ ਸੈਨਾ ਦਾ ਰਾਜਨੀਤੀਕਰਨ ਕਰਨ ਉਸ ਦੀ ਆਦਤ ਸੀ। ਉਹ ਵੀ ਦਹੁਰਾਉਂਦੇ ਰਹੇ ਸਨ ਕਿ ਪੰਡਤ ਨਹਿਰੂ ਵਾਂਗ ਮੈਂ ਵੀ ਸੋਚਦਾ ਹਾਂ ਕਿ ਚੀਨ ਕਦੇ ਹਮਲਾ ਨਹੀਂ ਕਰੇਗਾ। ਇਸ ਔਖੀ ਪ੍ਰਸਥਿਤੀ ਵਿੱਚ ਉਹਨਾਂ ਆਪਣੇ ਖ਼ਾਸ ਲੈਫਟੀਨੈਂਟ ਜਨਰਲ ਬੀ ਐਮ ਕੌਲ ਨੂੰ ਨਾਰਥ ਈਸਟ ਵਿੱਚ ਯੁੱਧ ਖੇਤਰ ਦੀ ਕਮਾਨ ਸੌਂਪ ਦਿੱਤੀ। ਉਹ ਉੱਚ ਸੈਨਿਕ ਨੌਕਰਸ਼ਾਹ ਅਤੇ ਅਭਿਲਾਸ਼ੀ ਤਾਂ ਸਨ ਪਰ ਯੁੱਧ ਖੇਤਰ ਦੇ ਸੰਚਾਲਨ ਦਾ ਉਹਨਾਂ ਨੂੰ ਬਿਲਕੁਲ ਵੀ ਅਨੁਭਵ ਨਹੀਂ ਸੀ। ਉਹ ਉੱਚਾਈ ਵਾਲੇ ਹਿਮਾਲਿਆ ਦੇ ਇਲਾਕੇ ਵਿੱਚ ਗੰਭੀਰ ਰੂਪ ਨਾਲ ਬੀਮਾਰ ਹੋ ਗਏ। ਮੇਨਨ ਨੇ ਉਹਨਾਂ ਨੂੰ ਹਸਪਤਾਲ ਦੇ ਬੈੱਡ ਤੋਂ ਯੁੱਧ ਸੰਚਾਲਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਵਿਦੇਸ਼ ਸਕੱਤਰ ਐਮਜੇ ਦੇਸਾਈ, ਖੁਫ਼ੀਆ ਵਿਭਾਗ ਦੇ ਪ੍ਰਮੁੱਖ ਬੀਐਨ ਮੌਲਿਕ ਅਤੇ ਰੱਖਿਆ ਮੰਤਰਾਲੇ ਦੇ ਸ਼ਕਤੀਸ਼ਾਲੀ ਸੰਯੁਕਤ ਸਕੱਤਰ ਐਚਐਸ ਸਰੀਨ ਜੇਕਰ ਉਹ ਨੀਤੀ ਨਿਰਧਾਰਣ ਵਿੱਚ ਦਖ਼ਲਅੰਦਾਜ਼ੀ ਦੀ ਬਜਾਏ ਚੀਨ ਨਾਲ ਜੁੜੀ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਦਾ ਕੰਮ ਕਰਦੇ ਤਾਂ ਦੇਸ਼ ਅਜਿਹੀ ਬੇਇੱਜ਼ਤੀ ਭਰੀ ਹਾਰ ਤੋਂ ਬਚ ਸਕਦਾ ਸੀ। ਹਵਾਲੇ
|
Portal di Ensiklopedia Dunia