ਭਾਰਤ ਏਕ ਖੋਜ
ਭਾਰਤ ਏਕ ਖੋਜ (ਹਿੰਦੀ: [भारत एक खोज] Error: {{Lang}}: text has italic markup (help), [بھارت ایک کھوج] Error: {{Lang-xx}}: text has italic markup (help), [The Discovery of India] Error: {{Lang-xx}}: text has italic markup (help)) ਪੰਡਤ ਜਵਾਹਰਲਾਲ ਨਹਿਰੂ ਦੀ ਲਿਖੀ ਕਿਤਾਬ ਦ ਡਿਸਕਵਰੀ ਆਫ ਇੰਡੀਆ (1946) ਤੇ ਅਧਾਰਿਤ 53-ਕਿਸਤਾਂ ਵਿੱਚ ਨਿਰਮਾਣ ਕੀਤਾ ਗਿਆ ਇਤਿਹਾਸਕ ਡਰਾਮਾ ਹੈ[1] ਜਿਸ ਦੌਰਾਨ ਭਾਰਤ ਦਾ ਸ਼ੁਰੂ ਤੋਂ ਲੈ ਕੇ 1947 ਤੱਕ ਦਾ 5000-ਸਾਲ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਇਸ ਧਾਰਾਵਾਹਿਕ ਸਿਆਮ ਬੇਨੇਗਾਲ ਨੇ ਸਿਨੇਮੈਟੋਗ੍ਰਾਫਰ ਵੀ. ਕੇ. ਮੂਰਥੀ ਨਾਲ ਮਿਲ ਕੇ 1988 ਵਿੱਚ ਦੂਰਦਰਸ਼ਨ ਲਈ ਬਣਾਇਆ ਸੀ। ਉਹੀ ਇਸਦੇ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਅਤੇ ਬੇਨੇਗਾਲ ਦੇ ਬਾਕਾਇਦਾ ਪਟਕਥਾ ਲੇਖਕ ਭਿਆਲ ਸ਼ਾਮਾ ਜ਼ੈਦੀ ਸਹਾਇਕ ਪਟਕਥਾ ਲੇਖਕ ਸਨ।[2] ਬੇਨੇਗਾਲ ਨੇ ਇਸ ਵੱਡੇ ਕੈਨਵਸ ਨੂੰ ਸਮੇਟਣ 22 ਇਤਿਹਾਸਕਾਰ ਨਿਯੁਕਤ ਕੀਤੇ।[3] ਇਹ ਸਭ ਲੋਕ ਕਿਸੇ ਨਾ ਕਿਸੇ ਖਾਸ ਕਾਲ ਦੇ ਮਾਹਰ ਸਨ। ਤਕਰੀਬਨ ਇੰਨੇ ਹੀ ਲੋਕਾਂ ਨੂੰ ਉਸਨੇ ਸਲਾਹਕਾਰ ਵੀ ਬਣਾਇਆ ਅਤੇ ਕਿਤਾਬ ਵਿੱਚਲੀਆਂ ਸਾਰੀਆਂ ਖਾਲੀ ਜਗ੍ਹਾਵਾਂ ਨੂੰ ਭਰਨ ਦਾ ਉਪਰਾਲਾ ਕੀਤਾ। ਨਾਲ ਹੀ ਇਹ ਕੋਸ਼ਿਸ਼ ਵੀ ਕੀਤੀ ਕਿ ਜਿੱਥੇ ਤਥਾਂ ਦੇ ਮਾਮਲੇ ਵਿੱਚ ਨਹਿਰੂ ਗਲਤ ਸਨ ਉੱਥੇ ਉਨ੍ਹਾਂ ਨੂੰ ਠੀਕ ਵੀ ਕਰ ਦਿੱਤਾ ਜਾਵੇ। ਇਸ ਸੀਰੀਅਲ ਵਿੱਚ ਨਹਿਰੂ ਸੂਤਰਧਾਰ ਦੀ ਤਰ੍ਹਾਂ ਹਨ ਅਤੇ ਉਹ ਖੁਦ ਭਾਰਤ ਦੇ ਇਤਿਹਾਸ ਦੀ ਕਹਾਣੀ ਕਹਿੰਦੇ ਹਨ। ਡਬਿੰਗਇਹ ਸੀਰੀਅਲ ਦੀ ਮਕਬੂਲੀਅਤ ਨੂਂ ਵੇਖਦੇ ਹੋਏ ਇਸ ਨੂਂ ਪਂਜਾਬੀ ਸਣੇ ਕਈ ਭਾਰਤੀ ਬੋਲੀਆਂ 'ਚ ਡਬ ਕੀਤਾ ਗਿਆ ਹੈ। ਐਪੀਸੋਡ
ਹਵਾਲੇ
|
Portal di Ensiklopedia Dunia